ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭੈਣ ਦੇ ਵਿਆਹ ਦਾ ਕਰਜ਼ਾ ਚੁਕਾਉਣ ਲਈ ਕਿਡਨੀ ਵੇਚਣ ਹਸਪਤਾਲ ਪੁੱਜਾ ਨੌਜਵਾਨ

ਝਾਰਖੰਡ 'ਚ ਇਨੀਂ ਦਿਨੀਂ ਚੋਣਾਂ ਚੱਲ ਰਹੀਆਂ ਹਨ। ਚੋਣ ਜਿੱਤਣ ਲਈ ਪਾਣੀ ਦੀ ਤਰ੍ਹਾਂ ਪੈਸੇ ਲੁਟਾਏ ਜਾ ਰਹੇ ਹਨ। ਪਰ ਇਸੇ ਸੂਬੇ 'ਚ ਇੱਕ ਅਜਿਹਾ ਨੌਜਵਾਨ ਹੈ, ਜੋ ਕਰਜ਼ਾ ਚੁਕਾਉਣ ਲਈ ਆਪਣੀ ਕਿਡਨੀ ਵੇਚਣ ਲਈ ਤਿਆਰ ਹੈ। ਨੌਜਵਾਨ ਨੇ ਕਰਜ਼ਾ ਆਪਣੀ ਭੈਣ ਦੇ ਵਿਆਹ ਲਈ ਲਿਆ ਸੀ। 
 

 

ਗਿਰੀਡੀਹ ਜ਼ਿਲ੍ਹੇ ਦੇ ਜਮੁਆ ਖੇਤਰ ਦੇ ਬਦਡੀਹਾ ਪਿੰਡ ਵਾਸੀ ਇਸ 32 ਸਾਲਾ ਨੌਜਵਾਨ ਨੇ ਦੱਸਿਆ ਕਿ ਉਹ ਦੇ ਪਿਤਾ ਨਹੀਂ ਹਨ। ਛੋਟੀ ਭੈਣ ਦੇ ਵਿਆਹ ਲਈ ਸਾਲ 2017 'ਚ ਉਸ ਨੇ ਪਿੰਡ ਦੇ ਹੀ 7-8 ਲੋਕਾਂ ਤੋਂ 7 ਲੱਖ ਰੁਪਏ ਰੁਪਏ ਕਰਜ਼ੇ ਵਜੋਂ ਲਏ ਸਨ। ਪੂਰਾ ਪੈਸਾ ਵਾਪਸ ਕਰਨ ਤੱਕ ਉਸ ਨੂੰ 5 ਫੀਸਦੀ ਦੀ ਦਰ ਨਾਲ ਮਹੀਨਾਵਾਰ ਭੁਗਤਾਨ ਕਰਨਾ ਸੀ।

 

ਭੈਣ ਦਾ ਵਿਆਹ ਕਰਨ ਤੋਂ ਬਾਅਦ ਉਸ ਕੋਲ ਕੁੱਝ ਪੈਸੇ ਬੱਚ ਗਏ ਅਤੇ ਉਸ ਨੇ ਜ਼ਮੀਨ ਖਰੀਦ ਲਈ। ਉਸ ਨੇ ਸੋਚਿਆ ਸੀ ਕਿ ਉਹ ਖੇਤੀ ਕਰ ਕੇ ਕਰਜ਼ਦਾਰਾਂ ਦਾ ਪੈਸਾ ਵਾਪਸ ਕਰ ਦੇਵੇਗਾ ਪਰ ਅਜਿਹਾ ਨਾ ਹੋ ਸਕਿਆ। ਕਰਜ਼ੇ ਦੀ ਰਕਮ 7 ਲੱਖ ਤੋਂ ਵੱਧ ਕੇ 10 ਲੱਖ ਰੁਪਏ ਹੋ ਗਈ। ਕੋਈ ਨਾ ਕੋਈ ਕਰਜ਼ਦਾਤਾ ਰੋਜ਼ਾਨਾ ਉਸ ਦੇ ਘਰ ਆਉਂਦਾ ਹੈ ਅਤੇ ਪੈਸੇ ਨਾ ਮਿਲਣ 'ਤੇ ਉਸ ਨੂੰ ਭਲਾ-ਬੁਰਾ ਕਹਿੰਦਾ ਹੈ। 
 

 

ਨੌਜਵਾਨ ਨੇ ਦੱਸਿਆ ਕਿ ਪਹਿਲਾਂ ਉਹ ਦਿੱਲੀ 'ਚ ਨੌਕਰੀ ਕਰਦਾ ਸੀ। ਉਸ ਦੇ ਤਿੰਨ ਬੱਚੇ ਹਨ। ਆਪਣੇ ਪਿਓ ਦੀ ਮੌਤ ਤੋਂ ਬਾਅਦ ਉਹ ਭੈਣ ਦਾ ਵਿਆਹ ਕਰਨ ਲਈ ਦਿੱਲੀ ਤੋਂ ਵਾਪਸ ਘਰ ਆ ਗਿਆ ਸੀ। ਉਸ ਨੇ ਦੱਸਿਆ ਕਿ ਉਸ ਕੋਲ ਆਪਣੇ ਸਰੀਰ ਦਾ ਕੋਈ ਅੰਗ ਵੇਚਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਬਚਿਆ ਹੈ। 
 

 

ਇਹੀ ਕਾਰਨ ਹੈ ਕਿ ਉਹ ਆਪਣੀ ਪਤਨੀ ਅਤੇ ਛੋਟੀ ਬੇਟੀ ਨੂੰ ਲੈ ਕੇ ਐਤਵਾਰ ਨੂੰ ਘਰ ਤੋਂ ਲਗਭਗ 200 ਕਿਲੋਮੀਟਰ ਦੂਰ ਰਿਮਸ ਹਸਪਤਾਲ ਆ ਗਿਆ। ਦੋ ਦਿਨ ਤੋਂ ਇਹ ਕਿਡਨੀ ਜਾਂ ਕਿਸੇ ਹੋਰ ਅੰਗ ਦੇ ਖਰੀਦਦਾਰ ਦੀ ਤਲਾਸ਼ ਕਰ ਰਿਹਾ ਹੈ। ਇੱਥੇ ਉਹ ਸੁਰੱਖਿਆ ਮੁਲਾਜ਼ਮਾਂ ਅਤੇ ਕਦੇ ਐਂਬੁਲੈਂਸ ਚਾਲਕਾਂ ਨੂੰ ਕਿਡਨੀ ਵੇਚਣ ਬਾਰੇ ਪੁੱਛਗਿੱਛ ਕਰਦਾ ਰਿਹਾ। ਸਾਰੀਆਂ ਨੇ ਉਸ ਨੂੰ ਇਹੀ ਸਮਝਾਇਆ ਕਿ ਅਜਿਹਾ ਸੰਭਵ ਨਹੀਂ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A man in Jharkhand reach Riims to sale kidney to pay loan of sister marriage