ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਨੌਜਵਾਨ ਨੇ ਸੁੱਟੀ ਚੱਪਲ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਨੌਜਵਾਨ ਨੇ ਸੁੱਟੀ ਚੱਪਲ

ਪਟਨਾ ਦੇ ਵਿੱਚ ਜੇਡੀਯੂ ਵਿਦਿਆਰਥੀ ਸੰਗਮ ਦੌਰਾਨ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਸਾਹਮਣੇ ਮੰਚ 'ਤੇ ਇੱਕ ਨੌਜਵਾਨ ਨੇ ਚੱਪਲ ਸੁੱਟ ਦਿੱਤੀ। ਅਚਾਨਕ ਹੋਈ ਇਸ ਘਟਨਾ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਤੁਰੰਤ ਮੁਲਜ਼ਮ ਨੂੰ  ਗ੍ਰਿਫਤਾਰ ਕਰ ਲਿਆ।

 

ਪਟਨਾ ਦੇ ਬਾਪੂ ਆਡੀਟੋਰੀਅਮ ਵਿੱਚ ਵਿਦਿਆਰਥੀ ਸੰਗਮ ਸੀ, ਜਿਸ ਵਿਚ ਬਹੁਤ ਸਾਰੇ ਵਿਦਿਆਰਥੀ ਪੂਰੇ ਬਿਹਾਰ ਤੋਂ ਆਏ ਹੋਏ ਸਨ। ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਪ੍ਰੋਗਰਾਮ ਵਿੱਚ ਪਹੁੰਚੇ। ਮੁੱਖ ਮੰਤਰੀ ਤੋਂ ਇਲਾਵਾ ਪ੍ਰਸ਼ਾਂਤ ਕਿਸ਼ੋਰ ਸਮੇਤ ਕਈ ਪਾਰਟੀ ਆਗੂ ਵੀ ਮੌਜੂਦ ਹਨ। ਪ੍ਰੋਗਰਾਮ ਦੇ ਦੌਰਾਨ ਇੱਕ ਨੌਜਵਾਨ ਨੇ ਮੰਚ 'ਤੇ ਬੈਠੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲ ਚੱਪਲ ਸੁੱਟੀ. ਪਰ, ਚੱਪਲ ਉਨ੍ਹਾਂ ਤੱਕ ਪਹੁੰਚ ਨਹੀਂ ਸਕੀ।

 

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲ ਚੱਪਲ ਸੁੱਟ ਦਿੱਤੀ ਗਈ ਹੋਵੇ। ਇਸ ਤੋਂ ਪਹਿਲਾਂ ਜਨਵਰੀ 2016 ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਇਕ ਜੁੱਤੀ ਸੁੱਟ ਦਿੱਤੀ ਗਈ ਸੀ, ਜੁੱਤੀ ਮੰਚ ਤੋਂ ਹੇਠਾਂ ਖਿਸਕ ਹੇਂਠਾ ਡਿੱਗੀ ਅਤੇ ਮੁੱਖ-ਮੰਤਰੀ ਬਚ ਗਏ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:a man throws chappal on CM Nitish Kumar during JDU student Sangam program organised in Bapu Auditorium Patna