ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Whatsapp ਤੇ ਵਾਇਰਲ ਕੀਤੀ ਔਰਤ ਦੀ ਨਗਨ ਤਸਵੀਰ

Whatsapp ਤੇ ਵਾਇਰਲ ਕੀਤੀ ਔਰਤ ਦੀ ਨਗਨ ਤਸਵੀਰ

ਝਾਰਖੰਡ ਦੀ ਇੱਕ ਔਰਤ ਦੀ ਨੰਗੀ ਤਸਵੀਰ ਆਨਲਾਈਨ ਤੇ  Whatsapp ਉੱਤੇ ਵਾਇਰਲ ਕਰਨ ਦੇ ਦੋਸ਼ਾਂ ਤਹਿਤ ਸਾਈਬਰ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ, ਦੋਸ਼ੀ ਨੇ ਔਰਤ ਤੋਂ 30,000 ਰੁਪਏ ਵੀ ਮੰਗੇ ਸਨ.

 

ਦੋਸ਼ੀ ਨੌਜਵਾਨ ਨੇ ਫੋਟੋ ਦੀ ਦੁਕਾਨ 'ਤੇ ਨੰਗੀ ਤਸਵੀਰ ਬਣਾ ਕੇ ਔਰਤ ਦਾ ਚਿਹਰਾ ਲਗਾਇਆ ਹੈ। ਇਸ ਤੋਂ ਬਾਅਦ ਉਸਨੇ ਇਸ ਨੂੰ Whatsap ਤੇ ਭੇਜਿਆ ਤੇ ਕਈ ਔਨਲਾਈਨ ਸਾਈਟਸ ਉੱਤੇ ਪਾ ਦਿੱਤਾ।

 

ਬਲੈਕਮੇਲ ਕਾਲ -

 

ਤਸਵੀਰ ਲਗਾਉਣ ਤੋਂ ਬਾਅਦ, ਉਸ ਨੇ 30 ਹਜ਼ਾਰ ਰੁਪਏ ਲਈ ਲੜਕੀ ਨੂੰ ਬਲੈਕਮੇਲ ਕੀਤਾ। ਉਸ ਨੇ ਕਿਹਾ ਕਿ ਉਹ ਉਸਨੂੰ ਵਾਇਰਲ ਕਰ ਦੇਵੇਗਾ ਤੇ ਉਸ ਨੂੰ ਬਦਨਾਮ ਕਰੇਗਾ।

 

ਤਕਨੀਕੀ ਸੈੱਲ ਦੀ ਕਾਮਯਾਬੀ-

 

ਸਾਈਬਰ ਪੁਲਸ ਨੇ ਇਸ ਮਾਮਲੇ ਦੀ ਜਾਂਚ ਤਕਨੀਕੀ ਸੈੱਲ ਦੀ ਮਦਦ ਨਾਲ ਕੀਤੀ। ਇਸ ਤੋਂ ਬਾਅਦ ਮੁਲਜ਼ਮ ਨੂੰ ਲੱਭ ਲਿਆ ਗਿਆ ਤੇ ਉਸ ਦੇ ਘਰ 'ਤੇ ਛਾਪਾ ਮਾਰਿਆ ਗਿਆ, ਪੁਲਿਸ ਨੇ ਦੇਰ ਰਾਤ ਨੂੰ ਗ੍ਰਿਫਤਾਰ ਕਰ ਲਿਆ।

 

 9 ਨਵੰਬਰ ਤੋਂ ਕਰ ਰਿਹਾ ਸੀ ਪਰੇਸ਼ਾਨ

 

  ਨੌਜਵਾਨ ਔਰਤ ਨੂੰ ਪਰੇਸ਼ਾਨ ਕਰ ਰਿਹਾ ਸੀ। ਉਹ ਇਸ ਕਰਕੇ ਤੰਗ ਹੋ ਗਈ ਸੀ ਇਸ ਤੋਂ ਬਾਅਦ ਉਸਨੇ ਘਟਨਾ ਦੀ ਜਾਣਕਾਰੀ ਪਰਿਵਾਰ ਦੇ ਮੈਂਬਰਾਂ ਨੂੰ ਦਿੱਤੀ ਅਤੇ ਫਿਰ ਮਾਮਲਾ ਸਾਈਬਰ ਪੁਲਿਸ ਕੋਲ ਪਹੁੰਚ ਗਿਆ।

 

 ਦੋਵਾਂ ਦੇ ਪਿਤਾ ਦਾ ਹੋਇਆ ਸੀ ਝਗੜਾ-

 

ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਕੁਝ ਦਿਨ ਪਹਿਲਾਂ ਹੀ ਨੌਜਵਾਨ ਔਰਤ ਤੇ ਆਦਮੀ ਦੇ ਪਿਤਾ ਦੀ ਲੜਾਈ ਹੋਈ ਸੀ। ਇਸ ਤੋਂ ਬਾਅਦ ਨੌਜਵਾਨ ਨੇ ਬਦਲਾ ਲੈਣ ਲਈ ਇਸ ਤਰ੍ਹਾਂ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:a man viral women vulgar photo on whatsapp and social media