ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣ ਨਤੀਜਿਆਂ ਤੋਂ ਪਹਿਲਾਂ 19 ਵਿਰੋਧੀ ਪਾਰਟੀਆਂ ਵੱਲੋਂ ਮੀਟਿੰਗ

ਚੋਣ ਨਤੀਜਿਆਂ ਤੋਂ ਪਹਿਲਾਂ 19 ਵਿਰੋਧੀ ਪਾਰਟੀਆਂ ਵੱਲੋਂ ਮੀਟਿੰਗ

ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ ਦਿੇ ਕਿੰਸਟੀਟਿਊਸ਼ਨ ਕਲੱਬ ਵਿਚ 19 ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ, ਸਪਾ ਆਗੂ ਰਾਮ ਗੋਪਾਲ ਯਾਦਵ, ਸਪਾ ਆਗੂ ਰਾਮ ਗੋਪਾਲ ਯਾਦਵ, ਟੀਡੀਪੀ ਆਗੂ ਚੰਦਰਬਾਬੂ ਨਾਇਡੂ ਆਦਿ ਸਮੇਤ ਕਈ ਦਿਗਜ਼ ਆਗੂ ਮੌਜੂਦ ਰਹੇ। ਇਨ੍ਹਾਂ ਸਾਰੇ ਆਗੂਆਂ ਵਿਚ ਰਾਜਨੀਤਿਕ ਹਾਲਾਤ ਉਤੇ ਅਤੇ ਸਰਕਾਰ ਬਣਾਉਣ ਦੇ ਦਾਅਵੇ ਲਈ ਗੈਰ–ਰਾਜਗ ਗਠਜੋੜ ਬਣਾਉਣ ਦੀਆਂ ਸੰਭਾਵਨਾਵਾਂ ਉਤੇ ਚਰਚਾ ਲਈ ਮੀਟਿੰਗ ਕੀਤੀ ਗਈ।

 

ਇਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਦੇ ਯਤਨ ਦੇ ਤਹਿਤ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਤੇਲਗੂ ਦੇਸ਼ਮ ਪਾਰਟੀ ਦੇ ਆਗੂ ਐਨ ਚੰਦਰਬਾਬੂ ਨਾਇਡੂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਉਨ੍ਹਾਂ ਦੇ ਕੋਲਕਾਤਾ ਸਥਿਤ ਰਿਹਾਇਸ਼ ਉਤੇ ਮੀਟਿੰਗ ਕੀਤੀ ਅਤੇ ਤ੍ਰਿਸ਼ੰਕੂ ਨਤੀਜਿਆਂ ਦੀ ਸਥਿਤੀ ਵਿਚ ਕੇਂਦਰ ਵਿਚ ਗੈਰ ਭਾਜਪਾਈ ਸਰਕਾਰ ਬਣਾਉਣ ਦੀ ਸੰਭਾਵਨਾ ਉਤੇ ਉਨ੍ਹਾਂ ਨਾਲ ਚਰਚਾ ਕੀਤੀ ਸੀ। ਨਾਇਡੂ ਨੇ ਮਹਾਂਗਠਜੋੜ ਦੀ ਭਵਿੱਖ ਨੀਤੀ ਰਣਨੀਤੀ ਉਤੇ ਬੈਨਰਜੀ ਨਾਲ 45 ਮਿੰਟ ਤੱਕ ਗੱਲਬਾਤ ਕੀਤੀ ਸੀ ਜਿਸ ਦੌਰਾਨ ਉਨ੍ਹਾਂ ਕਾਂਗਰਸ ਦੇ ਸਮਰਥਨ ਨਾਲ ਖੇਤਰੀ ਪਾਰਟੀਐ ਨਾਲ ਗੈਰ ਭਾਜਪਾਈ ਸਰਕਾਰ ਬਣਾਉਣ ਦੀ ਸੰਭਾਵਨਾ ਉਤੇ ਚਰਚਾ ਕੀਤੀ।

 

ਨਾਇਡੂ ਨੇ ਸੋਮਵਾਰ ਨੂੰ ਵੀ ਬੈਨਰਜੀ ਨਾਲ ਮੁਲਾਕਾਤ ਕੀਤੀ ਸੀ। ਐਤਵਾਰ ਨੂੰ ਉਹ ਯੂਪੀਏ ਚੇਅਰਮੈਨ ਸੋਨੀਆ ਗਾਂਧੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਨਵੀਂ ਦਿੱਲੀ ਵਿਚ ਅਲੱਗ–ਅਲੱਗ ਮਿਲੇ। ਉਨ੍ਹਾਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਸ਼ਰਦ ਪਵਾਰ, ਬਸਪਾ ਪ੍ਰਧਾਨ ਮਾਇਆਵਤੀ ਅਤੇ ਆਪ ਦੇ ਅਰਵਿੰਦ ਕੇਜਰੀਵਾਲ ਨਾਲ ਵੀ ਗੱਲਬਾਤ ਕੀਤੀ। ਇਸ ਵਿਚ ਅਖਿਲੇਸ਼ ਅਤੇ ਮਾਇਆਵਤੀ ਨੇ ਵੀ ਮੁਲਾਕਾਤ ਕੀਤੀ ਅਤੇ ਅੱਗੇ ਲਈ ਆਪਣੀ ਰਣਨੀਤੀ ਤੈਅ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A meeting of opposition leaders is underway at the Constitution Club of India