ਦੇਸ਼ ਦੇ ਹੁਣ ਤੱਕ ਰਹੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਲਈ ਦਿੱਲੀ ਵਿਚ ਅਜਾਇਬ ਘਰ ਬਣੇਗਾ, ਜਿਸ ਤੋਂ ਇਹ ਜਾਣਕਾਰੀ ਮਿਲ ਸਕੇਗੀ ਕਿ ਕਿਹੜੇ ਪ੍ਰਧਾਨ ਮੰਤਰੀ ਦਾ ਦੇਸ਼ ਲਈ ਕੀ ਯੋਗਦਾਨ ਹੈ। ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਪ੍ਰੋਗਰਾਮ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਇਸ ਅਜਾਇਬ ਘਰ ਵਿਚ ਰਾਜਨੀਤਿਕ ਛੂਤਛਾਤ ਤੋਂ ਹਟਕੇ ਸਾਰੇ ਪ੍ਰਧਾਨ ਮੰਤਰੀਆਂ ਦੇ ਯੋਗਦਾਨ ਦਾ ਜ਼ਿਕਰ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਉਤੇ ਲਿਖੀ ਕਿਤਾਬ ਦੇ ਰਿਲੀਜ਼ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਕਿਤਾਬ ਤੋਂ ਸਾਨੂੰ ਚੰਦਰ ਸ਼ੇਖਰ ਨੂੰ ਸਮਝਣ ਬਾਰੇ ਜਾਣਕਾਰੀ ਮਿਲੇਗੀ।
PM Modi: A museum for all former Prime Ministers who have served the country will be made. I invite their family members to share aspects of lives of former prime ministers, be it IK Gujral ji, Charan Singh ji, Deve Gowda ji and Dr. Manmohan Singh ji pic.twitter.com/XOdp4NroYm
— ANI (@ANI) July 24, 2019
ਉਨ੍ਹਾਂ ਕਿਹਾ ਕਿ ਚੰਦਰ ਸ਼ੇਖਰ ਜੀ ਅਟਲ ਬਿਹਾਰੀ ਵਾਜਪਾਈ ਨੂੰ ਹਮੇਸ਼ਾ ਗੁਰੂ ਜੀ ਕਹਿਕੇ ਬੁਲਾਉਂਦੇ ਸਨ ਅਤੇ ਸਦਨ ਵਿਚ ਵੀ ਜੇਕਰ ਬੋਲਦੇ ਸਨ ਤਾਂ ਪਹਿਲਾਂ ਅਟਲ ਜੀ ਕਹਿੰਦੇ ਸਨ ਕਿ ਗੁਰੂ ਜੀ ਮੈਨੂੰ ਮੁਆਫ ਕਰਨਾ, ਮੈਂ ਅੱਜ ਤੁਹਾਡੀ ਆਲੋਚਨਾ ਕਰਾਂਗਾ। ਚੰਦਰਸ਼ੇਖਰ ਨੂੰ ਵਿਦਾ ਹੋਏ ਅੱਜ ਕਰੀਬ 12 ਸਾਲ ਹੋ ਗਏ ਹਨ। ਪ੍ਰੰਤੂ ਅੱਜ ਵੀ ਉਹ ਸਾਡੇ ਵਿਚ ਆਪਣੇ ਵਿਚਾਰਾਂ ਨਾਲ ਉਸੇ ਰੂਪ ਵਿਚ ਜੀਵਤ ਹਨ। ਜ਼ਿਕਰਯੋਗ ਹੈ ਕਿ ਇਹ ਕਿਤਾਬ ਹਰਿਵੰਸ਼ ਅਤੇ ਰਵੀਦਤ ਬਾਜਪਾਈ ਨੇ ਮਿਲਕੇ ਲਿਖੀ ਹੈ।