ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਕਰਮ ਲੈਂਡਰ ਦੀ ਜਾਣਕਾਰੀ ਮਿਲਣ ਦੀ ਜਾਗੀ ਇੱਕ ਨਵੀਂ ਆਸ

ਵਿਕਰਮ ਲੈਂਡਰ ਦੀ ਜਾਣਕਾਰੀ ਮਿਲਣ ਦੀ ਜਾਗੀ ਇੱਕ ਨਵੀਂ ਆਸ

ਚੰਨ ਛੋਹਣ ਦੇ ਜਤਨ ਵਿੱਚ ਨਾਕਾਮ ਰਹੇ ਚੰਦਰਯਾਨ–2  ਦੇ ਵਿਕਰਮ ਲੈਂਡਰ ਦੀ ਜਾਣਕਾਰੀ ਮਿਲਣ ਦੀ ਆਸ ਇੱਕ ਵਾਰ ਫਿਰ ਜਾਗੀ ਹੈ। ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਦਾ ਲੂਨਰ ਰੀਕਨਾਇਸੈਂਸ ਆਰਬਿਟਰ (LRO) ਛੇਤੀ ਹੀ ਉਸ ਸਥਾਨ ਤੋਂ ਮੁੜ ਲੰਘੇਗਾ, ਜਿੱਥੇ ਭਾਰਤੀ ਵਿਗਿਆਨੀਆਂ ਨੇ ਵਿਕਰਮ ਦੇ ਡਿੱਗਣ ਦਾ ਖ਼ਦਸ਼ਾ ਪ੍ਰਗਟਾਇਆ ਸੀ।

 

LRO ਪਹਿਲਾਂ 17 ਸਤੰਬਰ ਨੂੰ ਵੀ ਵਿਕਰਮ ਦੀ ਲੈਂਡਿੰਗ ਸਾਈਟ ਦੇ ਨੇੜਿਓਂ ਲੰਘਿਆ ਸੀ। ਤਦ ਉਸ ਨੇ ਉਸ ਖੇਤਰ ਦੀਆਂ ਹਾਈ–ਰੈਜ਼ੋਲਿਯੂਸ਼ਨ ਤਸਵੀਰਾਂ ਕੈਦ ਕੀਤੀਆਂ ਸਨ। ਪਰ ਫਿਰ ਵੀ ਵਿਕਰਮ ਦੀ ਸਹੀ ਸਥਿਤੀ ਜਾਂ ਤਸਵੀਰ ਦਾ ਪਤਾ ਨਹੀਂ ਲੱਗ ਸਕਿਆ ਸੀ।

 

 

ਹੁਣ ‘ਨਾਸਾ’ ਨੇ ਕਿਹਾ ਹੈ ਕਿ ਜਦੋਂ ਲੈਂਡਿੰਗ ਖੇਤਰ ਤੋਂ ਪਹਿਲਾਂ ਉਨ੍ਹਾਂ ਦਾ ਆਰਬਿਟਰ ਲੰਘਿਆ ਸੀ, ਤਦ ਉੱਥੇ ਕੁਝ ਧੁੰਦਲਾਪਣ ਸੀ। ਇਸ ਲਈ ਪਰਛਾਵੇਂ ਵਿੱਚ ਜ਼ਿਆਦਾਤਰ ਹਿੱਸਾ ਲੁਕਿਆ ਰਹਿ ਗਿਆ ਸੀ। ਸੰਭਵ ਹੈ ਕਿ ਵਿਕਰਮ ਪਰਛਾਵੇਂ ਵਿੱਚ ਲੁਕਿਆ ਰਹਿ ਗਿਆ ਹੋਵੇ।

 

 

‘ਨਾਸਾ’ ਦਾ ਕਹਿਣਾ ਹੈ ਕਿ LRO ਜਦੋਂ ਅਕਤੂਬਰ ਮਹੀਨੇ ਲੈਂਡਿੰਗ ਸਾਈਟ ਦੇ ਉੱਪਰੋਂ ਲੰਘੇਗਾ, ਤਦ ਉੱਥੇ ਇੰਨੀ ਕੁ ਰੌਸ਼ਨੀ ਜ਼ਰੂਰ ਹੋਵੇਗੀ ਕਿ ਉਸ ਦੀ ਤਸਵੀਰ ਖਿੱਚੀ ਜਾ ਸਕੇ। ਇਸ ਦੌਰਾਨ ਇੱਕ ਵਾਰ ਫਿਰ ਵਿਕਰਮ ਦੀ ਸਥਿਤੀ ਜਾਣਨ ਤੇ ਉਸ ਦੀ ਤਸਵੀਰ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A New hope to know whereabouts of Chandrayan-2 s Vikram Lander