ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਸੰਸਦ, ਰਾਸ਼ਟਰਪਤੀ ਭਵਨ ਤੇ ਮੰਤਰਾਲਿਆਂ ਦੀਆਂ ਇਮਾਰਤਾਂ ਨੂੰ ਮਿਲੇਗਾ ਨਵਾਂ ਰੂਪ

ਭਾਰਤੀ ਸੰਸਦ, ਰਾਸ਼ਟਰਪਤੀ ਭਵਨ ਤੇ ਮੰਤਰਾਲਿਆਂ ਦੀਆਂ ਇਮਾਰਤਾਂ ਨੂੰ ਮਿਲੇਗਾ ਨਵਾਂ ਰੂਪ

ਨਰਿੰਦਰ ਮੋਦੀ ਸਰਕਾਰ ਨਵੀਂ ਦਿੱਲੀ ਦੇ ਇਤਿਹਾਸ ਇਲਾਕੇ ਰਾਜਪਥ ਨੂੰ ਮੁੜ ਵਿਕਸਤ ਕਰਨ ਜਾ ਰਹੀ ਹੈ। ਐਡਵਿਨ ਲੁਟੀਅਨਜ਼ ਨੇ ਰਾਸ਼ਟਰਪਤੀ ਭਵਨ ਤੋਂ ਲੈ ਕੇ ਇੰਡੀਆ ਗੇਟ ਤੱਕ ਨੂੰ ਡਿਜ਼ਾਇਨ ਕੀਤਾ ਗਿਆ ਸੀ। ਹੁਣ ਚਾਰ ਵਰਗ ਕਿਲੋਮੀਟਰ ਦੇ ਘੇਰੇ ਵਾਲੇ ਇਸ ਖੇਤਰ ਵਿੱਚ ਮੌਜੂਦ ਇਮਾਰਤਾਂ ਨੂੰ ਲੈ ਕੇ ਨਵੀਂ ਯੋਜਨਾ ਉਲੀਕੀ ਜਾ ਰਹੀ ਹੈ। ਇਸ ਯੋਜਨਾ ਅਧੀਨ ਮੋਦੀ ਸਰਕਾਰ ਦੇ ਸਾਰੇ ਮੰਤਰਾਲੇ ਇੱਕੋ ਛੱਤ ਹੇਠਾਂ ਦਿਸਣਗੇ।

 

 

ਖ਼ਾਸ ਗੱਲ ਇਹ ਹੋਵੇਗੀ ਕਿ ਸਾਰੇ ਮੰਤਰਾਲੇ ਪ੍ਰਧਾਨ ਮੰਤਰੀ ਦਫ਼ਤਰ ਨਾਲ ਲਾਈਵ ਜੁੜੇ ਰਹਿਣਗੇ। ਦਰਅਸਲ, ਸਰਕਾਰ ਰਾਜਪਥ, ਸੰਸਦ ਭਵਨ ਤੇ ਸਕੱਤਰੇਤ ਨੂੰ ਨਵੇਂ ਤਰੀਕੇ ਨਾਲ ਬਣਾਉਣ ਜਾ ਰਹੀ ਹੈ। ਸੈਂਟਰਲ ਵਿਸਟਾ ਦੇ ਮਾਸਟਰ ਪਲੈਨ ਵਿੱਚ ਨਵੇਂ ਭਾਰਤ ਦੀਆਂ ਕਦਰਾਂ–ਕੀਮਤਾਂ ਤੇ ਆਕਾਂਖਿਆਵਾਂ ਦੀ ਝਲਕ ਦਿਸੇਗੀ।

 

 

ਕੇਂਦਰੀ ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਫਿੱਕੀ ਦੇ ਇੱਕ ਪ੍ਰੋਗਰਾਮ ਵਿੱਚ ਸ਼ੁੱਕਰਵਾਰ ਨੂੰ ਕਿਹਾ ਕਿ ਸੰਸਦ ਭਵਨ ਤੇ ਸੈਂਟਰਲ ਵਿਸਟਾ ਦੇ ਮੁੜ–ਵਿਕਾਸ ਦੀ ਸਰਕਾਰ ਦੀ ਵਿਸ਼ਾਲ ਯੋਜਨਾ ਤੇ ਵੱਖੋ–ਵੱਖਰੇ ਮੰਤਰਾਲਿਆਂ ਲਈ ਇੱਕ ਸਮੂਹਕ ਕੈਂਪਸ ਦੇ ਨਿਰਮਾਣ ਦਾ ਕੰਮ ਅਗਲੇ ਸਾਲ ਸ਼ੁਰੂ ਹੋ ਸਕਦਾ ਹੈ।

 

 

ਸ੍ਰੀ ਪੁਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁੰਦੇ ਹਨ ਕਿ ਅਗਲੇ ਕੁਝ ਸਾਲਾਂ ਵਿੱਚ ਦਿੱਲੀ ਦੁਨੀਆ ਦੀ ਸਭ ਤੋਂ ਵਧੀਆ ਰਾਜਧਾਨੀ ਬਣ ਜਾਵੇ।

 

 

ਇਸ ਯੋਜਨਾ ਅਧੀਨ ਸੰਸਦ ਭਵਨ, ਸੈਂਟਰ ਵਿਸਟਾ, ਰਾਸ਼ਟਰਪਤੀ ਭਵਨ, ਇੰਡੀਆ ਗੇਟ, ਨੌਰਥ ਬਲਾੱਕ ਤੇ ਸਾਊਥ ਬਲਾੱਕ ਦਾ ਵੀ ਮੁੜ–ਵਿਕਾਸ ਕੀਤਾ ਜਾਵੇਗਾ।

 

 

ਇਸ ਅਤਿ–ਆਧੁਨਿਕ ਯੋਜਨਾ ਅਧੀਨ ਨਵੀਂ ਇਮਾਰਤ ਨੂੰ ਇਸ ਤਰ੍ਹਾਂ ਬਣਾਇਆ ਜਾਵੇਗਾ ਕਿ ਮੁਲਾਜ਼ਮ ਪੈਦਲ ਚੱਲ ਕੇ ਹੀ ਇੱਕ ਤੋਂ ਦੂਜੇ ਮੰਤਰਾਲੇ ਵਿੱਚ ਆਸਾਨੀ ਨਾਲ ਆ–ਜਾ ਸਕਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A new look will be given to Parliament Rashtarpati Bhawan and Ministries Building