ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਪਾਸਪੋਰਟ ਬਣਵਾਓ ਮੋਬਾਇਲ ਐਪ `ਤੇ

ਹੁਣ ਪਾਸਪੋਰਟ ਬਣਵਾਓ ਮੋਬਾਇਲ ਐਪ `ਤੇ

ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇੱਕ ਨਵੀਂ ਯੋਜਨਾ ਲਾਂਚ ਕੀਤੀ ਹੈ, ਜਿਸ ਅਧੀਨ ਤੁਸੀਂ ਦੇਸ਼ ਵਿੱਚ ਭਾਵੇਂ ਕਿਤੇ ਵੀ ਬੈਠੇ ਹੋਵੋ, ਤੁਸੀਂ ਆਪਣਾ ਪਾਸਪੋਰਟ ਬਣਵਾਉਣ ਲਈ ਆਪਣੀ ਅਰਜ਼ੀ ਭੇਜ ਸਕਦੇ ਹੋ। ਮੰਤਰੀ ਨੇ ਇਸ ਲਈ ਇੱਕ ਮੋਬਾਇਲ ਐਪ ਲਾਂਚ ਕੀਤੀ ਗਈ ਹੈ, ਜੋ ਐਂਡ੍ਰਾਇਡ ਤੇ ਆੲਓਐੱਸ ਪਲੇਟਫ਼ਾਰਮਾਂ `ਤੇ ਉਪਲਬਧ ਹੈ। ਇਸ ਐਪ ਰਾਹੀਂ ਅਰਜ਼ੀ ਦਾਖ਼ਲ ਕੀਤੀ ਜਾ ਸਕਦੀ ਹੈ, ਲੋੜੀਂਦੀ ਫ਼ੀਸ ਦਾ ਭੁਗਤਾਨ ਕੀਤਾ ਜਾ ਸਕਦਾ ਹੈ ਅਤੇ ਪਾਸਪੋਰਟ ਹਾਸਲ ਕਰਨ ਲਈ ਇੰਟਰਵਿਊ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ।

ਨਵੀਂ ਯੋਜਨਾ 6ਵੇਂ ਪਾਸਪੋਰਟ ਸੇਵਾ ਦਿਵਸ ਮੌਕੇ ਲਾਂਚ ਕੀਤੀ ਗਈ ਹੈ। ਹੁਣ ਪਹਿਲਾਂ ਕੋਈ ਖੇਤਰੀ ਪਾਸਪੋਰਟ ਦਫ਼ਤਰ ਚੁਣਨਾ ਾਹੋਵੇਗਾ ਜਾਂ ਪਾਸਪੋਰਟ ਸੇਵਾ ਕੇਂਦਰ ਜਾਂ ਪੋਸਟ ਆਫਿ਼ਸ ਪਾਸਪੋਰਟ ਸੇਵਾ ਕੇਂਦਰ ਚੁਣ ਕੇ ਉੱਥੇ ਆਪਣੀ ਅਰਜ਼ੀ ਦਾਖ਼ਲ ਕੀਤੀ ਜਾ ਸਕਦੀ ਹੈ। ਅਰਜ਼ੀ ਉਸ ਹਾਲਤ ਵਿੱਚ ਵੀ ਦਾਖ਼ਲ ਕੀਤੀ ਜਾ ਸਕਦੀ ਹੈ, ਭਾਵੇਂ ਉਸ ਵਿਅਕਤੀ ਦਾ ਵਰਤਮਾਨ ਰਿਹਾਇਸ਼ੀ ਪਤਾ ਕੋਈ ਵੀ ਹੋਵੇ ਤੇ ਉਹ ਉਸ ਵੱਲੋਂ ਚੁਣੇ ਖੇਤਰੀ ਪਾਸਪੋਰਟ ਦਫ਼ਤਰ ਦੇ ਅਧਿਕਾਰ-ਖੇਤਰ ਵਿੱਚ ਆਉਂਦਾ ਹੋਵੇ ਚਾਹੇ ਨਾ।

ਲੋੜ ਪੈਣ `ਤੇ ਪੁਲਿਸ ਵੈਰੀਫਿ਼ਕੇਸ਼ਨ (ਪੁਸ਼ਟੀ) ਉਸੇ ਪਤੇ `ਤੇ ਕੀਤੀ ਜਾਵੇਗੀ, ਜਿਹੜਾ ਅਰਜ਼ੀ ਫ਼ਾਰਮ `ਤੇ ਦਿੱਤਾ ਗਿਆ ਹੋਵੇਗਾ। ਖੇਤਰੀ ਪਾਸਪੋਰਟ ਦਫ਼ਤਰ ਪਾਸਪੋਰਟ ਦਾ ਪ੍ਰਿੰਟ ਲੈ ਕੇ ਨਿਸ਼ਚਤ ਪਤੇ `ਤੇ ਪਹੁੰਚਾ ਦੇਵੇਗਾ।

ਉਦਾਹਰਣ ਵਜੋਂ ਜੇ ਜਲੰਧਰ ਦਾ ਕੋਈ ਨਿਵਾਸੀ ਅਸਥਾਈ ਤੌਰ `ਤੇ ਚੰਡੀਗੜ੍ਹ ਰਹਿ ਰਿਹਾ ਹੈ, ਤਾਂ ਉਹ ਚੰਡੀਗੜ੍ਹ ਵਾਲੇ ਪਾਸਪੋਰਟ ਦਫ਼ਤਰ `ਚ ਅਰਜ਼ੀ ਦੇਵੇਗਾ। ਉਸ ਨੁੰ ਜਲੰਧਰ ਦਾ ਪਾਸਪੋਰਟ ਦਫ਼ਤਰ ਚੁਣਨ ਦੀ ਲੋੜ ਨਹੀਂ ਹੋਵੇਗੀ। ਉਸ ਨੂੰ ਇਸ ਕੰਮ ਲਈ ਜਲੰਧਰ ਜਾਣ ਦੀ ਵੀ ਕੋਈ ਜ਼ਰੂਰਤ ਨਹੀਂ ਹੋਵੇਗੀ।

‘ਐੱਮਪਾਸਪੋਰਟ ਸੇਵਾ ਐਪ` ਦੀ ਸਹੂਲਤ ਨਾਲ ਆਮ ਲੋਕਾਂ ਨੂੰ ਬਹੁਤ ਫ਼ਾਇਦਾ ਹੋਵੇਗਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੱਸਿਆ ਕਿ 48 ਵਰ੍ਹਿਆਂ ਦੌਰਾਨ ਦੇਸ਼ ਵਿੱਚ 77 ਪਾਸਪੋਰਟ ਸੇਵਾ ਕੇਂਦਰ ਬਣਾਏ ਗਏ ਸਨ, ਜਦ ਕਿ ਪਿਛਲੇ 48 ਮਹੀਨਿਆਂ ਦੌਰਾਨ 231 ਹੋਰ ਅਜਿਹੇ ਕੇਂਦਰ ਕਾਇਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵੇਲੇ ਦੇਸ਼ ਵਿੱਚ ਪਾਸਪੋਰਟ ਸੇਵਾ ਕੇਂਦਰਾਂ ਦੀ ਗਿਣਤੀ 307 ਹੈ ਤੇ ਸਰਕਾਰ ਦੇਸ਼ ਦੇ ਸਾਰੇ 543 ਲੋਕ ਸਭਾ ਹਲਕਿਆਂ ਵਿੱਚ ਇੱਕ-ਇੱਕ ਪਾਸਪੋਰਟ ਸੇਵਾ ਕੇਂਦਰ ਖੋਲ੍ਹਣਾ ਚਾਹੁੰਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:a new mobile app for passport