ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

J&K ’ਚ ਨਵੀਂ ਪਾਰਟੀ ਕਾਇਮ ਹੋਣ ਦੀਆਂ ਤਿਆਰੀਆਂ, PDP ਲਈ ਔਕੜਾਂ

J&K ’ਚ ਨਵੀਂ ਪਾਰਟੀ ਕਾਇਮ ਹੋਣ ਦੀਆਂ ਤਿਆਰੀਆਂ, PDP ਲਈ ਔਕੜਾਂ

ਲਗਭਗ 20 ਵਰ੍ਹੇ ਪਹਿਲਾਂ ਮੁਫ਼ਤੀ ਮੁਹੰਮਦ ਸਈਦ ਨੇ ਕਾਂਗਰਸ ਤੋਂ ਵੱਖ ਹੋ ਕੇ ਜੰਮੂ–ਕਸ਼ਮੀਰ ’ਚ ਪੀਡੀਪੀ (PDP – ਪੀਪਲ’ਜ਼ ਡੈਮੋਕ੍ਰੈਟਿਕ ਪਾਰਟੀ) ਦਾ ਗਠਨ ਕੀਤਾ ਸੀ। ਇਤਿਹਾਸ ਹੁਣ ਖ਼ੁਦ ਨੂੰ ਦੁਹਰਾ ਰਿਹਾ ਹੈ ਅਤੇ ਪੀਡੀਪੀ ਦੇ ਕਈ ਅਹਿਮ ਆਗੂ ਵੱਖ ਹੋ ਕੇ ਇੱਕ ਨਵੀਂ ਸਿਆਸੀ ਪਾਰਟੀ ਕਾਇਮ ਕਰਨ ਜਾ ਰਹੇ ਹਨ।

 

 

ਇਸ ਨਵੀਂ ਪਾਰਟੀ ’ਚ ਕਾਂਗਰਸ ਦੇ ਵੀ ਕੁਝ ਆਗੂਆਂ ਦੇ ਟੁੱਟ ਕੇ ਜਾਣ ਦੀ ਸੰਭਾਵਨਾ ਬਣੀ ਹੋਈ ਹੈ ਪਰ ਸਭ ਤੋਂ ਵੱਡਾ ਨੁਕਸਾਨ ਪੀਡੀਪੀ ਨੂੰ ਹੀ ਹੋਵੇਗਾ, ਜਿਸ ਦੀ ਮੁਖੀ ਮਹਿਬੂਬਾ ਮੁਫ਼ਤੀ ਹਨ ਅਤੇ ਕੇਂਦਰ ਸਰਕਾਰ ਨੇ ਉਨ੍ਹਾਂ ਨੁੰ ਬੀਤੇ ਵਰ੍ਹੇ 5 ਅਗਸਤ ਤੋਂ ਹੀ ਨਜ਼ਰਬੰਦ ਕਰ ਕੇ ਰੱਖਿਆ ਹੋਇਆ ਹੈ; ਜਿਸ ਕਾਰਨ ਉਨ੍ਹਾਂ ਦੀ ਪਾਰਟੀ ਦੀਆਂ ਸਰਗਰਮੀਆਂ ਹੁਣ ਲਗਭਗ ਠੱਪ ਪਈਆਂ ਹਨ।

 

 

ਆਸ ਹੈ ਕਿ ਇਸੇ ਮਹੀਨੇ ਨਵੀਂ ਰਾਜਨੀਤਕ ਪਾਰਟੀ ਕਾਇਮ ਕੀਤੀ ਜਾ ਸਕਦੀ ਹੈ। ਪੀਡੀਪੀ ਦੇ ਸੀਨੀਅਰ ਆਗੂ ਤੇ ਜੰਮੂ–ਕਸ਼ਮੀਰ ’ਚ ਮੰਤਰੀ ਰਹੇ ਅਲਤਾਫ਼ ਬੁਖਾਰੀ ਇਸ ਨਵੀਂ ਪਾਰਟੀ ਦੀ ਅਗਵਾਈ ਕਰ ਸਕਦੇ ਹਨ। ਪੀਡੀਪੀ ਦੇ ਇੱਕ ਹੋਰ ਵੱਡੇ ਆਗੂ ਮੁਜ਼ੱਫ਼ਰ ਬੇਗ਼ ਅਤੇ ਗ਼ੁਲਾਮ ਹਸਨ ਮੀਰ ਵੀ ਇਸ ਨਾਲ ਜੁੜ ਰਹੇ ਹਨ।

 

 

ਉੱਧਰ ਕਾਂਗਰਸ ਦੇ ਉਸਮਾਨ ਮਾਜਿਦ ਦੇ ਵੀ ਇਸ ਨਵੀਂ ਪਾਰਟੀ ’ਚ ਜਾਣ ਦੀਆਂ ਖ਼ਬਰਾਂ ਚੱਲ ਰਹੀਆਂ ਹਨ। ਅਜਿਹੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਪੀਡੀਪੀ ’ਚੋਂ ਵੱਡੀ ਗਿਣਤੀ ’ਚ ਨੇਤਾ ਤੇ ਹੋਰ ਕਾਰਕੁੰਨ ਟੁੱਟ ਕੇ ਨਵੀਂ ਪਾਰਟੀ ’ਚ ਸ਼ਾਮਲ ਹੋ ਸਕਦੇ ਹਨ। ਕਾਂਗਰਸ ਅਤੇ ਨੈਸ਼ਨਲ ਕਾਨਫ਼ਰੰਸ ਦੇ ਅਸੰਤੁਸ਼ਟ ਆਗੂਆਂ ਸਮੇਤ ਕਈਆਂ ਛੋਟੀਆਂ ਪਾਰਟੀਆਂ ਦੇ ਵੀ ਇਸ ਨਾਲ ਜੁੜਨ ਦੀ ਚਰਚਾ ਹੈ।

 

 

ਨੈਸ਼ਨਲ ਕਾਨਫ਼ਰੰਸ ਦੇ ਆਗੂ ਹਸਨੈਨ ਮਸੂਦੀ ਦਾ ਦਾਅਵਾ ਹੈ ਕਿ ਨਵੀਂ ਪਾਰਟੀ ਦੇ ਗਠਨ ਨਾਲ ਉਨ੍ਹਾਂ ਦੀ ਪਾਰਟੀ ਪ੍ਰਭਾਵਿਤ ਨਹੀਂ ਹੋਵੇਗੀ। ਮੋਟੇ ਤੌਰ ’ਤੇ ਉਹ ਇਸ ਨੂੰ ਪੀਡੀਪੀ ਦੇ ਖੇਰੂੰ–ਖੇਰੂੰ ਹੋਣ ਦੇ ਤੌਰ ’ਤੇ ਵੇਖ ਰਹੇ ਹਨ।

 

 

ਲਗਭਗ ਦੋ ਦਹਾਕੇ ਪਹਿਲਾਂ ਜਦੋਂ ਕਾਂਗਰਸ ਤੋਂ ਟੁੱਟ ਕੇ ਪੀਡੀਪੀ ਬਣੀ ਸੀ, ਤਦ ਉਸ ਵੇਲੇ ਕਾਂਗਰਸ ਨੂੰ ਬਹੁਤ ਭਾਰੀ ਸਿਆਸੀ ਨੁਕਸਾਨ ਹੋਇਆ ਸੀ ਤੇ ਬਾਅਦ ’ਚ ਪੀਡੀਪੀ ਇੱਕ ਮੁੱਖਾ ਖੇਤਰੀ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆਈ ਸੀ। ਹੁਣ ਲੱਗਦਾ ਹੈ ਕਿ ਦੋਬਾਰਾ ਉਹੀ ਕੁਝ ਹੋਣ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A New Party being organized in J and K Difficulties for PDP