ਚੀਨ ਦੇ ਵੁਹਾਨ ਸ਼ਹਿਰ ਤੋਂ ਪੂਰੀ ਦੁਨੀਆ ’ਚ ਫੈਲੇ ਕੋਰੋਨਾ ਵਾਇਰਸ ਕਾਰਨ ਕਰੋੜਾਂ ਲੋਕਾਂ ਦੇ ਘਰਾਂ ’ਚ ਰਹਿਣਾ ਪੈ ਰਿਹਾ ਹੈ। ਪੂਰੀ ਦੁਨੀਆ ’ਚ ਹੁਦ ਤੱਕ 11 ਹਜ਼ਾਰ ਤੋਂ ਵੱਧ ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਹਨ। ਸਮੁੱਚੇ ਵਿਸ਼ਵ ’ਚ ਇਸ ਵਾਇਰਸ ਤੋਂ ਪੀੜਤਾਂ ਦੀ ਗਿਣਤੀ ਹੁਣ ਵਧ ਕੇ 2 ਲੱਖ 65 ਹਜ਼ਾਰ 867 ਹੋ ਗਈ ਹੈ। ਭਾਰਤ ’ਚ 250 ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਹਨ।
ਇੰਗਲੈਂਡ ਤੋਂ ਮੋਹਾਲੀ ਪਰਤੇ ਇੱਕ ਵਿਅਕਤੀ ਨੂੰ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ। ਇੰਝ ਪੰਜਾਬ ’ਚ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 7 ਹੋ ਗਈ ਹੈ। ਸਮੁੱਚੇ ਭਾਰਤ ’ਚ ਇਸ ਵਾਇਰਸ ਦੇ 6,700 ਸ਼ੱਕੀ ਮਰੀਜ਼ ਹਨ; ਜਿਨ੍ਹਾਂ ਨੂੰ ਸਖ਼ਤ ਨਿਗਰਾਨੀ ਅਧੀਨ ਰੱਖਿਆ ਗਿਆ ਹੈ।
ਜਰਮਨੀ ਦੇ ਸੂਬੇ ਬਾਇਰਨ ਨੇ ਸ਼ੁੱਕਰਵਾਰ ਨੂੰ ਦੇਸ਼ ਵਿੱਚ ਸਭ ਤੋਂ ਪਹਿਲਾਂ ਦੋ ਹਫ਼ਤਿਆਂ ਲਈ ਬਾਹਰ ਨਿੱਕਲਣ ਅਧੀਨ ਮੌਲਿਕ ਪਾਬੰਦੀਆਂ ਦਾ ਹੁਕਮ ਜਾਰੀ ਕੀਤਾ ਹੈ।
ਭਾਰਤੀ ਸੂਬੇ ਕਰਨਾਟਕ ’ਚ ਕੋਰੋਨਾ ਦੇ 15 ਮਰੀਜ਼ ਹਨ। ਲੱਦਾਖ਼ ’ਚ 10 ਅਤੇ ਜੰਮੂ–ਕਸ਼ਮੀਰ ’ਚ ਚਾਰ ਵਿਅਕਤੀ ਇਸ ਛੂਤ ਦੀ ਲਪੇਟ ’ਚ ਆ ਗਏ ਹਨ।
ਤੇਲੰਗਾਨਾ ’ਚ 9 ਵਿਦੇਸ਼ੀਆਂ ਸਮੇਤ 17 ਮਾਮਲੇ ਸਾਹਮਣੇ ਆਏ ਹਨ। ਰਾਜਸਥਾਨ ’ਚ ਦੋ ਵਿਦੇਸ਼ੀਆਂ ਸਮੇਤ 17 ਲੋਕ ਬੀਮਾਰ ਪਏ ਹਨ। ਤਾਮਿਲ ਨਾਡੂ ਤੇ ਆਂਧਰਾ ਪ੍ਰਦੇਸ਼ ’ਚ ਤਿੰਨ–ਤਿੰਨ ਵਿਅਕਤੀ ਇਸ ਛੂਤ ਤੋਂ ਗ੍ਰਸਤ ਹਨ।
ਓੜੀਸ਼ਾ ’ਚ ਦੋ, ਉਤਰਾਖੰਡ ’ਚ ਤਿੰਨ, ਪੱਛਮੀ ਬੰਗਾਲ ’ਚ ਦੋ, ਪੁੱਡੂਚੇਰੀ ਤੇ ਚੰਡੀਗੜ੍ਹ ’ਚ ਇੱਕ–ਇੱਕ ਮਰੀਜ਼ ਮਿਲਿਆ ਹੈ।