ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਟੈਲੀਕਾਮ ਕ੍ਰਾਂਤੀ ਲਿਆਵੇਗਾ ਜਨਵਰੀ ’ਚ ਲਾਂਚ ਹੋਣ ਵਾਲਾ ਨਵਾਂ ਸੈਟੇਲਾਇਟ

ਭਾਰਤ ’ਚ ਟੈਲੀਕਾਮ ਕ੍ਰਾਂਤੀ ਲਿਆਵੇਗਾ ਜਨਵਰੀ ’ਚ ਲਾਂਚ ਹੋਣ ਵਾਲਾ ਨਵਾਂ ਸੈਟੇਲਾਇਟ

ਭਾਰਤੀ ਪੁਲਾੜ ਖੋਜ ਕੇਂਦਰ (ISRO) ਅਗਲੇ ਸਾਲ ਜਨਵਰੀ ਦੇ ਅੱਧ ਵਿੱਚ ਆਪਣਾ ਨਵਾਂ ਸੰਚਾਰ ਉਪਗ੍ਰਹਿ (ਟੈਲੀਕਾਮ ਸੈਟੇਲਾਇਟ) ਲਾਂਚ ਕਰੇਗਾ। ਇਸ ਸੈਟੇਲਾਇਟ ਦੇ ਲਾਂਚ ਹੋਣ ਤੋਂ ਬਾਅਦ ਦੇਸ਼ ਦੀ ਸੰਚਾਰ ਵਿਵਸਥਾ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਜਾਵੇਗੀ।

 

 

ਇਸ ਨਵੇਂ ਸੈਟੇਲਾਇਟ ਦੀ ਮਦਦ ਨਾਲ ਦੇਸ਼ ਵਿੱਚ ਨਵੀਂ ਇੰਟਰਨੈੱਟ ਟੈਕਨਾਲੋਜੀ ਲਿਆਉਣ ਦੀ ਆਸ ਪ੍ਰਗਟਾਈ ਜਾ ਰਹੀ ਹੈ। ਨਾਲ ਹੀ ਸਮੁੱਚੇ ਦੇਸ਼ ਵਿੱਚ ਮੋਬਾਇਲ ਨੈੱਟਵਰਕ ਫੈਲ ਜਾਵੇਗਾ; ਭਾਵ ਉਨ੍ਹਾਂ ਥਾਵਾਂ ’ਤੇ ਵੀ ਇੰਟਰਨੈੱਟ ਮੁਹੱਈਆ ਹੋ ਜਾਵੇਗਾ, ਜਿੱਥੇ ਹਾਲੇ ਤੱਕ ਇਹ ਸੇਵਾ ਨਹੀਂ ਪੁੱਜੇਗੀ। ਫਿਰ ਕਦੇ ਕਿਸੇ ਵੀ ਮੋਬਾਇਲ ’ਤੇ ਗੱਲ ਕਰਦੇ ਸਮੇਂ ਟਾਵਰ ਦੀ ਰੇਂਜ ਖ਼ਤਮ ਨਹੀਂ ਹੋਵੇਗੀ। ਇੰਝ ਇਹ ਸੈਟੇਲਾਇਟ ਲਾਂਚ ਹੋਣ ਤੋਂ ਬਾਅਦ ਭਾਰਤ ਵਿੱਚ ਇੱਕ ਟੈਲੀਕਾਮ ਇਨਕਲਾਬ (ਕ੍ਰਾਂਤੀ) ਲਿਆਵੇਗਾ।

 

 

ਜੀਸੈਟ ਸੀਰੀਜ਼ ਦਾ ਬੇਹੱਦ ਤਾਕਤਵਰ ਸੰਚਾਰ ਸੈਟੇਲਾਇਟ ਹੈ, ਜਿਸ ਦੀ ਮਦਦ ਨਾਲ ਦੇਸ਼ ਦੀ ਸੰਚਾਰ ਪ੍ਰਣਾਲੀ ਵਿੱਚ ਹੋਰ ਵਾਧਾ ਹੋਵੇਗਾ। ਹਾਲੇ ਜੀਸੈਟ ਸੀਰਜ਼ ਦੇ 14 ਸੈਟੇਲਾਇਟ ਕੰਮ ਕਰ ਰਹੇ ਹਨ। ਇਨ੍ਹਾਂ ਕਾਰਨ ਹੀ ਦੇਸ਼ ਵਿੱਚ ਸੰਚਾਰ ਵਿਵਸਥਾ ਕਾਇਮ ਹੈ।

 

 

ਜੀਸੈਟ–30 ਦੀ ਮਦਦ ਨਾਲ ਦੇਸ਼ ਦੀ ਸੰਚਾਰ ਪ੍ਰਣਾਲੀ, ਟੈਲੀਵਿਜ਼ਨ ਪ੍ਰਸਾਰਣ, ਸੈਟੇਲਾਇਟ ਰਾਹੀਂ ਸਮਾਚਾਰ ਪ੍ਰਬੰਧ, ਸਮਾਜ ਲਈ ਕੰਮ ਆਉਣ ਵਾਲੀਆਂ ਜਿਓ–ਸਪੈਸ਼ਲ ਸਹੂਲਤਾਂ, ਮੌਸਮ ਸਬੰਧੀ ਜਾਣਕਾਰੀ ਤੇ ਭਵਿੱਖਬਾਣੀ, ਆਫ਼਼ਤਾਂ ਦੀ ਅਗਾਊਂ ਸੂਚਨਾ ਤੇ ਖੋਜਬੀਣ ਅਤੇ ਰਾਹਤ ਆਪਰੇਸ਼ਨਾਂ ਵਿੱਚ ਵਾਧਾ ਹੋਵੇਗਾ।

 

 

‘ਇੰਡੀਆ ਟੂਡੇ’ ਵੱਲੋਂ ਪ੍ਰਕਾਸ਼ਿਤ ਖ਼ਬਰ ਮੁਤਾਬਕ ਇਹ ਨਵਾਂ ਸੈਟੇਲਾਇਟ ਲਾਂਚ ਹੋਣ ਤੋਂ ਬਾਅਦ 15 ਸਾਲਾਂ ਤੱਕ ਪ੍ਰਿਥਵੀ ਉੱਤੇ ਭਾਰਤ ਲਈ ਕੰਮ ਕਰਦਾ ਰਹੇਗਾ। ਇਸ ਨੂੰ ਜਿਓ–ਇਲੀਪਟੀਕਲ ਆਰਬਿਟ ਵਿੱਚ ਸਥਾਪਤ ਕੀਤਾ ਜਾਵੇਗਾ। ਇਸ ਵਿੱਚ ਦੋ ਸੋਲਰ ਪੈਨਲ ਹੋਣਗੇ ਤੇ ਬੈਟਰੀ ਹੋਵੇਗੀ, ਜੋ ਇਸ ਨੂੰ ਊਰਜਾ ਪ੍ਰਦਾਨ ਕਰੇਗੀ।

 

 

ਇਸਰੋ ਦਾ GSAT-30 ਯੂਰੋਪੀਅਨ ਹੈਵੀ ਰਾਕੇਟ ਏਰੀਅਨ-5ECA ਤੋਂ ਜਨਵਰੀ ਦੇ ਅੱਧ ’ਚ ਛੱਡਿਆ ਜਾਵੇਗਾ। ਇਸ ਦਾ ਵਜ਼ਨ ਲਗਭਗ 3,100 ਕਿਲੋਗ੍ਰਾਮ ਹੈ। ਇਹ ਇਨਸੈਟ ਸੈਟੇਲਾਇਟ ਦੀ ਥਾਂ ਕੰਮ ਕਰੇਗਾ। ਇਹ ਸੈਟੇਲਾਇਟ ਯੂਰੋਪ ਪੁੱਜ ਚੁੱਕਾ ਹੈ ਤੇ ਇਸ ਨੂੰ ਫ਼ਰੈਂਚ ਗਿਆਨਾ ਤੋਂ ਲਾਂਚ ਕੀਤਾ ਜਾਵੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A New Satellite ready to launch in January will bring Telecom Revolution in India