ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਨਵੀਂ ਅੱਤਵਾਦੀ ਜੱਥੇਬੰਦੀ ਨੇ ਬਣਾਈ ਨਵੀਂ ਹਿੱਟ–ਲਿਸਟ

ਭਾਰਤ ’ਚ ਨਵੀਂ ਅੱਤਵਾਦੀ ਜੱਥੇਬੰਦੀ ਨੇ ਬਣਾਈ ਨਵੀਂ ਹਿੱਟ–ਲਿਸਟ

ਜੰਮੂ–ਕਸ਼ਮੀਰ ’ਚ ਧਾਰਾ–370 ਦੇ ਖ਼ਾਤਮੇ ਤੋਂ ਬਾਅਦ ਘਬਰਾਏ ਅੱਤਵਾਦੀਆਂ ਨੇ ਭਾਰਤ ’ਚ ਹੁਣ ਆਲ ਇੰਡੀਆ ਲਸ਼ਕਰ–ਏ–ਤੋਇਬਾ ਨਾਂਅ ਦੀ ਇੱਕ ਨਵੀਂ ਅੱਤਵਾਦੀ ਜੱਥੇਬੰਦੀ ਖੜ੍ਹੀ ਕਰ ਲਈ ਹੈ। ਨਵੀਂ ਅੱਤਵਾਦੀ ਜੱਥੇਬੰਦੀ ਨੇ ਇੱਕ ਨਵੀਂ ਹਿੱਟ–ਲਿਸਟ ਵੀ ਬਣਾਈ ਹੈ; ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦਾ ਨਾਂਅ ਵੀ ਸ਼ਾਮਲ ਹੈ।

 

 

ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਸ਼ਹਿ ’ਤੇ ਅੱਤਵਾਦੀਆਂ ਨੇ ਕੌਮਾਂਤਰੀ ਦਬਾਅ ਤੋਂ ਬਚਣ ਲਈ ਇਹ ਨਵੀਂ ਅੱਤਵਾਦੀ ਜੱਥੇਬੰਦੀ ਕਾਇਮ ਕੀਤੀ ਹੈ। ਇਹ ਵੀ ਆਖਿਆ ਜਾ ਰਿਹਾ ਹੈ ਕਿ ਪਾਕਿਸਤਾਨ ਤੇ ਉਸ ਦੇ ਪਾਲ਼ੇ ਅੱਤਵਾਦੀਆਂ ਨੂੰ ਹੁਣ ਜੰਮ–ਕਸ਼ਮੀਰ ’ਚ ਭਾਰਤ ਸਰਕਾਰ ਦੀ ਸਫ਼ਲਤਾ ਹਜ਼ਮ ਨਹੀਂ ਹੋ ਰਹੀ।

 

 

ਸੂਤਰਾਂ ਦਾ ਕਹਿਣਾ ਹੈ ਕਿ ਨਵੀਂ ਅੱਤਵਾਦੀ ਜੱਥੇਬੰਦੀ ਬਣਾਉਣ ਪਿੱਛੇ ਅੱਤਵਾਦੀਆਂ ਦਾ ਉਦੇਸ਼ ਭਾਰਤੀ ਫ਼਼ੌਜਾਂ ਵੱਲੋਂ ਮਾਰੇ ਗਏ ਸਾਥੀਆਂ ਦਾ ਬਦਲਾ ਲੈਣਾ ਹੀ ਹੈ। ਉਨ੍ਹਾਂ ਦੀ ਇਸ ਨਵੀਂ ਹਿੱਟ–ਲਿਸਟ ਵਿੱਚ ਪ੍ਰਧਾਨ ਮੰਤਰੀ ਤੇ ਸ੍ਰੀ ਨਰਿੰਦਰ ਮੋਦੀ ਅਤੇ ਵਿਰਾਟ ਕੋਹਲੀ ਦਾ ਨਾਂਅ ਸਭ ਤੋਂ ਉੱਤੇ ਹੈ।

 

 

ਇਸ ਤੋਂ ਇਲਾਵਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਗ੍ਰਹਿ ਮੰਤਰੀ ਅਮਿਤ ਸ਼ਾਹ, ਜੰਮੂ–ਕਸ਼ਮੀਰ ਦੇ ਰਾਜਪਾਲ ਸੱਤਪਾਲ ਮਲਿਕ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਵੀ ਇਸ ਹਿੱਟ–ਲਿਸਟ ’ਤੇ ਹਨ।

 

 

ਅੱਤਵਾਦੀਆਂ ਨੇ ਪਹਿਲੀ ਵਾਰ ਕਿਸੇ ਕ੍ਰਿਕੇਟ ਖਿਡਾਰੀ ਨੂੰ ਆਪਣੀ ਹਿੱਟ–ਲਿਸਟ ’ਤੇ ਰੱਖਿਆ ਹੈ। ਦਿੱਲੀ ਵਿੱਚ ਅਗਲੇ ਹਫ਼ਤੇ ਮੈਚ ਹੋਣਾ ਹੈ, ਜਿਸ ਵਿੱਚ ਵਿਰਾਟ ਕੋਹਲੀ ਨੇ ਵੀ ਖੇਡਣਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A New Terrorist Organization in India makes a new Hit List