ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕ ਪਾਕਿਸਤਾਨੀ ਨੇ ਬਚਾਈ ਭਾਰਤੀ ਹਵਾਈ ਜਹਾਜ਼ ਦੇ 150 ਯਾਤਰੀਆਂ ਦੀ ਜਾਨ

ਇੱਕ ਪਾਕਿਸਤਾਨੀ ਨੇ ਬਚਾਈ ਭਾਰਤੀ ਹਵਾਈ ਜਹਾਜ਼ ਦੇ 150 ਯਾਤਰੀਆਂ ਦੀ ਜਾਨ

ਭਾਰਤੀ ਹਵਾਈ ਜਹਾਜ਼ ’ਚ ਸਵਾਰ 150 ਯਾਤਰੀਆਂ ਦੀ ਜਾਨ ਬਚਾਉਣ ਵਾਲੇ ਪਾਕਿਸਤਾਨ ਦੇ ਇੱਕ ਵਧੀਆ ਇਨਸਾਨ ਨੂੰ ਜੇ ਸਲਾਮੀ ਨਾ ਦਿੱਤੀ ਜਾਵੇ, ਤਾਂ ਇਹ ਸਾਡੇ ਲਈ ਘਟੀਆਪਣ ਹੋਵੇਗਾ। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਪਾਕਿਸਤਾਨ ’ਚ ਕਾਫ਼ੀ ਮੀਂਹ ਪਈ ਤੇ ਅਸਮਾਨੀ ਬਿਜਲੀ ਗਰਜੀ। ਪਾਕਿਸਤਾਨ ’ਚ ਇਸੇ ਬਿਜਲੀ ਕਾਰਨ ਹੁਣ ਤੱਕ 20 ਵਿਅਕਤੀ ਮਾਰੇ ਜਾ ਚੁੱਕੇ ਹਨ।

 

 

ਘਟਨਾ ਕੁਝ ਇੰਝ ਦੱਸੀ ਜਾਂਦੀ ਹੈ ਕਿ ਵੀਰਵਾਰ ਦੇਰ ਰਾਤੀਂ ਭਾਰਤੀ ਹਵਾਈ ਜਹਾਜ਼ ਜੈਪੁਰ (ਰਾਜਸਥਾਨ) ਤੋਂ ਓਮਾਨ ਦੇਸ਼ ਦੀ ਰਾਜਧਾਨੀ ਮਸਕਟ ਜਾ ਰਿਹਾ ਸੀ। ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਪਾਕਿਸਤਾਨ ਨੇ ਆਪਣਾ ਵਾਯੂਮੰਡਲ ਪਿੱਛੇ ਜਿਹੇ ਹੀ ਭਾਰਤੀ ਜਹਾਜ਼ਾਂ ਲਈ ਖੋਲ੍ਹਿਆ ਹੈ।

 

 

ਮਸਕਟ ਜਾਂਦੇ ਸਮੇਂ ਭਾਰਤੀ ਹਵਾਈ ਜਹਾਜ਼ ਦੱਖਣੀ ਸਿੰਧ ਦੇ ਆਕਾਸ਼ ਉੱਤੇ ਹਵਾ ਦੇ ਇੱਕ ਭਿਆਨਕ ਕਿਸਮ ਦੇ ਦਬਾਅ ਵਿੱਚ ਫਸ ਗਿਆ। ਅਸਮਾਨੀ ਬਿਜਲੀ ਨੇ ਉਸ ਦੀ ਹਾਲਤ ਵਿਗਾੜ ਦਿੱਤੀ। ਹਵਾਈ ਜਹਾਜ਼ ਇੱਕੋ ਝਟਕੇ ਨਾਲ ਦੋ ਹਜ਼ਾਰ ਫ਼ੁੱਟ ਹੇਠਾਂ ਚਲਾ ਗਿਆ।

 

 

ਇਹ ਵੇਖ ਹਵਾਈ ਜਹਾਜ਼ ਦੇ ਪਾਇਲਟਾਂ ਨੇ ਐਮਰਜੈਂਸੀ ਲਈ ਤੈਅਸ਼ੁਦਾ ਕੌਮਾਂਤਰੀ ਪ੍ਰੋਟੋਕੋਲ ਸ਼ਬਦ ‘ਮੇਅ ਡੇਅ’ ਪ੍ਰਸਾਰਿਤ ਕਰ ਦਿੱਤਾ। ਉਸ ਨੂੰ ਕਰਾਚੀ ਦੇ ਏਅਰ ਟ੍ਰੈਫ਼ਿਕ ਕੰਟਰੋਲਰ ਨੇ ਸੁਣ ਲਿਆ ਤੇ ਭਾਰਤੀ ਹਵਾਈ ਜਹਾਜ਼ ਨੂੰ ਆਕਾਸ਼ ਵਿੱਚ ਉੱਡ ਰਹੇ ਹੋਰ ਹਵਾਈ ਜਹਾਜ਼ਾਂ ਦੇ ਵਿੱਚੋਂ ਦੀ ਸੁਰੱਖਿਅਤ ਲੰਘ ਜਾਣ ਵਿੱਚ ਪੂਰੀ ਮਦਦ ਕੀਤੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Pakistani saved 150 travellers of Indian Aircraft