ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਪਾਜ਼ੀਟਿਵ ਜ਼ਮਾਤੀ ਨੇ ਕੀਤੀ ਖੁਦਕੁਸ਼ੀ

ਦਿੱਲੀ 'ਚ ਤਬਲੀਗੀ ਜ਼ਮਾਤ ਦੇ ਧਾਰਮਿਕ ਪ੍ਰੋਗਰਾਮ 'ਚ ਸ਼ਾਮਲ ਇੱਕ 30 ਸਾਲਾ ਵਿਅਕਤੀ ਨੇ ਖੁਦ ਨੂੰ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦਾ ਪਤਾ ਲੱਗਣ ਤੋਂ ਬਾਅਦ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਘਟਨਾ ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ ਦੇ ਇੱਕ ਸਰਕਾਰੀ ਹਸਪਤਾਲ ਦੀ ਹੈ।
 

ਅਕੋਲਾ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ) ਦੇ ਡੀਨ ਡਾ. ਅਪੂਰਵ ਪਾਵੜੇ ਨੇ ਦੱਸਿਆ ਕਿ ਅਸਾਮ ਦੇ ਨਾਗਾਉਂ ਜ਼ਿਲ੍ਹੇ ਦਾ ਵਿਅਕਤੀ 6 ਤੋਂ 8 ਮਾਰਚ ਤੱਕ ਦਿੱਲੀ ਵਿੱਚ ਸੀ, ਜਿੱਥੇ ਉਹ ਨਿਜ਼ਾਮੂਦੀਨ ਵਿੱਚ ਹੋਏ ਇੱਕ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਇਆ ਸੀ।
 

ਪਾਵੜੇ ਨੇ ਕਿਹਾ ਕਿ ਉਸ ਨੂੰ 7 ਅਪ੍ਰੈਲ ਨੂੰ ਇੱਥੇ ਜੀ.ਐਮ.ਸੀ.ਐਚ. 'ਚ ਦਾਖਲ ਕਰਵਾਇਆ ਗਿਆ ਸੀ ਅਤੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੀ ਜਾਂਚ 'ਚ ਪਾਜ਼ੀਟਿਵ ਪਾਇਆ ਗਿਆ। ਉਨ੍ਹਾਂ ਕਿਹਾ, "ਸ਼ਨੀਵਾਰ ਨੂੰ ਸਵੇਰੇ 5 ਵਜੇ ਪੀੜਤ ਨੇ ਕਥਿਤ ਤੌਰ 'ਤੇ ਆਪਣਾ ਗਲਾ ਬਲੇਡ ਨਾਲ ਵੱਢ ਦਿੱਤਾ। ਹਸਪਤਾਲ ਦੇ ਇੱਕ ਮੁਲਾਜ਼ਮ ਨੇ ਉਸ ਨੂੰ ਪਖਾਨੇ ਅੰਦਰ ਫ਼ਰਸ਼ 'ਤੇ ਡਿੱਗਿਆ ਵੇਖਿਆ। ਸਵੇਰੇ 8 ਵਜੇ ਦੇ ਕਰੀਬ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।"
 

ਅਧਿਕਾਰੀ ਨੇ ਕਿਹਾ ਕਿ ਉਹ ਇਲਾਜ ਦੌਰਾਨ ਤਣਾਅ ਵਿਚ ਸੀ ਅਤੇ ਡਾਕਟਰੀ ਮਾਹਿਰ ਉਸ ਦੀ ਕੌਂਸਲਿੰਗ ਕਰ ਰਹੇ ਸਨ। ਇੱਥੇ ਕੋਤਵਾਲੀ ਥਾਣੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ ਅਤੇ ਇਸ ਦਿਸ਼ਾ 'ਚ ਜਾਂਚ ਜਾਰੀ ਹੈ।
 

ਇਕ ਹੋਰ ਅਧਿਕਾਰੀ ਨੇ ਦੱਸਿਆ ਕਿ 9 ਮਾਰਚ ਤੋਂ 7 ਅਪ੍ਰੈਲ ਦਰਮਿਆਨ ਇਹ ਵਿਅਕਤੀ ਬੋਲਾਪੁਰ ਕਸਬੇ ਦੇ ਇਕ ਮਦਰੱਸੇ ਵਿੱਚ ਰਿਹਾ ਅਤੇ ਉਸ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਜੀਐਮਸੀਐਚ ਭੇਜਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:a person attended the Tabligi Jamaat program committed suicide after being Corona positive in akola maharashtra