ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਗੁਰੂ ਰਵਿਦਾਸ ਮੰਦਰ ਦੀ ਮੁੜ–ਉਸਾਰੀ ਲਈ ਸੁਪਰੀਮ ਕੋਰਟ ’ਚ ਪਟੀਸ਼ਨ

ਦਿੱਲੀ ’ਚ ਗੁਰੂ ਰਵਿਦਾਸ ਮੰਦਰ ਦੀ ਮੁੜ–ਉਸਾਰੀ ਲਈ ਸੁਪਰੀਮ ਕੋਰਟ ’ਚ ਪਟੀਸ਼ਨ

ਦਿੱਲੀ ਦੇ ਤੁਗ਼ਲਕਾਬਾਦ ਵਣ–ਖੇਤਰ ਵਿੱਚ ਗੁਰੂ ਰਵਿਦਾਸ ਮੰਦਰ ਦੀ ਮੁੜ–ਉਸਾਰੀ ਦੀ ਇਜਾਜ਼ਤ ਮੰਗਦਿਆਂ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰ ਕੇ ਆਖਿਆ ਗਿਆ ਹੇ ਕਿ ਇਹ ਇੱਕ ਪਵਿੱਤਰ ਸਥਾਨ ਹੈ ਤੇ ਪਿਛਲੇ 500 ਤੋਂ ਲੈ ਕੇ 600 ਸਾਲਾਂ ਤੋਂ ਉਹ ਪੂਜਾ ਕਰਦੇ ਆ ਰਹੇ ਹਨ।

 

 

ਇੱਥੇ ਵਰਨਣਯੋਗ ਹੈ ਕਿ ਦਿੱਲੀ ਵਿਕਾਸ ਅਥਾਰਟੀ (DDA) ਨੇ ਸੁਪਰੀਮ ਕੋਰਟ ਦੀ ਹਦਾਇਤ ’ਤੇ ਇਸ ਮੰਦਰ ਨੂੰ ਢਾਹ ਦਿੱਤਾ ਹੈ। ਮੰਦਰ ਨੂੰ ਢਾਹੇ ਜਾਣ ਤੋਂ ਬਾਅਦ ਦਿੱਲੀ, ਪੰਜਾਬ ਤੇ ਹਰਿਆਣਾ ਜਿਹੇ ਸਥਾਨਾਂ ਉੱਤੇ ਲੜੀਵਾਰ ਪ੍ਰਦਰਸ਼ਨ ਹੋਏ ਹਲ।

 

 

ਸੁਪਰੀਮ ਕੋਰਟ ਨੇ 19 ਅਗਸਤ ਨੂੰ ਇਨ੍ਹਾਂ ਇਲਾਕਿਆਂ ਵਿੱਚ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੀ ਹਦਾਇਤ ਜਾਰੀ ਕੀਤੀ ਸੀ ਕਿ ਸਿਆਸੀ ਤੋਰ ’ਤੇ ਜਾਂ ਕਿਸੇ ਹੋਰ ਤਰੀਕੇ ਕਾਨੂੰਨ ਵਿਵਸਥਾ ਦੀ ਕੋਈ ਸਮੱਸਿਆ ਪੈਦਾ ਨਾ ਹੋਵੇ।

 

 

ਪਟੀਸ਼ਨ ਦੋ ਸਾਬਕਾ ਸੰਸਦ ਮੈਂਬਰਾਂ – ਅਸ਼ੋਕ ਤੰਵਰ ਤੇ ਪ੍ਰਦੀਪ ਜੈਨ ਆਦਿੱਤਿਆ ਨੇ ਦਾਇਰ ਕੀਤੀ ਹੈ। ਉਨ੍ਹਾਂ ਪੂਜਾ ਕਰਨ ਦੇ ਆਪਣੇ ਅਧਿਕਾਰ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਤੁਗ਼ਲਕਾਬਾਦ ’ਚ ਮੰਦਰ ਤੇ ਸਮਾਧੀ–ਸਥਾਨ ਨੂੰ ਢਾਹੇ ਜਾਣ ਦੇ ਚੱਲਦਿਆਂ ਉਹ ਇਨ੍ਹਾਂ ਅਧਿਕਾਰਾਂ ਤੋਂ ਵਾਂਝੇ ਹੋ ਰਹੇ ਹਨ।

 

 

ਪਟੀਸ਼ਨਰਾਂ ਨੇ ਕਿਹਾ ਹੈ ਕਿ ਉਹ ਸੰਤ ਗੁਰੂ ਰਵਿਦਾਸ ਦੇ ਪੈਰੋਕਾਰ ਹਨ ਤੇ ਇਸ ਸਥਾਨ ਉੱਤੇ ਨਿਯਮਤ ਤੌਰ ’ਤੇ ਪੂਜਾ ਕਰਦੇ ਸਨ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਸਥਾਨ ਪਵਿੱਤਰ ਹੈ ਤੇ ਪੈਰੋਕਾਰਾਂ ਵਿੱਚ ਇਸ ਪ੍ਰਤੀ ਬਹੁਤ ਜ਼ਿਆਦਾ ਆਸਥਾ ਹੈ ਕਿਉਂ ਸੰਤ ਗੁਰੂ ਰਵਿਦਾਸ ਇਸ ਸਥਾਨ ਉੱਤੇ ਰਹੇ ਸਨ।

 

 

ਇਹ ਜਗ੍ਹਾ ਅਫ਼ਗ਼ਾਨ ਹਾਕਮ ਸਿਕੰਦਰ ਲੋਧੀ ਨੇ 1509 ’ਚ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Petition filed in Supreme Court to get re-construction of Guru Ravidass Temple