ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਦੇ ਹਲਕੇ ’ਚ ਸਕੂਲ ਨੂੰ ਲੱਗਾ ਬਿਜਲੀ–ਬਿਲ ਦਾ ਕਰੰਟ

PM ਮੋਦੀ ਦੇ ਹਲਕੇ ’ਚ ਸਕੂਲ ਨੂੰ ਲੱਗਾ ਬਿਜਲੀ–ਬਿਲ ਦਾ ਕਰੰਟ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਹਲਕੇ ਦੇ ਇੱਕ ਸਕੂਲ ਨੂੰ ਬਿਜਲੀ ਬਿਲ ਦਾ ਵੱਡਾ ਝਟਕਾ ਲੱਗਾ ਹੈ। ਇੱਕ ਪਾਸੇ ਉੱਤਰ ਪ੍ਰਦੇਸ਼ ਵਿੱਚ ਬਿਜਲੀ ਬਹੁਤ ਮਹਿੰਗੀ ਹੋ ਗਈ ਹੈ ਤੇ ਆਮ ਖਪਤਕਾਰ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਪਰ ਇਸ ਸਕੂਲ ਦੀ ਕਹਾਣੀ ਕੁਝ ਵੱਖਰੀ ਹੈ।

 

 

ਵਾਰਾਨਸੀ ਦੇ ਵਿਨਾਇਕਾ ਇਲਾਕੇ ਦੇ ਇੱਕ ਨਿਜੀ (ਪ੍ਰਾਈਵੇਟ) ਸਕੂਲ ਦਾ ਬਿਜਲੀ ਦਾ ਬਿਲ 618 ਕਰੋੜ 50 ਲੱਖ ਰੁਪਏ ਆਇਆ ਹੈ। ਇਹ ਬਿਲ 7 ਸਤੰਬਰ ਤੱਕ ਅਦਾ ਨਾ ਕਰਨ ’ਤੇ ਕੁਨੈਕਸ਼ਨ ਕੱਟਣ ਦਾ ਫ਼ਰਮਾਨ ਵੀ ਜਾਰੀ ਕਰ ਦਿੱਤਾ ਗਿਆ ਹੈ। ਸਕੂਲ ਦੇ ਪ੍ਰਬੰਧਕ ਇਹ ਬਿੱਲ ਵੇਖ ਕੇ ਡਾਢੇ ਹੈਰਾਨ ਹਨ।

 

 

ਬਿਜਲੀ ਦਾ ਬਿੱਲ ਇੰਨਾ ਜ਼ਿਆਦਾ ਹੈ ਕਿ ਸਕੂਲ ਦੇ ਪ੍ਰਬੰਧਕ ਇਹ ਬਿੱਲ ਕਦੇ ਵੀ ਨਹੀਂ ਭਰ ਸਕਦੇ। ਪ੍ਰਬੰਧਕ ਭਾਵੇਂ ਬਿਜਲੀ ਬੋਰਡ ਦੇ ਕਈ ਚੱਕਰ ਲਾ ਚੁੱਕੇ ਹਨ ਪਰ ਉਨ੍ਹਾਂ ਨੂੰ ਹਾਲੇ ਤੱਕ ਕੋਈ ਰਾਹਤ ਨਹੀਂ ਮਿਲੀ ਹੈ।

 

 

ਉੱਧਰ ਅੱਜ–ਕੱਲ੍ਹ ਬਕਾਇਆ ਬਿਲ ਅਦਾ ਨਾ ਕਰਨ ਕਾਰਨ ਪ੍ਰਬੰਧਕਾਂ ਨੂੰ ਸਕੂਲ ਦਾ ਬਿਜਲੀ ਕੁਨੈਕਸ਼ਨ ਕੱਟੇ ਜਾਣ ਦਾ ਵੀ ਡਰ ਹੈ ਕਿਉਂਕਿ ਬਿਜਲੀ ਵਿਭਾਗ ਨੇ ਅੱਜ–ਕੱਲ੍ਹ ਇਸ ਮਾਮਲੇ ਵਿੱਚ ਬਹੁਤ ਸਖ਼ਤੀ ਕੀਤੀ ਹੋਈ ਹੈ।

 

 

ਸਕੂਲ ਕੋਆਰਡੀਨੇਟਰ ਸ੍ਰੀ ਯੋਗੇ਼ਦਰ ਮਿਸ਼ਰਾ ਨੇ ਦੱਸਿਆ ਕਿ ਉਨ੍ਹਾਂ ਨੇ ਸਕੂਲ ਦੇ ਪਿਛਲੇ ਸਾਰੇ ਬਿਜਲੀ–ਬਿਲ ਜਮ੍ਹਾ ਕਰਵਾਏ ਹੋਏ ਹਨ ਪਰ ਇਹ ਬਿੱਲ ਇੰਨਾ ਜ਼ਿਆਦਾ ਕਿਵੇਂ ਆ ਗਿਆ, ਉਸ ਬਾਰੇ ਕੁਝ ਹੈਰਾਨੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A School of PM Modi s constituency got Power Bill Current