ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੀਡੀਆ ਦਾ ਇੱਕ ਵਰਗ CAA ਵਿਰੋਧੀ ਰੋਸ ਮੁਜ਼ਾਹਰਿਆਂ ਪਿੱਛੇ ਦੱਸ ਰਿਹੈ ‘ਵੱਡੀ ਸਾਜ਼ਿਸ਼’

ਮੀਡੀਆ ਦਾ ਇੱਕ ਵਰਗ CAA ਵਿਰੋਧੀ ਰੋਸ ਮੁਜ਼ਾਹਰਿਆਂ ਪਿੱਛੇ ਦੱਸ ਰਿਹੈ ‘ਵੱਡੀ ਸਾਜ਼ਿਸ਼’

ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਸਮੁੱਚੇ ਭਾਰਤ ਦੇ ਵੱਖੋ–ਵੱਖਰੇ ਸ਼ਹਿਰਾਂ ’ਚ ਰੋਸ ਮੁਜ਼ਾਹਰੇ ਲਗਾਤਾਰ ਜਾਰੀ ਹਨ। ਹੁਣ ਮੀਡੀਆ ਦਾ ਇੱਕ ਵਰਗ ਅਜਿਹੀਆਂ ਖ਼ਬਰਾਂ ਪ੍ਰਕਾਸ਼ਿਤ ਤੇ ਪ੍ਰਸਾਰਿਤ ਕਰ ਕੇ ਇਨ੍ਹਾਂ ਮੁਜ਼ਾਹਰਿਆਂ ਪਿੱਛੇ ਕੋਈ ਵੱਡੀ ਸਾਜ਼ਿਸ਼ ਤੇ ਕਿਸੇ ਵਿਦੇਸ਼ੀ ਤਾਕਤ ਦੇ ਮੌਜੂਦ ਹੋਣ ਦੇ ਦਾਅਵੇ ਕਰ ਰਿਹਾ ਹੈ।

 

 

ਅਜਿਹੀਆਂ ਖ਼ਬਰਾਂ ਦੀ ‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਕੋਈ ਪੁਸ਼ਟੀ ਤਾਂ ਨਹੀਂ ਕਰਦਾ ਪਰ ਮਹਿਜ਼ ਆਪਣੇ ਪਾਠਕਾਂ ਤੱਕ ਸੂਚਨਾ ਪਹੁੰਚਾਉਣ ਲਈ ਸਾਡੀ ਹਰ ਤਰ੍ਹਾਂ ਦੀ ਕੋਸ਼ਿਸ਼ ਜਾਰੀ ਰਹਿੰਦੀ ਹੈ। ਹੁਣ ਟੀਵੀ ਚੈਨਲਾਂ ‘ਨਿਊਜ਼ ਨੇਸ਼ਨ’ ਅਤੇ ‘ਨਿਊਜ਼ ਸਟੇਟ’ ਵੱਲੋਂ ਪ੍ਰਕਾਸ਼ਿਤ ਤੇ ਪ੍ਰਸਾਰਿਤ ਰਿਪੋਰਟਾਂ ਮੁਤਾਬਕ CAA ਤੋਂ ਬਾਅਦ ਦੇਸ਼ ਵਿੱਚ ਹਿੰਸਾ ਰਾਤੋ–ਰਾਤ ਐਂਵੇਂ ਹੀ ਨਹੀਂ ਫੈਲ ਗਈ; ਸਗੋਂ ਇਸ ਨੂੰ ਪੂਰੀ ਯੋਜਨਾਬੰਦੀ ਨਾਲ ਅੰਜਾਮ ਦਿੱਤਾ ਗਿਆ ਹੈ।

 

 

ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਹਿੰਸਾ ਫੈਲਾਉਣ ਲਈ ਭਾਰੀ ਮਾਤਰਾ ’ਚ ਪੈਸਾ ਜਮ੍ਹਾ ਕੀਤਾ ਗਿਆ। ਹਿੰਸਾ ’ਚ ‘ਪਾਪੂਲਰ ਫ਼ਰੰਟ ਆੱਫ਼ ਇੰਡੀਆ’ (PFI) ਦਾ ਨਾਂਅ ਸਾਹਮਣੇ ਆਉਣ ਤੋਂ ਬਾਅਦ ਜਾਂਚ ਵਿੱਚ ਕਈ ਖ਼ੁਲਾਸੇ ਹੋ ਰਹੇ ਹਨ।

 

 

‘ਪਾਪੂਲਰ ਫ਼ਰੰਟ ਆੱਫ਼ ਇੰਡੀਆ’ ਦੇ ਨਾਂਅ ਹੇਠ ਕੁੱਲ 27 ਬੈਂਕ ਖਾਤੇ ਖੋਲ੍ਹੇ ਗਏ। ਇਨ੍ਹਾਂ ਵਿੱਚੋਂ 9 ਬੈਂਕ ਖਾਤੇ ਰੀਹੈਬ ਇੰਡੀਆ ਫ਼ਾਊਂਡੇਸ਼ਨ ਦੇ ਹਨ; ਜੋ PFI ਨਾਲ ਜੁੜੇ ਸੰਗਠਨ ਹਨ। ਇਸੇ ਸੰਗਠਨ ਨੇ 17 ਵੱਖੋ–ਵੱਖਰੇ ਲੋਕਾਂ ਤੇ ਸੰਗਠਨ ਦੇ ਨਾਂਅ ਹੇਠ 37 ਬੈਂਕ ਖਾਤੇ ਖੋਲ੍ਹੇ ਹਨ।

 

 

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ 73 ਖਾਤਿਆਂ ਵਿੱਚ ਲਗਭਗ 120 ਕਰੋੜ ਰੁਪਏ ਜਮ੍ਹਾ ਕੀਤੇ ਗਏ ਸਨ ਪਰ ਬਾਅਦ ’ਚ ਖਾਤਿਆਂ ਵਿੱਚ ਮਾਮੂਲੀ ਰਕਮ ਛੱਡ ਦਿੱਤੀ ਗਈ ਸੀ। ਪੈਟਰਨ ਮੁਤਾਬਕ ਪੈਸਾ ਜਮ੍ਹਾ ਕਰਨ ਵਾਲਿਆਂ ਨੂੰ ਇੱਕ ਵਾਰੀ ’ਚ 50,000 ਰੁਪਏ ਤੋਂ ਘੱਟ  ਜਮ੍ਹਾ ਕਰਵਾਉਣ ਦੀ ਹਦਾਇਤ ਕੀਤੀ ਗਈ ਸੀ।

 

 

PFI ਦੇ 15 ਬੈਂਕ ਖਾਤਿਆਂ ਵਿੱਚ ਲੈਣ–ਦੇਣ ਦੀਆਂ ਤਰੀਕਾਂ ਵੀ ਹਿੰਸਾ ਦੀਆਂ ਤਰੀਕਾਂ ਨਾਲ ਮੇਲ  ਖਾਂਦੀਆਂ ਹਨ। ਇਹ ਹਿੰਸਕ ਵਿਰੋਧ ਤੇ PFI ਵਿਚਾਲੇ ਇੱਕ ਸਬੰਧ ਬਣਾਉਂਦਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ CAA ਪਾਸ ਹੋਣ ਤੋਂ ਬਾਅਦ PFI ਦੇ 15 ਬੈਂਕ ਖਾਤਿਆਂ ਵਿੱਚ 4 ਕਰੋੜ ਰੁਪਏ ਜਮ੍ਹਾ ਕੀਤੇ ਗਏ ਹਨ। ਦਸੰਬਰ ਤੋਂ ਜਨਵਰੀ ਦੌਰਾਨ PFF ਦੇ ਇਨ੍ਹਾਂ ਬੈਂਕ ਖਾਤਿਆਂ ’ਚੋਂ 1.34 ਕਰੋੜ ਰੁਪਏ ਕੱਢੇ ਗਏ ਹਨ।

 

 

ਚੇਤੇ ਰਹੇ ਉੱਤਰ ਪ੍ਰਦੇਸ਼ ਪੁਲਿਸ ਨੇ ਹਿੰਸਾ ਦੇ ਦੋਸ਼ ਅਧੀਨ PFI ਦੇ 25 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ’ਚ ਉੱਤਰ ਪ੍ਰਦੇਸ਼ ਦੇ ਡੀਜੀਪੀ ਨੇ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖ ਕੇ PFI ਉੱਤੇ ਪਾਬੰਦੀ ਲਾਉਣ ਦੀ ਮੰਗ ਵੀ ਕੀਤੀ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Section of Media alleging to be a big conspiracy behind Anti CAA Protests