ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਸਲਿਮ ਸਹੇਲੀ ਨੂੰ ਗੁਰਦਾ ਦਾਨ ਕਰਨ ਲਈ ਅਦਾਲਤ ਪਹੁੰਚੀ ਸਿੱਖ ਲੜਕੀ

ਮੁਸਲਿਮ ਸਹੇਲੀ ਨੂੰ ਗੁਰਦਾ ਦਾਨ ਕਰਨ ਲਈ ਅਦਾਲਤ ਪਹੁੰਚੀ ਸਿੱਖ ਲੜਕੀ

ਜੰਮੂ ਕਸ਼ਮੀਰ `ਚ ਇਕ ਸਿੱਖ ਲੜਕੀ ਆਪਣੀ ਮੁਸਲਿਮ ਸਹੇਲੀ ਦੀ ਜਾਨ ਬਚਾਉਣ ਲਈ ਉਸ ਨੂੰ ਆਪਣਾ ਗੁਰਦਾ (ਕਿਡਨੀ) ਦਾਨ ਕਰਨਾ ਚਾਹੁੰਦੀ ਹੈ। ਪ੍ਰੰਤੂ ਉਸ ਲੜਕੀ ਦੇ ਪਰਿਵਾਰਕ ਮੈਂਬਰ ਉਸਦਾ ਵਿਰੋਧ ਕਰ ਰਹੇ ਹਨ, ਜਿਸ ਨਾਲ ਪ੍ਰਕਿਰਿਆ `ਚ ਦੇਰੀ ਹੋ ਰਹੀ ਹੈ। ਇਸ ਲਈ ਉਸ ਨੂੰ ਹੁਣ ਅਦਾਲਤ ਦਾ ਸਹਾਰਾ ਲੈਣਾ ਪੈ ਰਿਹਾ ਹੈ।


ਜੰਮੂ ਦੇ ਉਧਮਪੁਰ ਇਲਾਕੇ ਦੀ ਇਕ ਸਿੱਖ ਸਮਾਜਿਕ ਵਰਕਰ ਮਨਜੋਤ ਸਿੰਘ ਕੋਹਲੀ (23) ਨੇ ਆਪਣਾ ਇਕ ਗੁਰਦਾ 22 ਸਾਲਾ ਮੁਸਲਿਮ ਲੜਕੀ ਸਮਰੀਨ ਅਖਤਰ ਨੂੰ ਦਾਨ ਕਰਨ ਦਾ ਫੈਸਲਾ ਕੀਤਾ ਹੈ, ਜੋ ਰਾਜੌਰੀ ਜਿ਼ਲ੍ਹਾ ਵਾਸੀ ਹੈ। ਕੋਹਲੀ ਨੇ ਕਿਹਾ ਕਿ ਅਸੀਂ ਪਿਛਲੇ ਚਾਰ ਸਾਲ ਤੋਂ ਸਹੇਲੀਆਂ ਹਾਂ ਅਤੇ ਮੈਂ ਭਾਵਨਾਤਮਿਕ ਤੌਰ `ਤੇ ਉਸ ਨਾਲ ਜੁੜੀ ਹੋਈ ਹਾਂ। ਉਸਨੇ ਕਿਹਾ ਕਿ ਇਸਦੇ ਨਾਲ ਹੀ ਮਾਨਵਤਾ `ਚ ਮੇਰਾ ਦ੍ਰਿੜ ਵਿਸ਼ਵਾਸ ਹੈ ਜੋ ਮੈਨੂੰ ਕਿਡਨੀ ਦਾਨ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਕੋਹਲੀ ਨੇ ਕਿਹਾ ਕਿ ਉਸਨੇ ਬਿਨਾਂ ਕਿਸੇ ਦੇਰੀ ਦੇ ਇਹ ਪ੍ਰਕਿਰਿਆ ਪੂਰੀ ਕਰਨ ਲਈ ਅਦਾਲਤ ਜਾਣ ਦਾ ਫੈਸਲਾ ਕੀਤਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A sikh girl seeks court help to donate kidney to her muslim friend in jammu family opposes