ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਟਰੱਕਾਂ ਤੇ ਮਾਲ–ਵਾਹਕ ਵਾਹਨਾਂ ਲਈ ਹਰੇਕ ਸੂਬੇ ’ਚ ਚੱਲੇਗਾ ਇੱਕੋ ਪਾਸ

ਹੁਣ ਟਰੱਕਾਂ ਤੇ ਮਾਲ–ਵਾਹਕ ਵਾਹਨਾਂ ਲਈ ਹਰੇਕ ਸੂਬੇ ’ਚ ਚੱਲੇਗਾ ਇੱਕੋ ਪਾਸ

ਇਸ ਵੇਲੇ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਅੰਤਰ–ਰਾਜੀ ਸੀਮਾਵਾਂ ਉੱਤੇ ਟਰੱਕਾਂ ਦੀ ਬੇਰੋਕ ਆਵਾਜਾਈ ਨਹੀਂ ਹੋ ਸਕ ਰਹੀ ਹੈ ਅਤੇ ਸਥਾਨਕ ਅਧਿਕਾਰੀ ਵੱਖੋ–ਵੱਖਰੇ ਪਾਸ ਦੇਣ ਉੱਤੇ ਜ਼ੋਰ ਦਿੰਦੇ ਹਨ।

 

 

ਕੇਂਦਰੀ ਗ੍ਰਹਿ ਮੰਤਰਾਲੇ (ਐੱਮਐੱਚਏ – MHA) ਨੇ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁੜ ਕਿਹਾ ਹੈ ਕਿ ਲੌਕਡਾਊਨ ਦੇ ਉਪਾਵਾਂ ਉੱਤੇ ਸਾਂਝੇ ਤੇ ਸੋਧੇ ਦਿਸ਼ਾ–ਨਿਰਦੇਸ਼ਾਂ ਮੁਤਾਬਕ ਟਰੱਕਾਂ ਤੇ ਮਾਲ–ਵਾਹਕ ਵਾਹਨਾਂ ਦੀ ਆਵਾਜਾਈ ਲਈ ਵੱਖੋ–ਵੱਖਰੇ ਪਾਸ ਦੀ ਜ਼ਰੂਰਤ ਨਹੀਂ ਹੈ; ਜਿਨ੍ਹਾਂ ਵਿੱਚ ਖਾਲੀ ਟਰੱਕ ਆਦਿ ਵੀ ਸ਼ਾਮਲ ਹਨ।

 

 

ਚਿੱਠੀ ਵਿੱਚ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਲੌਕਡਾਊਨ ਦੀ ਮਿਆਦ ਦੌਰਾਨ ਦੇਸ਼ ਭਰ ਵਿੱਚ ਵਸਤਾਂ ਤੇ ਸੇਵਾਵਾਂ ਦੀ ਸਪਲਾਈ–ਲੜੀ ਕਾਇਮ ਰੱਖਣ ਲਈ ਇਹ ਬੇਰੋਕ ਜਾਂ ਮੁਕਤ ਆਵਾਜਾਈ ਜ਼ਰੂਰੀ ਹੈ।

 

 

ਗ੍ਰਹਿ ਮੰਤਰਾਲੇ ਨੇ 15 ਅਪ੍ਰੈਲ, 2020 ਨੂੰ ਕੋਵਿਡ–19 ਨਾਲ ਲੜਨ ਲਈ ਲੌਕਡਾਊਨ ਉਪਾਵਾਂ ਉੱਤੇ ਸਾਂਝੇ ਤੇ ਸੋਧੇ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਸਨ।

(https://www.mha.gov.in/sites/default/files/MHA%20order%20dt%2015.04.2020%2C%20with%20Revised%20Consolidated%20Guidelines_compressed%20%283%29.pdf). ਇਨ੍ਹਾਂ ਸਾਂਝੇ ਦਿਸ਼ਾ–ਨਿਰਦੇਸ਼ਾਂ ਵਿੱਚ ਸਪੱਸ਼ਟ ਤੌਰ ’ਤੇ ਇਹ ਵਰਨਣ ਕੀਤਾ ਗਿਆ ਹੈ ਕਿ ਸਮੁੱਚੇ ਮਾਲ ਦੀ ਢੋਆ–ਢੁਆਈ ਲਈ ਟਰੱਕਾਂ / ਮਾਲਵਾਹਕ ਵਾਹਨਾਂ ਨੂੰ ਦੇਸ਼ ਦੇ ਵੱਖੋ–ਵੱਖਰੇ ਹਿੱਸਿਆਂ ਵਿੱਚ ਬੇਰੋਕ ਚੱਲਣ ਦੀ ਇਜਾਜ਼ਤ ਹੋਵੇਗੀ।

 

 

ਇਨ੍ਹਾਂ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਤੇ ਕ਼ਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਜ਼ਿਲ੍ਹਾ ਅਧਿਕਾਰੀਆਂ ਤੇ ਫ਼ੀਲਡ ਏਜੰਸੀਆਂ ਨੂੰ ਵਾਜਬ ਹਦਾਇਤਾਂ ਬਾਰੇ ਸੁਚੇਤ ਕੀਤਾ ਜਾਵੇ, ਤਾਂ ਜੋ ਜ਼ਮੀਨੀ ਪੱਧਰ ਉੱਤੇ ਕੋਈ ਅਸਪੱਸ਼ਟਤਾ ਨਾ ਹੋਵੇ ਤੇ ਬਿਨਾ ਕਿਸੇ ਰੁਕਾਵਟ ਦੇ ਖਾਲੀ ਟਰੱਕਾਂ ਸਮੇਤ ਟਰੱਕਾਂ ਤੇ ਮਾਲ–ਵਾਹਕ ਵਾਹਨਾਂ ਦੀ ਆਵਾਜਾਈ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ; ਹੋ ਸਕੇ।

 

 

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੀ ਅਧਿਕਾਰਤ ਚਿੱਠੀ ਵੇਖਣ ਲਈ ਇੱਥੇ ਕਲਿੱਕ ਕਰੋ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Single Pass would be issued for all the States