ਦਿੱਲੀ ਵਿੱਚ ਇੱਕ 46 ਸਾਲਾ ਕੋਰੋਨਾ ਵਾਇਰਸ ਪੀੜਤ ਦੀ ਮਾਂ ਨੂੰ ਵੀ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਰਾਜਧਾਨੀ ਚ ਵਾਇਰਸ ਨਾਲ ਪੀੜਤ ਹੋਣ ਦਾ ਇਹ ਛੇਵਾਂ ਮਾਮਲਾ ਹੈ।
ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ 69 ਸਾਲਾ ਔਰਤ ਨੂੰ ਆਰਐਮਐਲ ਵਿਖੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਬੇਟਾ ਜਪਾਨ, ਜੇਨੇਵਾ ਅਤੇ ਇਟਲੀ ਗਿਆ। ਉਹ ਪੱਛਮੀ ਦਿੱਲੀ ਦੇ ਜਨਕਪੁਰੀ ਦਾ ਰਹਿਣ ਵਾਲਾ ਹੈ। ਪਰਿਵਾਰ ਦੇ ਬਾਕੀ ਅੱਠ ਮੈਂਬਰਾਂ ਚ ਵਾਇਰਸ ਦੇ ਕੋਈ ਲੱਛਣ ਨਹੀਂ ਦਿਖੇ ਹਨ।
ਦਿੱਲੀ ਸਰਕਾਰ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ਵਿੱਚ ਸਕੂਲ, ਕਾਲਜ ਅਤੇ ਸਿਨੇਮਾ ਘਰਾਂ ਨੂੰ ਸਾਵਧਾਨੀ ਵਜੋਂ 31 ਮਾਰਚ ਤੱਕ ਬੰਦ ਕਰਨ ਦਾ ਐਲਾਨ ਕੀਤਾ ਹੈ।