ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਲਾਡਲੇ ਪੁੱਤਰ ਨੇ ਪਿਓ ਤੋਂ ਜੈਗੁਆਰ ਲੈਣ ਲਈ BMW ਕਾਰ ਨਹਿਰ ’ਚ ਸੁੱਟੀ

​​​​​​​ਲਾਡਲੇ ਪੁੱਤਰ ਨੇ ਪਿਓ ਤੋਂ ਜੈਗੁਆਰ ਲੈਣ ਲਈ BMW ਕਾਰ ਨਹਿਰ ’ਚ ਸੁੱਟੀ

ਇੱਕ ਲਾਡਲੇ ਪੁੱਤਰ ਨੇ ਆਪਣੇ ਪਿਤਾ ਉੱਤੇ ਦਬਾਅ ਬਣਾ ਕੇ ਹੋਰ ਮਹਿੰਗੀ ਜੈਗੁਆਰ ਕਾਰ ਲੈਣ ਲਈ ਆਪਣੀ ਬੀਐੱਮਡਬਲਿਊ (BMW) ਕਾਰ ਧੱਕਾ ਮਾਰ ਕੇ ਨਹਿਰ ਵਿੱਚ ਸੁੱਟ ਦਿੱਤੀ।

 

 

ਉਸ ਨੌਜਵਾਨ ਨੇ ਅਜਿਹਾ ਕਰਦੇ ਦੀ ਵਿਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਵੀ ਸ਼ੇਅਰ ਕਰ ਦਿੱਤੀ ਤੇ ਆਪਣੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਵੀ ਭੇਜ ਦਿੱਤੀ।

 

 

ਉਸ ਨੌਜਵਾਨ ਨੇ ਜਦੋਂ ਇਹ ਕਾਰ ਨਹਿਰ ਵਿੱਚ ਸੁੱਟੀ, ਤਾਂ ਉਹ ਉੱਪਰ ਤੱਕ ਭਰੀ ਹੋਈ ਵਹਿ ਰਹੀ ਸੀ ਤੇ ਵਹਾਅ ਬਹੁਤ ਤੇਜ਼ ਸੀ।

 

 

ਇਹ BMW ਕਾਰ ਉਸ ਦੇ ਮਾਪਿਆਂ ਨੇ ਉਸ ਨੂੰ ਪਹਿਲਾਂ ਤੋਹਫ਼ੇ ਵਜੋਂ ਦਿੱਤੀ ਹੋਈ ਸੀ ਪਰ ਹੁਣ ਉਸ ਨੂੰ ਹੋਰ ਜ਼ਿਆਦਾ ਵਧੀਆ ਜੈਗੁਆਰ ਕਾਰ ਚਾਹੀਦੀ ਸੀ।

 

 

ਕਾਰ ਤਾਂ ਅੱਗੇ ਵਹਿ ਚੱਲੀ ਸੀ ਪਰ ਉਹ ਨਦੀ ਦੇ ਐਨ ਵਿਚਕਾਰ ਝਾੜੀਆਂ ਵਿੱਚ ਫਸ ਗਈ। ਬਾਅਦ ’ਚ ਉਹੀ ਨੌਜਵਾਨ ਖ਼ੁਦ ਕੁਝ ਗੋਤਾਖੋਰਾਂ ਨਾਲ ਉਹ ਕਾਰ ਨਦੀ ਵਿੱਚੋਂ ਕੱਢਦਾ ਵੇਖਿਆ ਗਿਆ।

 

 

ਪੁਲਿਸ ਨੇ ਕੇਸ ਦਾਇਰ ਕਰ ਕੇ ਤਹਿਕੀਕਾਤ ਸ਼ੁਰੂ ਕਰ ਦਿੱਤੀ ਹੈ।

 

 

ਦੱਸਿਆ ਜਾ ਰਿਹਾ ਹੈ ਕਿ ਲਾਡਲੇ ਪੁੱਤਰ ਦਾ ਪਿਓ ਬਹੁਤ ਅਮੀਰ ਹੈ ਤੇ ਉਸ ਦੀਆਂ 40 ਦੁਕਾਨਾਂ ਤੇ ਹੋਰ ਜ਼ਮੀਨ ਜਾਇਦਾਦ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Son threw BMW car into canal to get Jaguar from father