ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਦੀ ਫ਼ੋਟੋ ਵਾਲਾ ਸਟੈਂਡ ਵਿਕਿਆ ਇੱਕ ਕਰੋੜ ਰੁਪਏ ’ਚ

PM ਮੋਦੀ ਦੀ ਫ਼ੋਟੋ ਵਾਲਾ ਸਟੈਂਡ ਵਿਕਿਆ ਇੱਕ ਕਰੋੜ ਰੁਪਏ ’ਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਈ–ਨੀਲਾਮੀ ਦੀ ਪ੍ਰਕਿਰਿਆ ਵਿੱਚ ਚਾਂਦੀ ਦਾ ਇੱਕ ਕਲਸ਼ ਤੇ ਮੋਦੀ ਦੀ ਤਸਵੀਰ ਵਾਲਾ ਇੱਕ ਫ਼ੋਟੋ–ਸਟੈਂਡ ਇੱਕ–ਇੱਕ ਕਰੋੜ ਰੁਪਏ ’ਚ ਵਿਕਿਆ ਹੈ। ਪ੍ਰਧਾਨ ਮੰਤਰੀ ਨੂੰ ਮਿਲਣ ਲਈ ਆਉਣ ਵਾਲੇ ਬਹੁਤ ਸਾਰੇ ਵਿਅਕਤੀ ਉਨ੍ਹਾਂ ਨੂੰ ਤੋਹਫ਼ੇ ਦਿੰਦੇ ਹਨ। ਇੰਝ ਹੀ ਸ੍ਰੀ ਮੋਦੀ ਜਦੋਂ ਕਿਤੇ ਜਾਂਦੇ ਹਨ, ਤਦ ਵੀ ਉਨ੍ਹਾਂ ਨੂੰ ਤੋਹਫ਼ੇ ਮਿਲਦੇ ਹਨ। ਉਨ੍ਹਾਂ ਹੀ ਤੋਹਫ਼ਿਆਂ ਦੀ ਨੀਲਾਮੀ ਹੁਣ ਸਭਿਆਚਾਰਕ ਮੰਤਰਾਲੇ ਵੱਲੋਂ ਕੀਤੀ ਜਾ ਰਹੀ ਹੈ।

 

 

ਨੀਲਾਮੀ ਲਈ ਬਣਾਈ ਗਈ ਵੈੱਬਸਾਈਟ ਉੱਤੇ ਲਿਖਿਆ ਗਿਆ ਹੈ ਕਿ ਫ਼ੋਟੋ ਸਟੈਂਡ ਉੱਤੇ ਗੁਜਰਾਤੀ ਭਾਸ਼ਾ ਵਿੱਚ ਇੱਕ ਸੰਦੇਸ਼ ਵੀ ਲਿਖਿਆ ਹੈ।

 

 

ਇਸ ਫ਼ੋਟੋ ਸਟੈਂਡ ਦੀ ਅਸਲ ਕੀਮਤ 500 ਰੁਪਏ ਹੈ ਤੇ ਇਸੇ ਵੈੱਬਸਾਈਟ ਉੱਤੇ ਇਸ ਨੂੰ ਇੱਕ ਕਰੋੜ ਰੁਪਏ ਵਿੱਚ ਵੇਚਿਆ ਗਿਆ ਹੈ। ਇੰਝ ਹੀ ਚਾਂਦੀ ਦੇ ਕਲਸ਼ ਦਾ ਅਸਲ ਮੁੱਲ 18,000 ਰੁਪਏ ਸੀ ਤੇ ਇਹ ਇੱਕ ਕਰੋੜ 300 ਰੁਪਏ ਵਿੱਚ ਵਿਕਿਆ।

 

 

ਇਨ੍ਹਾਂ ਦੋਵੇਂ ਵਸਤਾਂ ਦੀ ਨੀਲਾਮੀ ਸੋਮਵਾਰ ਨੂੰ ਖ਼ਤਮ ਹੋ ਗਈ। ਵੱਧ ਕੀਮਤਾਂ ਉਚੇਰੀਆਂ ਕੀਮਤਾਂ ਉੱਤੇ ਵੇਚੇ ਜਾਣ ਵਾਲੇ ਯਾਦਗਾਰੀ–ਚਿੰਨ੍ਹਾਂ ਵਿੱਚ ਆਪਣੇ ਵੱਛੇ ਨੂੰ ਦੁੱਧ ਪਿਆਉਂਦੀ ਇੱਕ ਗਊ ਦੀ ਧਾਤੂ ਦੀ ਮੂਰਤੀ ਸ਼ਾਮਲ ਹੈ। ਇਸ ਦੀ ਅਸਲ ਕੀਮਤ 1,500 ਰੁਪਏ ਸੀ ਤੇ ਉਸ ਦੀ ਨੀਲਾਮੀ 51 ਲੱਖ ਰੁਪਏ ਵਿੱਚ ਹੋਈ।

 

 

ਬੀਤੇ ਸਨਿੱਚਰਵਾਰ ਤੋਂ ਸ਼ੁਰੂ ਹੋਈ ਆੱਨਲਾਈਨ ਨੀਲਾਮੀ ’ਚ 2,700 ਤੋਂ ਵੱਧ ਅਜਿਹੀਆਂ ਯਾਦਗਾਰੀ ਵਸਤਾਂ ਦੀ ਨੀਲਾਮੀ ਤਿੰਨ ਅਕਤੂਬਰ ਤੱਕ ਕੀਤੀ ਜਾਵੇਗੀ। ਇਨ੍ਹਾਂ ਵਸਤਾਂ ਵਿੱਚ ਸ਼ਾਲ, ਪੱਗ, ਜੈਕੇਟ ਆਦਿ ਸ਼ਾਮਲ ਹਨ। ਇਹ ਸਾਰੇ ਤੋਹਫ਼ੇ ਨੈਸ਼ਨਲ ਗੈਲਰੀ ਆੱਫ਼ ਮਾਡਰਨ ਆਰਟ ਵਿੱਚ ਰੱਖੇ ਗਏ ਹਨ। ਇਨ੍ਹਾਂ ਦੀ ਅਸਲ ਕੀਮਤ 200 ਰੁਪਏ ਤੋਂ ਲੈ ਕੇ 2.5 ਲੱਖ ਰੁਪਏ ਤੱਕ ਦੇ ਵਿਚਕਾਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A stand of PM Modi s photo auctioned in Rs one crore