ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

550ਵਾਂ ਪ੍ਰਕਾਸ਼ ਪੁਰਬ: ਕੈਨੇਡਾ 'ਚ ਬਾਬੇ ਨਾਨਕ ਦੇ ਨਾਮ 'ਤੇ ਹੋਵੇਗਾ ਸੜਕ ਦਾ ਨਾਮ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸ਼ਾਨਦਾਰ ਤਰੀਕੇ ਨਾਲ ਮਨਾਉਣ ਦੀਆਂ ਤਿਆਰੀਆਂ ਸਿਰਫ਼ ਪੰਜਾਬ ’ਚ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ ਦੇ ਕੋਣੇ–ਕੋਣੇ ’ਚ ਚੱਲ ਰਹੀਆਂ ਹਨ। ਇਸ ਮਾਮਲੇ ’ਚ ਵੱਡੀ ਤੇ ਤਾਜ਼ਾ ਮਿਸਾਲ ਕੈਨੇਡੀਅਨ ਸੂਬੇ ਉਨਟਾਰੀਓ ਦੇ ਬਰੈਂਪਟਨ ਸ਼ਹਿਰ ਦੀ ਨਗਰ ਕੌਂਸਲ ਦੀ ਦਿੱਤੀ ਜਾ ਸਕਦੀ ਹੈ, ਜਿਸ ਨੇ ਆਪਣੀ ਇੱਕ ਸੜਕ ਦਾ ਨਾਂਅ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ਹੇਠ ਰੱਖਣ ਲਈ ਇੱਕ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਹੈ।

 

ਕੈਨੇਡਾ ਦੇ ਬਰੈਂਪਟਨ ਦੇ ਇੰਡੋ-ਕੈਨੇਡੀਅਨ ਦਬਦਬੇ ਵਾਲੇ ਇਲਾਕੇ ਵਿੱਚ ਨਵਾਂ ਇਤਿਹਾਸ ਸਿਰਜਿਆ ਗਿਆ ਹੈ। ਉਥੇ ਦੀ ਡਿਕਸੀ ਰੋਡ ਦਾ ਨਾਮ ਹੁਣ ਸ੍ਰੀ ਗੁਰੂ ਨਾਨਕ ਦੇਵ ਦੇ ਨਾਮ 'ਤੇ ਰੱਖਿਆ ਜਾਵੇਗਾ। ਬਰੈਂਪਟਨ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਡਿਕਸਨ ਰੋਡ ਅਤੇ ਗ੍ਰੇਟ ਲੇਕਸ ਰੋਡ ਤੋਂ ਗੁਰੂ ਨਾਨਕ ਸਟ੍ਰੀਟ ਵਿਚਕਾਰ ਸੜਕ ਦਾ ਨਾਮ ਬਦਲਣ ਦੀ ਤਜਵੀਜ਼ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਹੈ।

 

ਪੀਟਰ ਰਾਬਰਟਸਨ ਰੋਡ ਦਾ ਨਾਮ ਬਦਲਣ ਲਈ ਖੇਤਰੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਮਿਉਂਸਪਲ ਕੌਂਸਲਰ ਹਰਕੀਰਤ ਸਿੰਘ ਨੇ ਇੱਕ ਪ੍ਰਸਤਾਵ ਪੇਸ਼ ਕੀਤਾ ਸੀ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਸਨਮਾਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਇਸ ਸੜਕ ਦਾ ਨਾਮ ਦਿੱਤਾ ਜਾਵੇ। ਦੱਸਣਯੋਗ ਹੈ ਕਿ ਇਹ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ।

 


ਕੈਨੇਡੀਅਨ ਮਹਾਂਨਗਰ ਟੋਰਾਂਟੋ ਦੇ ਉੱਪਨਗਰ ਬਰੈਂਪਟਨ ’ਚ ਗੁਰੂ ਸਾਹਿਬ ਦੇ ਨਾਂਅ ਦੀ ਸੜਕ ਲਈ ਮਤਾ ਖੇਤਰੀ ਕੌਂਸਲਰ ਗੁਰਪ੍ਰੀਤ ਸਿੰਘ ਢਿਲੋਂ ਤੇ ਨਗਰ ਕੌਂਸਲਰ ਹਰਕੀਰਤ ਸਿੰਘ ਨੇ ਪੇਸ਼ ਕੀਤਾ ਸੀ। ਡਿਕਸੀ ਰੋਡ ਤੇ ਗ੍ਰੇਟ ਲੇਕਸ ਵਾਲੀ ਸੜਕ ਦੇ ਵਿਚਕਾਰ ਪੀਟਰ ਰਾਬਰਟਸਨ ਬੂਲੇਵਾਰਡ ਦੇ ਸੈਕਸ਼ਨ ਨੂੰ ਗੁਰੂ ਸਾਹਿਬ ਦਾ ਨਾਂਅ ਬਖ਼ਸ਼ਿਆ ਜਾਣਾ ਹੈ।

 

ਦਸਤਾਵੇਜ਼ਾਂ ’ਚ ਇਸ ਸੜਕ ਦਾ ਨਾਂਅ ‘ਗੁਰੂ ਨਾਨਕ ਸਟ੍ਰੀਟ’ ਜਾਂ ‘ਗੁਰੂ ਨਾਨਕ ਰੋਡ’ ਰਹੇਗਾ। ਫ਼ੋਨ ’ਤੇ ‘ਹਿੰਦੁਸਤਾਨ ਟਾਈਮਜ਼’ ਨਾਲ ਗੱਲਬਾਤ ਦੌਰਾਨ ਸ੍ਰੀ ਗੁਰਪ੍ਰੀਤ ਢਿਲੋਂ ਨੇ ਦੱਸਿਅ ਕਿ ਬਰੈਂਪਟਨ ’ਚ ਵੱਡੀ ਗਿਣਤੀ ਵਿੱਚ ਸਿੱਖ ਰਹਿ ਰਹੇ ਹਨ। ਕੈਨੇਡਾ ਸਭਿਆਚਾਰਕ ਵਿਭਿੰਨਤਾ ਵਾਲੀ ਧਰਤੀ ਹੈ ਤੇ ਇੱਥੇ ਵੱਖੋ–ਵੱਖਰੇ ਧਰਮਾਂ, ਨਸਲਾਂ, ਜਾਤਾਂ ਅਤੇ ਪਿਛੋਕੜਾਂ ਦੇ ਲੋਕ ਪੂਰੀ ਏਕਤਾ ਤੇ ਆਪਸੀ ਪਿਆਰ ਨਾਲ ਰਹਿੰਦੇ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Street in Brampton to be named after Guru Nanak Dev ji