ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

33 ਟਰੱਕ ਡਰਾਇਵਰਾਂ ਦੇ ਕਤਲ ਕੀਤੇ ਮੱਧ ਪ੍ਰਦੇਸ਼ ਦੇ ਇੱਕ ਦਰਜ਼ੀ ਨੇ

33 ਟਰੱਕ ਡਰਾਇਵਰਾਂ ਦੇ ਕਤਲ ਕੀਤੇ ਮੱਧ ਪ੍ਰਦੇਸ਼ ਦੇ ਇੱਕ ਦਰਜ਼ੀ ਨੇ

ਮੱਧ ਪ੍ਰਦੇਸ਼ ਪੁਲਿਸ ਨੇ ਦੋ ਕੁ ਹਫ਼ਤੇ ਪਹਿਲਾਂ ਜਦੋਂ ਆਦੇਸ਼ ਖਾਂਬੜਾ (48) ਨਾਂਅ ਦੇ ਦਰਜ਼ੀ ਨੂੰ ਗ੍ਰਿਫ਼ਤਾਰ ਕੀਤਾ ਸੀ, ਤਦ ਇਹੋ ਸਮਝਿਆ ਜਾ ਰਿਹਾ ਸੀ ਕਿ ਉਹ ਛੋਟਾ-ਮੋਟਾ ਅਪਰਾਧੀ ਹੋਵੇਗਾ। ਪਰ ਛੇਤੀ ਹੀ ਉਸ ਅਪਰਾਧੀ ਨੇ ਪੁਲਿਸ ਪੁੱਛਗਿੱਛ ਦੌਰਾਨ ਇਹ ਕਬੂਲ ਕਰ ਲਿਆ ਕਿ ਉਹ ਪਿਛਲੇ 8 ਵਰ੍ਹਿਆਂ ਦੌਰਾਨ ਵੱਧ ਧਨ ਕਮਾਉਣ ਦੇ ਲਾਲਚ ਵਿੱਚ 33 ਟਰੱਕ ਡਰਾਇਵਰਾਂ ਦੇ ਕਤਲ ਕਰ ਚੁੱਕਾ ਹੈ। ਹੋਰ ਤਾਂ ਹੋਰ, ਉਸ ਨੇ ਸੁਪਾਰੀ ਲੈ ਕੇ ਵੀ ਕਤਲ ਕੀਤੇ ਹਨ ਤੇ ਅੱਧੀ ਦਰਜਨ ਤੋਂ ਵੀ ਵੱਧ ਅੰਤਰਰਾਜੀ ਗਿਰੋਹਾਂ ਨਾਲ ਜੁੜਿਆ ਰਿਹਾ ਹੈ।


ਪੁਲਿਸ ਅਧਿਕਾਰੀ ਰਾਹੁਲ ਕੁਮਾਰ ਲੋਢਾ ਨੇ ਦੱਸਿਆ ਕਿ ਬੀਤੀ 12 ਅਗਸਤ ਨੂੰ ਲੋਹੇ ਦੀਆਂ 50 ਟਨ ਰਾਡਾਂ ਨਾਲ ਲੱਦਿਆ ਇੱਕ ਟਰੱਕ ਭੋਪਾਲ ਦੇ ਮੰਡੀਦੀਪ ਉਦਯੋਗਿਕ ਇਲਾਕੇ ਲਈ ਰਵਾਨਾ ਹੋਇਆ ਸੀ ਪਰ ਉਹ ਟਿਕਾਣੇ `ਤੇ ਨਾ ਪੁੱਜਿਆ। ਇੱਕ ਪ੍ਰਾਈਵੇਟ ਕੰਪਨੀ ਨੇ ਇਸ ਸਬੰਧੀ ਸਿ਼ਕਾਇਤ ਦਰਜ ਕਰਵਾਈ। ਬਾਅਦ `ਚ ਪੁਲਿਸ ਨੂੰ ਟਰੱਕ ਡਰਾਇਵਰ ਮੱਖਣ ਸਿੰਘ ਦੀ ਲਾਸ਼ ਬਿਖੀਰੀਆ ਇਲਾਕੇ `ਚ ਪਈ ਮਿਲੀ ਤੇ ਭੋਪਾਲ ਦੇ ਅਯੁੱਧਿਆ ਨਗਰ ਇਲਾਕੇ `ਚੋਂ 15 ਅਗਸਤ ਨੂੰ ਖ਼ਾਲੀ ਟਰੱਕ ਬਰਾਮਦ ਕੀਤਾ ਗਿਆ। ਪੁਲਿਸ ਨੇ ਉਨ੍ਹਾਂ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਨੇ ਉਸ ਟਰੱਕ ਦੀਆਂ ਲੋਹੇ ਦੀਆਂ ਰਾਡਾਂ ਖ਼ਰੀਦੀਆਂ ਤੇ ਵੇਚੀਆਂ ਸਨ। ਗ੍ਰਿਫ਼ਤਾਰ ਵਿਅਕਤੀਆਂ ਨੇ ਪੁਲਿਸ ਨੂੰ ਜੈਕਰਨ ਪ੍ਰਜਾਪਤੀ ਦਾ ਨਾਂਅ ਲਿਆ ਤੇ ਉਸ ਨੇ ਅੱਗੇ ਖਾਂਬੜਾ ਦਾ ਨਾਂਅ ਲਿਆ। ਪੁਲਿਸ ਨੇ ਮੰਡੀਦੀਪ ਇਲਾਕੇ `ਚੋਂ ਖਾਂਬੜਾ ਨੂੰ ਗ੍ਰਿਫ਼ਤਾਰ ਕਰ ਲਿਆ।


ਖਾਂਬੜਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਸੜਕ ਕੰਢੇ ਬਣੇ ਢਾਬਿਆਂ `ਤੇ ਪਹਿਲਾਂ ਡਰਾਇਵਰਾਂ ਨਾਲ ਦੋਸਤੀ ਪਾਉਂਦਾ ਸੀ ਤੇ ਫਿਰ ਉਨ੍ਹਾਂ ਦੀ ਅੱਖ ਬਚਾ ਕੇ ਉਨ੍ਹਾਂ ਦੇ ਖਾਣੇ `ਚ ਕੋਈ ਨਸ਼ੀਲੀ ਦਵਾਈ ਪਾ ਦਿੰਦਾ ਸੀ ਤੇ ਜਦੋਂ ਉਹ ਬੇਸੁਰਤ ਹੋ ਜਾਂਦੇ ਸਨ, ਤਦ ਉਹ ਉਨ੍ਹਾਂ ਦਾ ਟਰੱਕ ਕਿਸੇ ਏਕਾਂਤ ਸਥਾਨ `ਤੇ ਲੈ ਕੇ ਜਾਂਦਾ, ਉਨ੍ਹਾਂ ਦਾ ਗਲ਼ਾ ਘੁੱਟਦਾ। ਡਰਾਇਵਰਾਂ ਦੇ ਸਹਾਇਕਾਂ ਦਾ ਵੀ ਇਹੋ ਹਸ਼ਰ ਹੁੰਦਾ ਤੇ ਉਨ੍ਹਾਂ ਦੀਆਂ ਲਾਸ਼ਾਂ ਜੰਗਲਾਂ `ਚ ਕਿਤੇ ਸੁੱਟ ਦਿੰਦਾ।


ਫਿਰ ਖਾਂਬੜਾ ਤੇ ਉਸ ਦੇ ਸਾਥੀ ਟਰੱਕ ਤੇ ਉਨ੍ਹਾਂ ਦੀਆਂ ਵਸਤਾਂ ਵੇਚਦੇ। ਭੋਪਾਲ ਪੁਲਿਸ ਨੇ ਹੁਣ ਲਾਗਲੇ ਸੂਬਿਆਂ ਬਿਹਾਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਹੋਰ ਇਲਾਕਿਆਂ ਦੀ ਪੁਲਿਸ ਨੂੰ ਵੀ ਲਿਖਤੀ ਸੁਨੇਹਾ ਭੇਜਿਆ ਹੈ ਕਿ ਜੇ ਉਨ੍ਹਾਂ ਦੀ ਨਜ਼ਰ ਵਿੱਚ ਕੋਈ ਟਰੱਕ ਡਰਾਇਵਰਾਂ ਜਾਂ ਕਲੀਨਰਾਂ ਦੇ ਅੰਨ੍ਹੇ ਕਤਲ ਦਾ ਮਾਮਲਾ ਹੋਵੇ, ਤਾਂ ਉਹ ਉਨ੍ਹਾਂ ਦੇ ਧਿਆਨ ਗੋਚਰੇ ਲਿਆਂਦਾ ਜਾਵੇ।


ਪੁਲਿਸ ਅਨੁਸਾਰ ਖਾਂਬੜਾ ਭੋਪਾਲ ਤੋਂ 25 ਕਿਲੋਮੀਟਰ ਦੂਰ ਮੰਡੀਦੀਪ ਇੰਡਸਟ੍ਰੀਅਲ ਏਰੀਆ `ਚ ਦਿਨ ਵੇਲੇ ਦਰਜ਼ੀ ਵਜੋਂ ਕੰਮ ਕਰਨ ਦੇ ਦਿਖਾਵੇ ਕਰਦਾ ਸੀ ਤੇ ਰਾਤ ਸਮੇਂ ਉਹ ਘਿਨਾਉਣੇ ਅਪਰਾਧਾਂ ਨੂੰ ਅੰਜਾਮ ਦਿੰਦਾ ਸੀ।


ਸਾਲ 2010 `ਚ ਉਹ ਝਾਂਸੀ, ਉੱਤਰ ਪ੍ਰਦੇਸ਼ ਦੇ ਇੱਕ ਗਿਰੋਹ ਦੇ ਸੰਪਰਕ `ਚ ਆਇਆ। ਪਹਿਲਾਂ-ਪਹਿਲ ਉਹ ਸਿਰਫ਼ ਟਰੱਕ ਡਰਾਇਵਰਾਂ ਨਾਲ ਦੋਸਤੀ ਪਾਉਂਦਾ ਸੀ ਤੇ ਉਨ੍ਹਾਂ ਨੂੰ ਸੜਕ ਕੰਢੇ ਚੱਲਣ ਵਾਲੀਆਂ ਸ਼ਰਾਬ ਦੀਆਂ ਪਾਰਟੀਆਂ ਤੱਕ ਕਿਵੇਂ ਨਾ ਕਿਵੇਂ ਲੈ ਕੇ ਆਉਂਦਾ ਸੀ। ਬਾਅਦ `ਚ ਉਸ ਨੇ ਡਰਾਇਵਰਾਂ ਤੇ ਕਲੀਨਰਾਂ ਨੂੰ ਨਸ਼ੀਲੇ ਪਦਾਰਥ ਖੁਆ ਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਸਾਲ 2014 `ਚ ਵੀ ਨਾਗਪੁਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਪਰ ਉਸ ਨੂੰ ਜ਼ਮਾਨਤ `ਤੇ ਰਿਹਾਅ ਕਰ ਦਿੱਤਾ ਗਿਆ ਸੀ।


ਖਾਂਬੜਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਹਰੇਕ ਅਜਿਹਾ ਇੱਕ ਟਰੱਕ ਲਿਆ ਕੇ ਦੇਣ ਲਈ 50,000 ਰੁਪਏ ਮਿਲਦੇ ਸਨ। ਜਦੋਂ ਉਹ ਗਿਰੋਹ ਨਾਲ ਸ਼ਾਮਲ ਹੋਇਆ ਸੀ, ਤਦ ਉਸ ਦਾ ਮੰਤਵ ਸਿਰਫ਼ ਧਨ ਕਮਾਉਣਾ ਸੀ। ਕੁਝ ਵਰ੍ਹੇ ਪਹਿਲਾਂ ਜਦੋਂ ਉਸ ਦਾ ਪੁੱਤਰ ਇੱਕ ਹਾਦਸੇ `ਚ ਜ਼ਖ਼ਮੀ ਹੋ ਗਿਅ ਾਸੀ, ਤਦ ਉਸ ਨੂੰ ਉਸ ਦੇ ਇਲਾਜ ਲਈ ਕਰਜ਼ਾ ਲੈਣਾ ਪਿਆ ਸੀ। ਉਹੀ ਕਰਜ਼ਾ ਵਾਪਸ ਕਰਨ ਦੇ ਚੱਕਰਾਂ ਵਿੱਚ ਉਸ ਨੂੰ ਅਪਰਾਧ ਦੀ ਦੁਨੀਆ `ਚ ਕਦਮ ਰੱਖਣਾ ਪਿਆ।


ਪੁਲਿਸ ਨੂੰ ਇਸ ਦਰਜ਼ੀ ਨੇ ਇਹੋ ਕਹਾਣੀ ਸੁਣਾਈ ਹੈ। ਇਨ੍ਹਾਂ ਟਰੱਕ ਡਰਾਇਵਰਾਂ ਤੇ ਕਲੀਨਰਾਂ ਤੋਂ ਇਲਾਵਾ ਉਸ ਨੇ ਇੱਕ ਠੇਕੇਦਾਰਾ ਦੇ ਕਹਿਣਾ `ਤੇ 25,000 ਰੁਪਏ ਲੈ ਕੇ ਹੋਸ਼ੰਗਾਬਾਦ ਦੇ ਇੱਕ ਹੋਰ ਵਿਅਕਤੀ ਦਾ ਵੀ ਕਤਲ ਕੀਤਾ ਸੀ। ਐੱਸਪੀ ਨੇ ਦੱਸਿਆ ਕਿ ਉਸ ਵੱਲੋਂ ਕੀਤੇ ਸਾਰੇ ਦਾਅਵੇ ਹੁਣ ਚੈੱਕ ਕੀਤੇ ਜਾ ਰਹੇ ਹਨ।


ਖਾਂਬੜਾ ਦੇ ਪਰਿਵਾਰ `ਚੋਂ ਕੋਈ ਵੀ ਉਸ ਨੂੰ ਮਿਲਣ ਲਈ ਨਹੀਂ ਆਇਆ ਕਿਉਂਕਿ ਸਾਰੇ ਪਰਿਵਾਰਕ ਮੈਂਬਰ ਅਸਲੀਅਤ ਜਾਣ ਕੇ ਸਦਮੇ `ਚ ਹਨ।


ਪੁਲਿਸ ਹੁਣ ਇਸ ਦਰਜ਼ੀ ਤੋਂ ਅਗਲੇਰੀ ਪੁੱਛਗਿੱਛ ਵੇਲੇ ਕੁਝ ਮਨੋਵਿਗਿਆਨੀਆਂ ਦੀ ਮਦਦ ਵੀ ਲੈ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:a tailor of Madhya Pradesh murdered 33 truck drivers