ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ 'ਚ ਅੱਤਵਾਦੀ ਸਾਜਿਸ਼ ਅਸਫ਼ਲ, IED ਨਾਲ ਤਿੰਨ ਸ਼ੱਕੀ ਗ੍ਰਿਫ਼ਤਾਰ

ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸੋਮਵਾਰ ਨੂੰ ਵੱਡੇ ਅੱਤਵਾਦੀ ਮੋਡੀਊਲ ਦਾ ਪਰਦਾਫਾਸ਼ ਕੀਤਾ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਅੱਤਵਾਦੀ ਹਮਲੇ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਸਪੈਸ਼ਲ ਸੈੱਲ ਨੇ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਸ਼ੱਕੀਆਂ ਕੋਲੋਂ ਆਈਈਡੀ ਵੀ ਬਰਾਮਦ ਕੀਤਾ ਹੈ।

 

ਸਪੈਸ਼ਲ ਸੈੱਲ ਦੀ ਡੀਸੀਪੀ ਪ੍ਰਮੋਦ ਕੁਸ਼ਵਾਹਾ ਨੇ ਕਿਹਾ ਕਿ ਅਸਮ ਦੇ ਗੋਲਪਾਰਾ ਤੋਂ ਤਿੰਨ ਵਿਅਕਤੀਆਂ ਇਸਲਾਮ, ਰਣਜੀਤ ਅਲੀ ਅਤੇ ਜਮਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

 

 

 

ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਤਿੰਨੇ ਸ਼ੱਕੀ ਆਈਐਸਆਈਐਸ ਤੋਂ ਪ੍ਰੇਰਿਤ ਮੋਡਿਊਲ ਨਾਲ ਸਨ ਅਤੇ ਗੋਲਪਾਰਾ (ਅਸਮ) ਦੇ ਇੱਕ ਸਥਾਨਕ ਮੇਲੇ ਵਿੱਚ ਆਈਡੀ ਵਿਸਫੋਟ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਹੇ ਸਨ। ਉਹ ਇਸ ਨੂੰ ਦਿੱਲੀ ਵਿੱਚ ਦੁਹਰਉਣ ਦੀ ਯੋਜਨਾ ਵੀ ਬਣਾ ਰਹੇ ਸਨ।

 

 

 

ਉਨ੍ਹਾਂ ਕਿਹਾ ਕਿ ਜਿਹਾ ਲੱਗਦਾ ਹੈ ਕਿ ਇਹ ਇੱਕ ਕੱਟੜਪੰਥੀ ਸਮੂਹ ਸੀ। ਪੁਛਗਿੱਛ ਤੋਂ ਬਾਅਦ ਹੀ ਅੱਗੇ ਦੇ ਲਿੰਕ ਸਾਹਮਣੇ ਆਉਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A terror strike averted and three persons apprehended by special cell with IED