ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਤੋਂ ਸੇਬਾਂ ਦੇ ਟਰੱਕ ’ਚ ਲੁਕ ਕੇ ਦਿੱਲੀ ਜਾ ਰਿਹਾ ਅੱਤਵਾਦੀ ਅੰਬਾਲਾ ’ਚ ਕਾਬੂ

ਜੰਮੂ ਤੋਂ ਸੇਬਾਂ ਦੇ ਟਰੱਕ ’ਚ ਲੁਕ ਕੇ ਦਿੱਲੀ ਜਾ ਰਿਹਾ ਅੱਤਵਾਦੀ ਅੰਬਾਲਾ ’ਚ ਕਾਬੂ

ਹਰਿਆਣਾ ਪੁਲਿਸ ਨੂੰ ਉਸ ਵੇਲੇ ਬਹੁਤ ਵੱਡੀ ਕਾਮਯਾਬੀ ਹੱਥ ਲੱਗੀ; ਜਦੋਂ ਸਨਿੱਚਰਵਾਰ ਨੂੰ ਸੇਬਾਂ ਦੇ ਟਰੱਕ ਵਿੱਚ ਲੁਕ ਕੇ ਜਾ ਰਿਹਾ ਇੱਕ ਅੱਤਵਾਦੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਅੱਤਵਾਦੀ ਨੂੰ ਜੰਮੂ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਸੂਹ ਮਿਲੀ ਸੀ ਕਿ ਇੱਕ ਅੱਤਵਾਦੀ ਇੰਝ ਸੇਬਾਂ ਦੇ ਟਰੱਕ ਵਿੱਚ ਲੁਕ ਕੇ ਦਿੱਲੀ ਵੱਲ ਜਾ ਰਿਹਾ ਹੈ।

 

 

ਇਸੇ ਲਈ ਪੁਲਿਸ ਨੇ ਉਸ ਅੱਤਵਾਦੀ ਨੂੰ ਗ੍ਰਿਫ਼ਤਾਰ ਕਰਨ ਲਈ ਖ਼ਾਸ ਤੌਰ ਉੱਤੇ ਨਾਕਾ ਲਾਇਆ ਹੋਇਆ ਸੀ। ਖ਼ੁਫ਼ੀਆ ਏਜੰਸੀਆਂ ਮੁਤਾਬਕ ਇਹ ਅੱਤਵਾਦੀ ਜੈਸ਼–ਏ–ਮੁਹੰਮਦ ਨਾਲ ਸਬੰਧਤ ਹੋ ਸਕਦਾ ਹੈ।

 

 

ਉੱਧਰ ਅੱਜ ਕਸ਼ਮੀਰ ’ਚ ਕਈ ਵਾਰਦਾਤਾਂ ਹੋਈਆਂ। ਤਿੰਨ ਥਾਵਾਂ ਉੱਤ ਤਾਂ ਸੁਰੱਖਿਆ ਬਲਾਂ ਨਾਲ ਅੱਤਵਾਦੀਆਂ ਦੇ ਮੁਕਾਬਲੇ ਹੋਏ। ਬਟੋਟ ਵਿਖੇ ਇੱਕ ਜਵਾਨ ਸ਼ਹੀਦ ਹੋ ਗਿਆ ਤੇ ਤਿੰਨ ਅੱਤਵਾਦੀ ਮਾਰੇ ਗਏ।

 

 

ਉੱਧਰ ਗਾਂਦਰਬਲ ਦੇ ਨਾਰਾਨਾਗ ਇਲਾਕੇ ਵਿੱਚ ਵੀ ਤਿੰਨ ਹੋਰ ਅੱਤਵਾਦੀ ਲੁਕੇ ਹੋਏ ਦੱਸੇ ਜਾ ਰਹੇ ਹਨ। ਸੁਰੱਖਿਆ ਬਲਾਂ ਨੇ ਜੰਗਲੀ ਇਲਾਕੇ ਨੂੰ ਘੇਰਾ ਪਾਇਆ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Terrorist arrested in Ambala was going from Jammu to Delhi in apples truck