ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਵਾਂਤੀਪੁਰਾ ਮੁਕਾਬਲੇ ’ਚ ਇੱਕ ਅੱਤਵਾਦੀ–ਕਮਾਂਡਰ ਹਾਮਿਦ ਲਲਹਾਰੀ ਢੇਰ

ਅਵਾਂਤੀਪੁਰਾ ਮੁਕਾਬਲੇ ’ਚ ਇੱਕ ਅੱਤਵਾਦੀ–ਕਮਾਂਡਰ ਹਾਮਿਦ ਲਲਹਾਰੀ ਢੇਰ

ਜੰਮੂ–ਕਸ਼ਮੀਰ ’ਚ ਅੱਤਵਾਦੀਆਂ ਨੂੰ ਮਾਰਨ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਕਾਰਵਾਈ ਦੌਰਾਨ ਸੁਰੱਖਿਆ ਬਲਾਂ ਨੂੰ ਇੱਕ ਹੋਰ ਵੱਡੀ ਸਫ਼ਲਤਾ ਮਿਲੀ ਹੈ। ਅਵਾਂਤੀਪੁਰਾ ਦੇ ਮੁਕਾਬਲੇ ’ਚ ਸੁਰੱਖਿਆ ਬਲਾਂ ਨੇ ਅਨਸਾਰ ਗਾਜਵਤ–ਉਲ–ਹਿੰਦ ਦੇ ਕਮਾਂਡਰ ਹਾਮਿਦ ਲਲਹਾਰੀ ਨੂੰ ਮਾਰ ਸੁੱਟਿਆ ਹੈ।
 

 

ਕਸ਼ਮੀਰ ਜ਼ੋਨ ਪੁਲਿਸ ਮੁਤਾਬਕ ਜਿਹੜੇ ਤਿੰਨ ਅੱਤਵਾਦੀਆਂ ਦਾ ਖ਼ਾਤਮਾ ਕੀਤਾ ਗਿਆ ਹੈ; ਉਨ੍ਹਾਂ ਦੇ ਨਾਂਅ ਨਾਵੇਦ ਤਾਕ, ਹਾਮਿਦ ਲੋਨ ਉਰਫ਼ ਹਾਮਿਦ ਲਲਹਾਰੀ ਤੇ ਜੁਨੈਦ ਭੱਟ ਹਨ। ਮੂਸਾ ਦੇ ਮਾਰੇ ਜਾਣ ਤੋਂ ਬਾਅਦ ਲਲਹਾਰੀ ਨੂੰ ਕਮਾਂਡਰ ਬਣਾਇਆ ਗਿਆ ਸੀ।

 

 

ਅਲ–ਕਾਇਦਾ ਦੀ ਕਸ਼ਮੀਰ ਇਕਾਈ ਅਨਸਾਰ ਗਜਾਵਤ–ਉਲ–ਹਿੰਦ ਦਾ ਅਖੌਤੀ ਮੁਖੀ ਮੂਸਾ ਇਸੇ ਵਰ੍ਹੇ ਮਈ ਮਹੀਨੇ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ ਸੀ। ਮੂਸਾ ਦੱਖਣੀ ਕਸ਼ਮੀਰ ਦੇ ਤਰਾਲ ਵਿਖੇ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਮਾਰਿਆ ਗਿਆ ਸੀ।

 

 

ਮੂਸਾ ਨੂੰ ਪੁਲਵਾਮਾ ਦੇ ਉਸੇ ਇਲਾਕੇ ’ਚ ਮਾਰ ਸੁੱਟਿਆ ਗਿਆ ਸੀ; ਜਿੱਥੇ ਸਾਲ 2016 ਦੌਰਾਨ ਫ਼ੌਜ ਨੇ ਹਿਜ਼ਬੁਲ ਕਮਾਂਡਰ ਬੁਰਹਾਨੀ ਵਾਨੀ ਨੂੰ ਢੇਰ ਕੀਤਾ ਸੀ।

 

 

ਖ਼ਬਰ ਏਜੰਸੀ ਵਾਰਤਾ ਮੁਤਾਬਕ ਅੱਤਵਾਦੀਆਂ ਦੀ ਮੌਜੂਦਗੀ ਦੀ ਖ਼ੁਫ਼ੀਆ ਸੂਚਨਾ ਦੇ ਆਧਾਰ ’ਤੇ ਫ਼ੌਜ, ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਅਤੇ ਪੁਲਿਸ ਵਿਸ਼ੇਸ਼ ਮੁਹਿੰਮ ਸਮੂਹ ਨੇ ਸਾਂਝੀ ਮੁਹਿੰਮ ਵਿੱਢੀ ਸੀ। ਸੁਰੱਖਿਆ ਬਲਾਂ ਦੇ ਜਵਾਨ ਇਲਾਕੇ ਦੀ ਘੇਰਾਬੰਦੀ ਕਰ ਰਹੇ ਸਨ।

 

 

ਤਦ ਹੀ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਆਟੋਮੈਟਿਕ ਹਥਿਆਰਾਂ ਨਾਲ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ।

 

 

ਮੁਕਾਬਲੇ ਵਾਲੀ ਥਾਂ ਤੋਂ ਹਥਿਆਰ ਤੇ ਹੋਰ ਧਮਾਕਾਖ਼ੇਜ਼ ਸਮੱਗਰੀ ਵੀ ਬਰਾਮਦ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Terrorist Hamid Lalhari killed at Avantipura encounter