ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ `ਚ ਸੁਰੱਖਿਆ ਬਲਾਂ ਨਾਲ ਮੁਕਾਬਲੇ `ਚ ਇੱਕ ਅੱਤਵਾਦੀ ਹਲਾਕ

ਕਸ਼ਮੀਰ `ਚ ਸੁਰੱਖਿਆ ਬਲਾਂ ਨਾਲ ਮੁਕਾਬਲੇ `ਚ ਇੱਕ ਅੱਤਵਾਦੀ ਹਲਾਕ

ਕਸ਼ਮੀਰ ਦੇ ਕੁਪਵਾੜਾ ਜਿ਼ਲ੍ਹੇ `ਚ ਅੱਜ ਇੱਕ ਨਾਕੇ `ਤੇ ਸੁਰੱਖਿਆ ਬਲਾਂ ਨਾਲ ਹੋਏ ਇੱਕ ਹਿੰਸਕ ਮੁਕਾਬਲੇ ਦੌਰਾਨ ਇੱਕ ਅੱਤਵਾਦੀ ਮਾਰਿਆ ਗਿਆ। ਇਹ ਮੁਕਾਬਲਾ ਉਦੋਂ ਹੋਇਆ, ਜਦੋਂ ਚੱਟੀਪੁਰਾ ਨੇੜੇ ਇੱਕ ਨਾਕੇ `ਤੇ ਸੁਰੱਖਿਆ ਬਲਾਂ ਨੇ ਅੱਜ ਬਾਅਦ ਦੁਪਹਿਰ ਨੂੰ ਹੰਦਵਾੜਾ ਜਾ ਰਹੇ ਅੱਤਵਾਦੀਆਂ ਦੀ ਇੱਕ ਟੋਲੀ ਨੂੰ ਰੋਕਿਆ।


ਰੋਕਣ `ਤੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਤੇ ਫ਼ੌਜ ਨੇ ਵੀ ਜਵਾਬ `ਚ ਗੋਲੀਆਂ ਚਲਾਈਆਂ। ਉੱਥੇ ਇੱਕ ਅੱਤਵਾਦੀ ਮਾਰਿਆ ਗਿਆ। ਹਾਲੇ ਉਸ ਅੱਤਵਾਦੀ ਦੀ ਸ਼ਨਾਖ਼ਤ ਨਹੀਂ ਹੋਈ। ਉਸ ਅੱਤਵਾਦੀ ਕੋਲੋਂ ਹਥਿਆਰ ਤੇ ਕਾਫ਼ੀ ਗੋਲੀ-ਸਿੱਕਾ ਵੀ ਬਰਾਮਦ ਹੋਇਆ ਹੈ।


ਹੋਰ ਫ਼ੌਜੀ ਬਲ ਵੀ ਉਸ ਇਲਾਕੇ `ਚ ਸੱਦ ਲਏ ਗਏ ਹਨ ਅਤੇ ਪੂਰੇ ਖੇਤਰ ਨੂੰ ਘੇਰਾ ਪਾ ਲਿਆ ਗਿਆ ਹੈ। ਪਿਛਲੇ ਤਿੰਨ ਦਿਨਾਂ ਦੌਰਾਨ ਕਸ਼ਮੀਰ `ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਇਆ ਇਹ ਤੀਜਾ ਮੁਕਾਬਲਾ ਸੀ। ਬੀਤੇ ਐਤਵਾਰ ਤੋਂ ਹੁਣ ਤੱਕ ਅਜਿਹੇ ਹਿੰਸਕ ਮੁਕਾਬਲਿਆਂ `ਚ ਸੱਤ ਅੱਤਵਾਦੀ ਤੇ ਇੱਕ ਆਮ ਨਾਗਰਿਕ ਮਾਰੇ ਜਾ ਚੁੱਕੇ ਹਨ।


ਸਨਿੱਚਰਵਾਰ ਦੀ ਸਵੇਰ ਨੂੰ ਪੁਲਵਾਮਾ ਜਿ਼ਲ੍ਹੇ `ਚ ਹੋਏ ਇੱਕ ਮੁਕਾਬਲੇ ਦੌਰਾਨ ਅੱਤਵਾਦੀ ਜੱਥੇਬੰਦੀ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ ਮਾਰੇ ਗਏ ਹਨ। ਇਹ ਦੋਵੇਂ ਕਸ਼ਮੀਰੀ ਸਨ।


ਵੀਰਵਾਰ ਨੂੰ ਸੁਰੱਖਿਆ ਬਲਾਂ ਨੇ ਸ਼ੋਪੀਆਂ ਜਿ਼ਲ੍ਹੇ `ਚ ਅੱਤਵਾਦੀਆਂ ਦਾ ਇੱਕ ਗੁਪਤ ਟਿਕਾਣਾ ਨਸ਼ਟ ਕੀਤਾ ਸੀ ਤੇ ਉੱਥੋਂ ਵੀ ਭਾਰੀ ਮਾਤਰਾ `ਚ ਅਸਲਾ ਤੇ ਗੋਲੀ-ਸਿੱਕਾ ਬਰਾਮਦ ਹੋਇਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Terrorist killed in Kashmir encounter