ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਬਈ-ਲਖਨਊ ਉਡਾਣ `ਚ ਯਾਤਰੀ ਨੇ ਕੀਤੀ ਇਹ ਗ਼ਲਤ ਹਰਕਤ

ਦੁਬਈ-ਲਖਨਊ ਉਡਾਣ `ਚ ਯਾਤਰੀ ਨੇ ਕੀਤੀ ਇਹ ਗ਼ਲਤ ਹਰਕਤ

ਦੁਬਈ ਤੋਂ ਲਖਨਊ ਆ ਰਹੀ ਏਅਰ ਇੰਡੀਆ ਦੀ ਐਕਸਪ੍ਰੈੱਸ ਉਡਾਣ ਵਿੱਚ ਸਨਿੱਚਰਵਾਰ ਰਾਤੀਂ ਇੱਕ ਵਿਅਕਤੀ ਦੀਆਂ ਹਰਕਤਾਂ ਨੇ ਹੋਰਨਾਂ ਯਾਤਰੀਆਂ ਤੇ ਅਮਲੇ ਦੇ ਮੈਂਬਰਾਂ ਨੂੰ ਪਰੇਸ਼ਾਨ ਕਰ ਦਿੱਤਾ। ਇਸ ਵਿਅਕਤੀ ਨੇ ਅਚਾਨਕ ਆਪਣੇ ਕੱਪੜੇ ਲਾਹ ਦਿੱਤੇ ਤੇ ਆਪਦੀ ਸੀਟ ਤੋਂ ਉੱਠ ਕੇ ਹਵਾਈ ਜਹਾਜ਼ ਦੇ ਅੰਦਰ ਇੱਧਰ-ਉੱਧਰ ਟਹਿਲਣ ਲੱਗ ਪਿਆ। ਇਸ ਹਰਕਤ ਤੋਂ ਦੂਜੇ ਯਾਤਰੀ ਬਹੁਤ ਹੈਰਾਨ ਪਰੇਸ਼ਾਨ ਹੋਏ।


ਅਮਲੇ ਦੇ ਮੈਂਬਰਾਂ ਨੇ ਕਿਸੇ ਤਰ੍ਹਾਂ ਉਸ ਨੂੰ ਕੰਬਲ `ਚ ਲਪੇਟਿਆ ਤੇ ਉਸ ਨੂੰ ਉਸ ਦੀ ਸੀਟ `ਤੇ ਜਾ ਕੇ ਬਿਠਾ ਦਿੱਤਾ। ਲਖਨਊ `ਚ ਉਸ ਨੂੰ ਸੀਆਈਐੱਸਐੱਫ਼ ਹਵਾਲੇ ਕਰ ਦਿੱਤਾ ਗਿਆ।


ਸੂਤਰਾਂ ਮੁਤਾਬਕ ਸਨਿੱਚਰਵਾਰ ਦੇਰ ਰਾਤੀਂ ਦੁਬਈ ਤੋਂ ਲਖਨਊ ਆ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਆਈਐੱਸ-194 `ਚ ਅਚਾਨਕ ਇੱਕ ਯਾਤਰੀ ਨੇ ਆਪਣੇ ਕੱਪੜੇ ਲਾਹ ਦਿੱਤੇ। ਅਧਨੰਗੀ ਹਾਲਤ ਵਿੱਚ ਹਵਾਈ ਜਹਾਜ਼ ਦੇ ਅੰਦਰ ਉਸ ਨੇ ਟਹਿਲਣਾ ਸ਼ੁਰੂ ਕਰ ਦਿੱਤਾ। ਉਸ ਨੂੰ ਇੰਝ ਕਰਦਿਆਂ ਵੇਖ ਕੇ ਦੂਜੇ ਯਾਤਰੀ ਹੀ ਨਹੀਂ, ਸਗੋਂ ਅਮਲੇ ਦੇ ਹੋਰ ਮੈਂਬਰ ਵੀ ਸੁੰਨ ਹੋ ਕੇ ਰਹਿ ਗਏ।


ਉਸ ਵੇਲੇ ਹਵਾਈ ਜਹਾਜ਼ `ਚ 150 ਯਾਤਰੀ ਸਵਾਰ ਸਨ। ਇਨ੍ਰਾਂ ਵਿੱਚੋਂ ਬਹੁਤ ਸਾਰੀਆਂ ਔਰਤਾਂ ਵੀ ਸਨ। ਇਸ ਹਰਕਤ `ਤੇ ਕਿਸੇ ਨੂੰ ਕੁਝ ਸਮਝ ਨਹੀਂ ਆਇਆ ਕਿ ਇਹ ਕੀ ਹੋ ਰਿਹਾ ਹੈ।


ਅਮਲੇ ਦੇ ਮੈਂਬਰਾਂ ਨੇ ਉਸ ਨੂੰ ਸਮਝਾਉਣ ਦੀ ਕੋਸਿ਼ਸ਼ ਕੀਤੀ ਪਰ ਉਹ ਨਾ ਮੰਨਿਆ। ਫਿਰ ਉਨ੍ਹਾਂ ਨੇ ਉਸ `ਤੇ ਕੰਬਲ ਪਾ ਕੇ ਉਸ ਵਿੱਚ ਲਪੇਟ ਕੇ ਉਸ ਨੂੰ ਕਾਬੂ ਕੀਤਾ। ਇਸ ਤੋਂ ਬਾਅਦ ਉਸ ਨੂੰ ਸੀਟ `ਤੇ ਬਿਠਾ ਦਿੱਤਾ ਗਿਆ।


ਲਖਨਊ ਹਵਾਈ ਅੱਡੇ `ਤੇ ਉੱਤਰਨ ਤੱਕ ਉਹ ਉਸ ਕੋਲ ਹੀ ਖੜ੍ਹੇ ਰਹੇ। ਉਸ ਯਾਤਰੀ ਨੇ ਕਿਹੜੇ ਹਾਲਾਤ ਵਿੱਚ ਇੰਝ ਕੀਤਾ, ਇਹ ਪਤਾ ਨਹੀਂ ਲੱਗ ਸਕਿਆ। ਸੂਤਰਾਂ ਦੀ ਮੰਨੀਏ, ਤਾਂ ਅਜੀਬੋ-ਗ਼ਰੀਬ ਹਰਕਤ ਕਰਨ ਵਾਲੇ ਵਿਅਕਤੀ ਦਾ ਮਾਨਸਿਕ ਸੰਤੁਲਨ ਕੁਝ ਠੀਕ ਨਹੀਂ ਲੱਗ ਰਿਹਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A traveler did this and all were surprisingly tense