ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅਨੰਤਨਾਗ ਪਥਰਾਅ ’ਚ ਟਰੱਕ ਡਰਾਇਵਰ ਦੀ ਮੌਤ

​​​​​​​ਅਨੰਤਨਾਗ ਪਥਰਾਅ ’ਚ ਟਰੱਕ ਡਰਾਇਵਰ ਦੀ ਮੌਤ

ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਪਥਰਾਅ ਦੀ ਘਟਨਾ ਦੌਰਾਨ ਇੱਕ ਟਰੱਕ ਡਰਾਇਵਰ ਦੀ ਮੌਤ ਹੋ ਗਈ ਹੈ। ਪੁਲਿਸ ਮੁਤਾਬਕ 42 ਸਾਲਾ ਨੂਰ ਮੁਹੰਮਦ ਡਾਰ ਸਥਾਨਕ ਜ਼ਰਾਦੀਪੁਰਾ ਉੜਾਨਹਾਲ ਦਾ ਨਿਵਾਸੀ ਸੀ।

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

42 ਸਾਲਾ ਨੂਰ ਮੁਹੰਮਦ ਇਹ ਘਟਨਾ ਵਾਪਰਨ ਸਮੇਂ ਘਰ ਪਰਤ ਰਿਹਾ ਸੀ; ਜਦੋਂ ਕੁਝ ਰੋਸ ਮੁਜ਼ਾਹਰਾਕਾਰੀਆਂ ਨੇ ਉਸ ਦੇ ਟਰੱਕ ਨੂੰ ਸੁਰੱਖਿਆ ਬਲਾਂ ਦਾ ਟਰੱਕ ਸਮਝ ਕੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਇੱਕ ਪੱਥਰ ਆਣ ਕੇ ਨੂਰ ਮੁਹੰਮਦ ਦੇ ਸਿਰ ਉੱਤੇ ਲੱਗਾ।

ਨੂਰ ਮੁਹੰਮਦ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਮੁਤਾਬਕ ਰੋਸ ਮੁਜ਼ਾਹਰਾਕਾਰੀਆਂ ਵੱਲੋਂ ਪਥਰਾਅ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਤੇ ਉਹ ਹੁਣ ਆਮ ਲੋਕਾਂ ਉੱਤੇ ਵੀ ਪੱਥਰਬਾਜ਼ੀ ਕਰਨ ਲੱਗ ਪਏ ਹਨ। ਕੁਝ ਦਿਨ ਪਹਿਲਾਂ ਸ੍ਰੀਨਗਰ ’ਚ ਪੱਥਰ ਲੱਗਣ ਨਾਲ 11 ਸਾਲਾਂ ਦੀ ਇੱਕ ਕੁੜੀ ਜ਼ਖ਼ਮੀ ਹੋ ਗਈ ਸੀ।

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

ਪੁਲਿਸ ਮੁਤਾਬਕ ਡਰਾਇਵਰ ਨੂਰ ਮੁਹੰਮਦ ਡਾਰ ਦੇ ਮਾਮਲੇ ਵਿੱਚ ਅਸਲ ਦੋਸ਼ੀਆਂ ਦੀ ਸ਼ਨਾਖ਼ਤ ਕਰ ਲਈ ਗਈ ਹੈ ਤੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਉਸ ਤੋਂ ਪਹਿਲਾਂ ਜੰਮੂ–ਕਸ਼ਮੀਰ ਦੇ ਡੀਜੀਪੀ ਦਿਲਬਾਗ਼ ਸਿੰਘ ਨੇ ਹਦਾਇਤ ਕੀਤੀ ਸੀ ਕਿ ਪੱਥਰਬਾਜ਼ੀ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Truck Driver killed in Anantnag Stone-pelting