ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮ ਮੰਦਰ ਦੀ ਉਸਾਰੀ ਲਈ ਇੱਕ ਹਫ਼ਤੇ ’ਚ ਹੋ ਸਕਦੈ ਟ੍ਰੱਸਟ ਕਾਇਮ

ਰਾਮ ਮੰਦਰ ਦੀ ਉਸਾਰੀ ਲਈ ਇੱਕ ਹਫ਼ਤੇ ’ਚ ਹੋ ਸਕਦੈ ਟ੍ਰੱਸਟ ਕਾਇਮ

ਅਯੁੱਧਿਆ ਦੇ ਮੰਦਰ–ਮਸਜਿਦ ਦੀ ਜ਼ਮੀਨ ਦੇ ਮਾਲਿਕਾਨਾ ਹੱਕ ਦੇ ਵਿਵਾਦ ’ਤੇ ਪਿਛਲੇ ਵਰ੍ਹੇ 9 ਨਵੰਬਰ ਨੂੰ ਸੁਪਰੀਮ ਕੋਰਟ ਦੇ ਇਤਿਹਾਸਕ ਫ਼ੈਸਲੇ ’ਤੇ ਅਮਲ ਦੀ ਘੜੀ ਨੇੜੇ ਆਉਂਦੀ ਦਿਸ ਰਹੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ ਦੀ ਸਰਬਉੱਚ ਅਦਾਲਤ ਦੇ ਹੁਕਮ ਉੱਤੇ ਅਮਲ ਕਰਦਿਆਂ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਲਈ ਅਗਲੇ ਇੱਕ ਹਫ਼ਤੇ ਅੰਦਰ ਟ੍ਰੱਸਟ ਕਾਇਮ ਕਰਨ ਲਈ ਤੇਜ਼ੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਇਹ ਟ੍ਰੱਸਟ ਅਯੁੱਧਿਆ ’ਚ ਰਾਮ ਮੰਦਰ ਬਣਾਉਣ ਦੇ ਤੌਰ–ਤਰੀਕੇ ਤੈਅ ਕਰੇਗਾ।

 

 

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਲਈ ਟ੍ਰੱਸਟ ਦੇ ਗਠਨ ਤੇ ਮਸਜਿਦ ਲਈ ਜ਼ਮੀਨ ਦੇਣ ਦੀ ਪੇਸ਼ਕਸ਼ ਦਾ ਐਲਾਨ ਇੱਕ ਹਫ਼ਤੇ ਅੰਦਰ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਮਾਮਲੇ ਨਾਲ ਜੁੜੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

 

 

ਸੁਪਰੀਮ ਕੋਰਟ ਨੇ ਰਾਮ ਜਨਮ–ਭੂਮੀ–ਬਾਬਰੀ ਮਸਜਿਦ ਮੁੱਦੇ ਦਾ ਨਿਬੇੜਾ ਕਰਦਿਆਂ ਟ੍ਰੱਸਟ ਦੇ ਗਠਨ ਤੇ ਮਸਜਿਦ ਲਈ ਜ਼ਮੀਨ ਦੇਣ ਦਾ ਫ਼ੈਸਲਾ ਕੀਤਾ ਸੀ। ਗ੍ਰਹਿ ਮੰਤਰਾਲੇ ਨੇ ਰਾਮ ਮੰਦਰ ਦੀ ਉਸਾਰੀ ਲਈ ਟ੍ਰੱਸਟ ਬਣਾਉਣ ਵਾਸਤੇ ਇੱਕ ਬੁਨਿਆਦੀ ਢਾਂਚਾ ਤਿਆਰ ਕੀਤਾ ਹੈ ਤੇ ਉੱਤਰ ਪ੍ਰਦੇਸ਼ ਸੁੰਨੀ ਵਕਫ਼ ਬੋਰਡ ਨੂੰ ਦਿੱਤੀ ਜਾਣ ਵਾਲੀ ਜ਼ਮੀਨ ਦੀ ਸ਼ਨਾਖ਼ਤ ਕੀਤੀ ਹੈ।

 

 

ਇਹ ਸਮੁੱਚਾ ਪ੍ਰਸਤਾਵ ਮਨਜ਼ੂਰੀ ਲਈ ਕੇਂਦਰੀ ਮੰਤਰੀ ਮੰਡਲ ਸਾਹਵੇਂ ਰੱਖਿਆ ਜਾਵੇਗਾ। ਇਸ ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਮੰਤਰੀ ਮੰਡਲ ਦੀ ਪ੍ਰਵਾਨਗੀ ਮਿਲਦ ਤੋਂ ਬਾਅਦ ਟ੍ਰੱਸਟ ਕਾਇਮ ਕਰਨ ਦਾ ਐਲਾਨ ਤੇ ਮਸਜਿਦ ਲਹੀ ਪੰਜ ਏਕੜ ਦਾ ਪਲਾਟ ਦੇਣ ਦੀ ਪੇਸ਼ਕਸ਼ ਇੱਕ ਹਫ਼ਤੇ ਅੰਦਰ ਹੀ ਕਰ ਦਿੱਤੀ ਜਾਵੇਗੀ।

 

 

ਉੱਤਰ ਪ੍ਰਦੇਸ਼ ਸੁੰਨੀ ਵਕਫ਼ ਬੋਰਡ ਨੂੰ ਤਿੰਨ ਪਲਾਟਾਂ ਦੀ ਪੇਸ਼ਕਸ਼ ਕੀਤੀ ਜਾਵੇਗੀ; ਜਿਨ੍ਹਾਂ ਵਿੱਚੋਂ ਉਹ ਕੋਈ ਇੱਕ ਚੁਣ ਸਕੇਗਾ।

 

 

ਸੁਪਰੀਮ ਕੋਰਟ ਦੇ ਹੁਕਮ ਮੁਤਾਬਕ ਮੰਦਰ ਉਸਾਰੀ ਲਈ ਟ੍ਰੱਸਟ ਤਿੰਨ ਮਹੀਨਿਆਂ ਅੰਦਰ ਕਾਇਮ ਹੋਣਾ ਚਾਹੀਦਾ ਸੀ ਤੇ ਉਹ ਮਿਆਦ 9 ਫ਼ਰਵਰੀ ਨੂੰ ਪੂਰੀ ਹੋਣ ਜਾ ਰਹੀ ਹੈ। ਹੁਣ 2 ਅਪ੍ਰੈਲ ਨੂੰ ਰਾਮਨੌਮੀ ਹੈ। ਤਿਆਰੀ ਕੁਝ ਇੰਝ ਕੀਤੀ ਜਾ ਰਹੀ ਹੈ ਕਿ ਰਾਮਨੌਮੀ ਮੌਕੇ ਰਾਮ ਜਨਮ–ਭੂਮੀ ਉੱਤੇ ਮੰਦਰ ਦਾ ਨੀਂਹ–ਪੱਥਰ ਇੱਕ ਵਿਸ਼ਾਲ ਸਮਾਰੋਹ ਦੌਰਾਨ ਰੱਖਿਆ ਜਾਵੇ। ਅਯੁੱਧਿਆ ਦੇ ਸੰਤ ਸਮਾਜ ਦਾ ਦਾਅਵਾ ਹੈ ਕਿ ਅਯੁੱਘਿਆ ’ਚ ਰਾਮ ਮੰਦਰ ਲਈ ਪ੍ਰਸਤਾਵਿਤ ਟ੍ਰੱਸਟ ਗੁਜਰਾਤ ਦੇ ਸੋਮਨਾਥ ਮੰਦਰ ਤੇ ਜੰਮੂ ਦੇ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਦਾ ਮਿਲ਼ਿਆ–ਜੁਲ਼ਿਆ ਰੂਪ ਹੋਵੇਗਾ। ਸੋਮਨਾਥ ਮੰਦਰ ਰਦੇ ਟ੍ਰੱਸਟ ’ਚ ਤਾਂ 6 ਹੀ ਮੈਂਬਰ ਹਨ ਪਰ ਅਯੁੱਧਿਆ ਦੇ ਟ੍ਰੱਸਟ ’ਚ ਇਹ ਗਿਣਤੀ ਵਧਾਈ ਜਾ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Trust for construction for Ram Mandir likely to be announced within a week