ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ’ਚ ਨਵੀਂ ਥਾਂ ਮਸਜਿਦ ਉਸਾਰੀ ਲਈ ਟ੍ਰੱਸਟ ਦਾ ਐਲਾਨ 5 ਮਾਰਚ ਨੂੰ

ਅਯੁੱਧਿਆ ’ਚ ਨਵੀਂ ਥਾਂ ਮਸਜਿਦ ਉਸਾਰੀ ਲਈ ਟ੍ਰੱਸਟ ਦਾ ਐਲਾਨ 5 ਮਾਰਚ ਨੂੰ

ਸੁਪਰੀਮ ਕੋਰਟ ਦੇ ਹੁਕਮ ਮੁਤਾਬਕ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਅਯੁੱਧਿਆ ਦੀ ਸੋਹਾਵਲ ਤਹਿਸੀਲ ’ਚ ਉੱਤਰ ਪ੍ਰਦੇਸ਼ ਸੁੰਨੀ ਵਕਫ਼ ਬੋਰਡ ਨੂੰ ਦਿੱਤੀ ਗਈ ਪੰਜ ਏਕੜ ਜ਼ਮੀਨ ਉੱਤੇ ਮਸਜਿਦ ਦੇ ਨਿਰਮਾਣ ਦੀ ਪ੍ਰਕਿਰਿਆ ਵੀ ਛੇਤੀ ਸ਼ੁਰੂ ਹੋਵੇਗੀ।

 

 

ਇਸ ਬਾਰੇ ਸੁੰਨੀ ਵਕਫ਼ ਬੋਰਡ ਵੱਲੋਂ ਬਣਾਏ ਜਾਣ ਵਾਲੇ ਟ੍ਰੱਸਟ ਦਾ ਖ਼ਾਕਾ ਤਿਆਰ ਕਰ ਲਿਆ ਗਿਆ ਹੈ। 5 ਮਾਰਚ ਨੂੰ ਬੋਰਡ ਦੀ ਮੀਟਿੰਗ ਲਖਨਊ ’ਚ ਹੋਵੇਗੀ। ਉਸ ਮੀਟਿੰਗ ’ਚ ਹੀ ਉਪਰੋਕਤ ਟ੍ਰੱਸਟ ਦੇ ਗਠਨ ਦਾ ਰਸਮੀ ਫ਼ੈਸਲਾ ਹੋਵੇਗਾ।

 

 

ਸੂਤਰਾਂ ਮੁਤਾਬਕ ਇਹ ਟ੍ਰੱਸਟ 15 ਮੈਂਬਰਾਂ ਉੱਤੇ ਆਧਾਰਤ ਹੋਵੇਗਾ। ਸੁੰਨੀ ਵਕਫ਼ ਬੋਰਡ ਨੂੰ ਮਿਲੀ ਇਹ 5 ਏਕੜ ਜ਼ਮੀਨ ਅਯੁੱਧਿਆ ਦੀ ਸੋਹਾਵਲ ਤਹਿਸੀਲ ਦੇ ਧੰਨੀਪੁਰ ਪਿੰਡ ’ਚ ਰੌਨਾਹੀ ਥਾਣੇ ਪਿੱਛੇ ਸਥਿਤ ਹੈ। ਉੱਥੇ ਬੋਰਡ ਵੱਲੋਂ ਗਠਤ ਟ੍ਰੱਸਟ ਦੀ ਨਿਗਰਾਨੀ ਅਧੀਨ ਮਸਜਿਦ ਦੇ ਨਾਲ ਹੀ ਇਸਲਾਮਿਕ ਕੇਂਦਰ, ਹਸਪਤਾਲ ਅਤੇ ਲਾਇਬਰੇਰੀ ਦਾ ਨਿਰਮਾਣ ਵੀ ਕਰਵਾਇਆ ਜਾਵੇਗਾ।

 

 

ਬੀਤੀ 24 ਫ਼ਰਵਰੀ ਨੂੰ ਲਖਨਊ ’ਚ ਮਾਲ ਐਵੇਨਿਊ ਸਥਿਤ ਸੁੰਨੀ ਵਕਫ਼ ਬੋਰਡ ਹੈੱਡਕੁਆਰਟਰਜ਼ ਵਿਖੇ ਬੋਰਡ ਦੀ ਮੀਟਿੰਗ ਚੇਅਰਮੈਨ ਜ਼ਫ਼ਰ ਫ਼ਾਰੂਕੀ ਦੀ ਪ੍ਰਧਾਨਗੀ ਹੇਠ ਹੋਈ ਸੀ। ਉਸ ਮੀਟਿੰਗ ’ਚ ਬੋਰਡ ਨੇ ਸੂਬਾ ਸਰਕਾਰ ਵੱਲੋਂ ਦਿੱਤੀ ਗਈ 5 ਏਕੜ ਜ਼ਮੀਨ ਪ੍ਰਵਾਨ ਕਰਨ ਦਾ ਫ਼ੈਸਲਾ ਕੀਤਾ ਸੀ।

 

 

ਮੀਟਿੰਗ ’ਚ ਲਏ ਗਏ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਜ਼ਫ਼ਰ ਫ਼ਾਰੂਕੀ ਨੇ ਦੱਸਿਆ ਸੀ ਕਿ ਬੋਰਡ ਵੱਲੋਂ ਕਾਇਮ ਕੀਤਾ ਜਾਣ ਵਾਲਾ ਟ੍ਰੱਸਟ ਇਸੇ ਪੰਜ ਏਕੜ ਜ਼ਮੀਨ ਉੱਤੇ ਇੰਕ ਮਸਜਿਦ ਦਾ ਨਿਰਮਾਣ ਤਾਂ ਕਰੇਗਾ ਹੀ; ਉਸ ਦੇ ਨਾਲ ਹੀ ਇੱਕ ਅਜਿਹਾ ਕੇਂਦਰ ਵੀ ਸਥਾਪਤ ਕੀਤਾ ਜਾਵੇਗਾ, ਜੋ ਪਿਛਲੀਆਂ ਕਈ ਸਦੀਆਂ ਦੀ ਇੰਡੋ–ਇਸਲਾਮਿਕ ਸਭਿਅਤਾ ਦੇ ਦੀਦਾਰ ਵੀ ਕਰਵਾਏਗਾ।

 

 

ਇਹ ਟ੍ਰੱਸਟ ਭਾਰਤੀ ਅਤੇ ਇਸਲਾਮਿਕ ਸਭਿਅਤਾ ਉੱਤੇ ਖੋਜ ਅਤੇ ਅਧਿਐਨ ਕਰੇਗਾ। ਇਸ ਦੇ ਨਾਲ ਹੀ ਇੱਕ ਚੈਰਿਟੇਬਲ ਹਸਪਤਾਲ ਅਤੇ ਇੱਕ ਜਨਤਕ ਲਾਇਬ੍ਰੇਰੀ ਦੀ ਸਥਾਪਨਾ ਵੀ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Trust for Mosque construction in Ayodhya to be announced on 5th March