ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਤੋਂ ਆਈ ਵਿਡੀਓ ਕਾੱਲ, ਪੁੱਛਿਆ – ਬੰਬ ਕਿੱਥੇ ਰੱਖਣੈ, ਪਈਆਂ ਭਾਜੜਾਂ

ਪਾਕਿ ਤੋਂ ਆਈ ਵਿਡੀਓ ਕਾੱਲ, ਪੁੱਛਿਆ – ਬੰਬ ਕਿੱਥੇ ਰੱਖਣੈ, ਪਈਆਂ ਭਾਜੜਾਂ

ਇੱਕ ਨੌਜਵਾਨ ਕੋਲ ਪਾਕਿਸਤਾਨ ਦੇ ਇੱਕ ਨੰਬਰ ਤੋਂ ਵਿਡੀਓ ਕਾੱਲ ਆਈ ਤੇ ਉਸ ਤੋਂ ਬਾਅਦ ਹੰਗਾਮਾ ਮਚ ਗਿਆ। ਦਰਅਸਲ, ਕਾੱਲ ਕਰਨ ਵਾਲੇ ਵਿਅਕਤੀ ਨੇ ਕਿਹਾ – ਭਾਈ ਜਾਨ ਕੀ ਹਾਲ ਚਾਲ ਐ, ਬੰਬ ਕਿੱਥੇ ਰੱਖਣੈ?

 

 

ਇਸ ਮਾਮਲੇ ਨੂੰ ਲੈ ਕੇ ਹਾਂਸੀ ਦੇ ਗੋਲ ਕੋਠੀ ਇਲਾਕੇ ਦੇ ਨਿਵਾਸੀ ਨੌਜਵਾਨ ਸੰਨੀ ਬਤਰਾ ਨੇ ਕਿਲਾ ਬਾਜ਼ਾਰ ਪੁਲਿਸ ਚੌਕੀ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਤੁਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

 

ਸਿਟੀ ਥਾਣਾ ਇੰਚਾਰਜ ਵਿਕਾਸ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਰਿਪੋਰਟ ਦਰਜ ਕਰ ਕੇ ਇਹ ਨੰਬਰ (+92-3108980283) ਸਾਈਬਰ ਸੈੱਲ ਨੂੰ ਦੇ ਦਿੱਤਾ ਗਿਆ ਹੈ।

 

 

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਨੌਜਵਾਨ ਨੇ ਕਿਹਾ ਹੈ ਕਿ ਉਸ ਕੋਲ ਬੁੱਧਵਾਰ ਦੀ ਰਾਤ ਨੂੰ ਵ੍ਹਟਸਐਪ ਉੱਤੇ ਵਿਡੀਓ ਕਾਲ ਆਈ।

 

 

ਕਾਲ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਕਿਹਾ ਕਿ ਭਾਈ ਜਾਨ ਕਿਵੇਂ ਹੋ, ਤਦ ਨੌਜਵਾਨ ਨੇ ਜਵਾਬ ਦਿੱਤਾ ਕਿ ਤੁਸੀਂ ਕੌਣ ਬੋਲ ਰਹੇ ਹੋ। ਤਦ ਅੱਗਿਓਂ ਕਾੱਲਰ ਨੇ ਕਿਹਾ ਤੁਹਾਡਾ ਭਰਾ। ਤਦ ਨੌਜਵਾਨ ਨੇ ਫਿਰ ਪੁੱਛਿਆ ਕਿ ਕਿਹੜਾ ਭਰਾ। ਫਿਰ ਉਸ ਨੇ ਕਿਹਾ ਕਿ ਤੁਹਾਡਾ ਦੋਸਤ। ਤਦ ਨੌਜਵਾਨ ਨੇ ਕਿਹਾ ਕਿ ਦੱਸੋ ਕੀ ਗੱਲ ਹੈ, ਤਾਂ ਅੱਗਿਓਂ ਉਸ ਨੇ ਕਿਹਾ ਕਿ – ਬੰਬ ਕਿੱਥੇ ਰੱਖਣਾ ਹੈ?
 

 

ਤਦ ਸੰਨੀ ਨੇ ਫ਼ੋਨ ਕਰਨ ਵਾਲੇ ਵਿਅਕਤੀ ਨੂੰ ਗਾਲ਼ ਕੱਢੀ ਤੇ ਫਿਰ ਉਸ ਦਾ ਫ਼ੋਨ ਕੱਟ ਦਿੱਤਾ।

 

 

ਇਸ ਘਟਨਾ ਤੋਂ ਬਾਅਦ ਖ਼ੁਫ਼ੀਆ ਵਿਭਾਗ ਨੂੰ ਵੀ ਪੂਰੀ ਤਰ੍ਹਾਂ ਅਲਰਟ ਕਰ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Video Call from Pakistan asked where to install bomb