ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕ ਸਿੰਘ ਬਣ ਕੇ ਨਿਊ ਯਾਰਕ ਜਾ ਰਿਹਾ ਚਿੱਟ–ਦਾੜ੍ਹੀਆ ਨੌਜਵਾਨ ਕਾਬੂ

ਅਮਰੀਕ ਸਿੰਘ ਬਣ ਕੇ ਨਿਊ ਯਾਰਕ ਜਾ ਰਿਹਾ ਚਿੱਟ–ਦਾੜ੍ਹੀਆ ਨੌਜਵਾਨ ਕਾਬੂ

32 ਸਾਲਾਂ ਦਾ ਇੱਕ ਨੌਜਵਾਨ ਇੱਕ ਬਜ਼ੁਰਗ ਦਾ ਭੇਸ ਵਟਾ ਕੇ ਨਿਊ ਯਾਰਕ ਦੀ ਉਡਾਣ ਫੜਨ ਦਾ ਜਤਨ ਕਰਦਾ ਦਿੱਲੀ ਹਵਾਈ ਅੱਡੇ ਉੱਤੇ ਫੜਿਆ ਗਿਆ ਹੈ। ਜੈਯੇਸ਼ ਪਟੇਲ ਨਾਂਅ ਦਾ ਇਹ ਵਿਅਕਤੀ ਅਹਿਮਦਾਬਾਦ ਦਾ ਨਿਵਾਸੀ ਹੈ ਤੇ ਉਸ ਨੇ 81 ਸਾਲਾ ਬਜ਼ੁਰਗ ਦਾ ਭੇਸ ਵਟਾਇਆ ਹੋਇਆ ਸੀ।

 

 

ਉਸ ਨੇ ਸੁਰੱਖਿਆ ਨਾਕੇ ਉੱਤੇ ਆਪਣਾ ਨਾਂਅ ਅਮਰੀਕ ਸਿੰਘ ਦੱਸਿਆ ਤੇ ਉਸ ਦਾ ਪਾਸਪੋਰਟ ਵੀ ਇਸੇ ਨਾਂਅ ’ਤੇ ਸੀ। ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਅਧਿਕਾਰੀਆਂ ਨੇ ਉਸ ਨੂੰ ਫੜ ਲਿਆ।

 

 

ਉਸ ਨੇ ਆਪਣੀ ਦਾੜ੍ਹੀ ਰੰਗ ਲਾ ਕੇ ਚਿੱਟੀ ਕੀਤੀ ਹੋਈ ਸੀ ਤੇ ਉਹ ਹਵਾਈ ਅੱਡੇ ’ਤੇ ਪੁੱਜਾ ਵੀ ਵ੍ਹੀਲ–ਚੇਅਰ ’ਤੇ ਸੀ। ਅਧਿਕਾਰੀਆਂ ਨੇ ਉਸ ਨੂੰ ਤਲਾਸ਼ੀ ਲਈ ਵ੍ਹੀਲ–ਚੇਅਰ ਤੋਂ ਖੜ੍ਹੇ ਹੋਣ ਲਈ ਕਿਹਾ ਪਰ ਉਸ ਨੇ ਕਿਹਾ ਕਿ ਉਹ ਵ੍ਹੀਲ–ਚੇਅਰ ਤੋਂ ਉੱਠ ਨਹੀਂ ਸਕਦਾ। ਪਰ ਸੁਰੱਖਿਆ ਅਧਿਕਾਰੀਆਂ ਨਾਲ ਗੱਲ ਕਰਦੇ ਸਮੇਂ ਉਹ ਉਨ੍ਹਾਂ ਨਾਲ ਅੱਖਾਂ ਨਹੀਂ ਮਿਲਾ ਰਿਹਾ ਸੀ। ਇਸੇ ਲਈ ਅਧਿਕਾਰੀਆਂ ਨੁੰ ਸ਼ੱਕ ਪੈ ਗਏ।

 

 

ਤਦ ਉਸ ਵਿਅਕਤੀ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਤੇ ਤਦ ਉਸ ਦਾ ਸਾਰਾ ਭੇਤ ਖੁੱਲ੍ਹ ਗਿਆ।

 

 

ਦਰਅਸਲ, 81 ਸਾਲਾ ਜਾਅਲੀ ਬਜ਼ੁਰਗ ਦੀ ਬਾਕੀ ਚਮੜੀ ਉੱਤੇ ਕੋਈ ਝੁਰੜੀਆਂ ਨਹੀਂ ਸਨ। ਉਸ ਨੇ ਐਨਕਾਂ ਵੀ ਜ਼ੀਰੋ ਨੰਬਰ ਦੀਆਂ ਲਾਈਆਂ ਹੋਈਆਂ ਸਨ। ਉਸ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਹਵਾਲੇ ਕਰ ਦਿੱਤਾ ਗਿਆ ਹੈ।

 

 

ਹੁਣ ਇਹ ਪਤਾ ਲਾਉਣ ਲਈ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਆਖ਼ਰ ਆਪਣਾ ਭੇਸ ਕੀ ਲੁਕਾਉਣ ਲਈ ਵਟਾਇਆ ਹੋਇਆ ਸੀ ਤੇ ਉਹ ਕਿਸ ਤੋਂ ਲੁਕਣਾ ਚਾਹੁੰਦਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A white bearded youth arrested who was impersonating as octogenarian and wanted to go to New York