ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ ਪਿੱਛੋਂ ਭਾਰਤੀ ਅਰਥ–ਵਿਵਸਥਾ ਬਾਰੇ ਕੇਂਦਰ ਪੇਸ਼ ਕਰੇਗਾ ਵ੍ਹਾਈਟ–ਪੇਪਰ

ਲੌਕਡਾਊਨ ਪਿੱਛੋਂ ਭਾਰਤੀ ਅਰਥ–ਵਿਵਸਥਾ ਬਾਰੇ ਕੇਂਦਰ ਪੇਸ਼ ਕਰੇਗਾ ਵ੍ਹਾਈਟ–ਪੇਪਰ

ਦਿ ਟੈਕਨੋਲੋਜੀ ਇਨਫ਼ਾਰਮੇਸ਼ਨ, ਫ਼ੋਰਕਾਸਟਿੰਗ ਐਂਡ ਅਸੈੱਸਮੈਂਟ ਕੌਂਸਲ’ (ਤਕਨਾਲੋਜੀ ਸੂਚਨਾ, ਪੂਰਵ–ਅਨੁਮਾਨ ਤੇ ਮੁੱਲਾਂਕਣ ਪ੍ਰੀਸ਼ਦ – ਟੀਆਈਐੱਫ਼ਏਸੀ – TIFAC), ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ (ਡੀਐੱਸਟੀ – DST) ਅਧੀਨ ਇੱਕ ਖੁਦਮੁਖਤਿਆਰ ਤਕਨਾਲੋਜੀ ਥਿੰਕ ਟੈਂਕ ਹੈ, ਜਿਸ ਦੀ ਸਥਾਪਨਾ ਭਵਿੱਖ ਲਈ ਰਣਨੀਤੀ ਉਲੀਕਣ ਦੇ ਮੰਤਵ ਨਾਲ ਕੀਤੀ ਗਈ ਹੈ। ਇਹ ਕੌਂਸਲ ਕੋਵਿਡ–19 ਤੋਂ ਬਾਅਦ ਦੀ ਭਾਰਤੀ ਅਰਥ–ਵਿਵਸਥਾ ਨੂੰ ਮੁੜ–ਸੁਰਜੀਤ ਕਰਨ ਦੀ ਰਣਨੀਤੀ ਲਈ ਇੱਕ ਵ੍ਹਾਈਟ–ਪੇਪਰ ਤਿਆਰ ਕਰ ਰਹੀ ਹੈ।

 

 

ਇਹ ਦਸਤਾਵੇਜ਼ ਮੁੱਖ ਤੌਰ ’ਤੇ ‘ਮੇਕ ਇਨ ਇੰਡੀਆ’ ਪਹਿਲਕਦਮੀ ਨੂੰ ਮਜ਼ਬੂਤ ਬਣਾਉਣ, ਸਵਦੇਸ਼ੀ ਤਕਨਾਲੋਜੀ ਦੇ ਵਪਾਰੀਕਰਣ, ਤਕਨਾਲੋਜੀ ਸੰਚਾਲਿਤ ਅਤੇ ਪਾਰਦਰਸ਼ੀ ਜਨਤਕ ਵੰਡ ਪ੍ਰਣਾਲੀ (ਪੀਡੀਐੱਸ – PDS) ਨੂੰ ਵਿਕਸਤ ਕਰਨਾ, ਬਿਹਤਰ ਦਿਹਾਤੀ ਸਿਹਤ ਦੇਖਭਾਲ ਵਿਵਸਥਾ, ਦਰਾਮਦ ਵਿੱਚ ਕਮੀ, ਏਆਈ, ਮਸ਼ੀਨ ਲਰਨਿੰਗ, ਡਾਟਾ ਐਨਾਲਿਟਿਕਸ ਜਿਹੀ ਉੱਭਰਦੀ ਤਕਨਾਲੋਜੀ ਨੂੰ ਅਪਨਾਉਣ ਉੱਤੇ ਕੇਂਦ੍ਰਿਤ ਹੈ। ਇਸ ਨੂੰ ਛੇਤੀ ਹੀ ਸਰਕਾਰ ਦੇ ਫ਼ੈਸਲੇ ਲੈਣ ਵਾਲੀਆਂ ਅਥਾਰਟੀਜ਼ ਸਾਹਮਣੇ ਪੇਸ਼ ਕੀਤਾ ਜਾਵੇਗਾ।

 

 

ਕੋਵਿਡ–19 ਵਿਰੁੱਧ ਜੰਗ ’ਚ ਪੂਰੀ ਦੁਨੀਆ ਇੱਕਜੁਟ ਖੜ੍ਹੀ ਹੈ। ਮਹਾਮਾਰੀ ਦਾ ਕਹਿਰ ਵਿਕਸਤ ਅਤੇ ਉੱਭਰਦੀ ਹੋਈ ਅਰਥ–ਵਿਵਸਥਾ, ਦੋਵਾਂ ਦੇ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਦਾ ਅਸਰ ਨਿਰਮਾਣ ਤੋਂ ਲੈ ਕੇ ਵਪਾਰ, ਆਵਾਜਾਈ, ਸੈਰ–ਸਪਾਟਾ, ਸਿੱਖਿਆ, ਸਿਹਤ ਸੇਵਾ ਸਮੇਤ ਲਗਭਗ ਸਾਰੇ ਖੇਤਰਾਂ ’ਤੇ ਪਿਆ ਹੈ। ਆਰਥਿਕ ਪ੍ਰਭਾਵ ਦੀ ਸੀਮਾ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਮਹਾਮਾਰੀ ਦਾ ਕਹਿਰ ਕਿੰਨਾ ਜ਼ਿਆਦਾ ਹੁੰਦਾ ਹੈ ਤੇ ਇਸ ’ਤੇ ਕਾਬੂ ਲਈ ਕਿਸੇ ਦੇਸ਼ ਦੀ ਰਣਨੀਤੀ ਕਿੰਨੀ ਪ੍ਰਭਾਵੀ ਹੈ?

 

 

ਡੀਐੱਸਟੀ ਦੇ ਸਕੱਤਰ, ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ,‘ਕੋਵਿਡ–19 ਵਾਇਰਸ ਨਾਲ ਅੱਗੇ ਵਧਣ ਲਈ ਬਿਲਕੁਲ ਸਪੱਸ਼ਟ ਅੰਤਰ–ਦ੍ਰਿਸ਼ਟੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ, ਤਾਂ ਜੋ ਮਨੁੱਖੀ ਸਿਹਤ ਉੱਤੇ ਮਾੜਾ ਪ੍ਰਭਾਵ ਘੱਟ ਤੋਂ ਘੱਟ ਹੋਵੇ ਅਤੇ ਸਮਾਜਕ–ਆਰਥਿਕ ਭਲਾਈ ਵੱਧ ਤੋਂ ਵੱਧ ਹੋਵੇ। ਇਸ ਤਰ੍ਹਾਂ ਲੋੜੀਂਦੀ ਤਕਨਾਲੋਜੀ ਨਾਲ ਸਬੰਧਤ ਦਖ਼ਲ ਤੇ ਵਿਭਿੰਨ ਖੇਤਰਾਂ ’ਚ ਉਨ੍ਹਾਂ ਦੇ ਪ੍ਰਭਾਵਾਂ ਦੇ ਵਿਸ਼ਲੇਸ਼ਣ ਨੂੰ ਫ਼ੈਸਲਾ ਲੈਣ ਲਈ ਇੱਕ ਅਹਿਮ ਜਾਣਕਾਰੀ ਮੰਨੀ ਜਾ ਸਕਦੀ ਹੈ।’

 

 

ਟੀਆਈਐੱਫ਼ਸੀ (TIFAC) ਦੇ ਵਿਗਿਆਨੀਆਂ ਦੀ ਇੱਕ ਟੀਮ ਭਾਰਤੀ ਅਰਥ–ਵਿਵਸਥਾ ਨੂੰ ਮੁੜ–ਸੁਰਜੀਤ ਕਰਨ ਤੇ ਕੋਵਿਡ–19 ਤੋਂ ਬਾਅਦ ਇਸ ਦੇ ਅਸਰ ਘੱਟ ਕਰਨ ਦੇ ਸਰਬੋਤਮ ਤਰੀਕਿਆਂ ਦੀ ਖੋਜ ਲਈ ਜਤਨਸ਼ੀਲ ਹੈ। ਉਹ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨ ਲਈ ਭਵਿੱਖ ਦੀ ਰਣਨੀਤੀ ਵੀ ਤਿਆਰ ਕਰ ਰਹੇ ਹਨ।

 

 

ਭਾਰਤ ਨੇ ਹੁਣ ਤੱਕ ਇਸ ਮਹਾਮਾਰੀ ਉੱਤੇ ਕਾਬੂ ਪਾਉਣ ਲਈ ਚੰਗੀ ਤਰ੍ਹਾਂ ਸੋਚੇ ਗਏ ਕਦਮ ਚੁੱਕੇ ਹਨ। ਮੁਢਲੇ ਗੇੜ ’ਚ ਲੌਕਡਾਊਨ ਇੱਕ ਅਹਿਮ ਕਦਮ ਹੈ। ਸਾਰੇ ਸਰਕਾਰੀ ਵਿਭਾਗਾਂ, ਖੋਜ ਸੰਸਥਾਨਾਂ, ਸਿਵਲ ਸੁਸਾਇਟੀ ਦੀਆਂ ਇਕਾਈਆਂ ਤੇ ਸਭ ਤੋਂ ਅਹਿਮ ਦੇਸ਼ ਦੇ ਨਾਗਰਿਕਾਂ ਨਾਲ ਮਿਲ ਕੇ ਕੋਵਿਡ–19 ਦੇ ਅਸਰ ਨੂੰ ਵੱਧ ਤੋਂ ਵੱਧ ਹੱਦ ਤੱਕ ਘੱਟ ਕਰਨ ਲਈ ਹੱਥ ਮਿਲਾਇਆ ਹੈ। ਕੋਵਿਡ–19 ਤੋਂ ਬਾਅਦ ਭਾਰਤੀ ਅਰਥ–ਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਟੀਆਈਐੱਫ਼ਏਸੀ (TIFAC) ਅੱਗੇ ਦਾ ਰਾਹ ਵਿਖਾਉਣ ’ਚ ਮਦਦ ਕਰੇਗੀ।

 

[ਵਧੇਰੇ ਜਾਣਕਾਰੀ ਲਈ: ਨਿਰਮਲਾ ਕੌਸ਼ਿਕ, nirmala.kaushik@gmail.com

ਮੋਬਾਇਲ: 9811457344]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A White Paper to be presented about Indian Economy after Lockdown