ਪੱਛਮੀ ਬੰਗਾਲ ਦੇ ਦੀਘਾ 'ਚ ਇੱਕ ਔਰਤ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਟਰੇਨ ਛੁੱਟ ਜਾਣ ਮਗਰੋਂ ਸਟੇਸ਼ਨ 'ਤੇ ਇੰਤਜ਼ਾਰ ਕਰ ਰਹੀ 42 ਸਾਲਾ ਔਰਤ ਨੂੰ ਹੋਟਲ 'ਚ ਲਿਜਾ ਕੇ ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ।
ਪੁਲਿਸ ਨੇ ਦੱਸਿਆ ਕਿ ਮਾਲਦਾ ਜ਼ਿਲ੍ਹੇ ਦੀ ਰਹਿਣ ਵਾਲੀ ਔਰਤ ਐਤਵਾਰ ਸਵੇਰੇ ਛੁੱਟੀ ਮਨਾਉਣ ਲਈ ਦੀਘਾ ਆਈ ਸੀ ਅਤੇ ਸ਼ਾਮ ਨੂੰ ਵਾਪਸ ਪਰਤਣ ਵਾਲੀ ਸੀ ਪਰ ਉਸ ਦੀ ਟਰੇਨ ਛੁੱਟ ਗਈ। ਤਲਸ਼ਾਰੀ ਵਿਖੇ ਇੱਕ ਹੋਟਲ 'ਚ ਕੰਮ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਰਾਤ ਨੂੰ ਹੋਟਲ 'ਚ ਰੁਕਣ ਲਈ ਕਿਹਾ। ਤਲਸ਼ਾਰੀ ਦੀਘਾ ਤੋਂ 10 ਕਿਲੋਮੀਟਰ ਦੂਰ ਹੈ ਅਤੇ ਇਹ ਪੱਛਮ ਬੰਗਾਲ-ਉੜੀਸਾ ਸਰਹੱਦ ਨੇੜੇ ਹੈ। ਹੋਟਲ ਵਿੱਚ ਚਾਹ 'ਚ ਨਸ਼ੀਲਾ ਪਦਾਰਥ ਮਿਲਾ ਕੇ ਪਿਆਉਣ ਤੋਂ ਬਾਅਦ ਉਸ ਨਾਲ ਬਲਾਤਕਾਰ ਕੀਤਾ ਗਿਆ।
ਪੀੜਤ ਔਰਤ ਨੂੰ ਸਮੁੰਦਰ ਨੇੜੇ ਜੰਲਰ 'ਚ ਵੀ ਲਿਜਾਇਆ ਗਿਆ ਅਤੇ ਉੱਥੇ ਵੀ ਉਸ ਨਾਲ ਬਲਾਤਕਾਰ ਕੀਤਾ। ਮੁਲਜ਼ਮ ਨੇ ਔਰਤ ਦਾ ਪਰਸ ਵੀ ਲੁੱਟ ਲਿਆ। ਪੂਰਬੀ ਮਿਦਨਾਪੁਰ ਜ਼ਿਲ੍ਹਾ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਨੇ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।