ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘਰ ਜਵਾਈ ਨਾ ਬਣਨ ’ਤੇ ਜੀਜੇ ਨੂੰ ਜਿਉਂਦਾ ਸਾੜਿਆ

ਘਰ ਜਵਾਈ ਨਾ ਬਣਨ ’ਤੇ ਜੀਜੇ ਨੂੰ ਜਿਉਂਦਾ ਸਾੜਿਆ

ਦਿੱਲੀ ਦੇ ਨਿਹਾਲ ਵਿਹਾਰ ਵਿਚ ਘਰ ਜਵਾਈ ਨਾ ਬਣਨ ਉਤੇ ਨੌਜਵਾਨ ਨੇ ਆਪਣੇ ਜੀਜਾ ਨੂੰ ਪੈਟਰੋਲ ਛਿੜਕੇ ਜਿਉਂਦਾ ਸਾੜ ਦਿੱਤਾ। 10 ਦਿਨ ਤੱਕ 35 ਸਾਲਾ ਗੋਵਿੰਦ ਰਾਮ ਨੇ ਹਸਪਾਤਲ ਵਿਚ ਜ਼ਿੰਦਗੀ ਦੀ ਜੰਗ ਲੜਨ ਬਾਅਦ 2 ਅਪ੍ਰੈਲ ਨੂੰ ਦਮ ਤੋੜ ਦਿੱਤਾ। ਗੋਵਿੰਦ ਰਾਮ ਅਧਿਆਪਕ ਨਗਰ ਵਿਚ ਰਹਿੰਦਾ ਸੀ।  ਗੋਵਿੰਦ ਦੇ ਪਿਤਾ ਮਹਾਵੀਰ ਨੇ ਦੱਸਿਆ ਕਿ ਅੱਠ ਸਾਲ ਪਹਿਲਾਂ ਬੇਟੇ ਦਾ ਵਿਆਹ ਪ੍ਰੇਮ ਨਗਰ ਨਿਵਾਸੀ ਰੇਣੂ ਨਾਲ ਹੋਇਆ ਸੀ। ਦੋਵੇਂ ਦੇ ਛੇ ਅਤੇ ਤਿੰਨ ਸਾਲ ਦੇ ਦੋ ਬੇਟੇ ਹਨ। ਦੱਸਿਆ ਗਿਆ ਕਿ ਰੇਣੂ ਦੇ ਮਾਪੇ ਚਾਹੁੰਦੇ ਸਨ ਕਿ ਗੋਵਿੰਦ ਘਰ ਜਵਾਈ ਬਣਕੇ ਰਹੇ, ਪ੍ਰੰਤੂ ਉਹ ਇਸਦਾ ਵਿਰੋਧ ਕਰਦਾ ਸੀ। ਇਸ ਕਰਕੇ ਉਸਦਾ ਪਤਨੀ ਅਤੇ ਸਹੁਰੇ ਪਰਿਵਾਰ ਨਾਲ ਝਗੜਾ ਵੀ ਹੁੰਦਾ ਸੀ।

 

ਮਾਰਕੁੱਟ ਕਰਕੇ ਨਾਲੇ ਵਿਚ ਛੁੱਟ ਦਿੱਤਾ : ਮਹਾਵੀਰ ਨੇ ਦੱਸਿਆ ਕਿ ਬੀਤੇ ਸਾਲ ਦਸੰਬਰ ਵਿਚ ਰੇਣੂ ਝਗੜਾ ਕਰਕੇ ਬੱਚਿਆਂ ਨਾਲ ਆਪਣੇ ਪੇਕੇ ਚਲੀ ਗਈ। ਗੋਵਿੰਦ ਨੇ ਉਸਨੂੰ ਵਾਪਸ ਲਿਆਉਣ ਦੀ ਬਹੁਤ ਕੋਸ਼ਿਸ਼ ਕੀਤੀ, ਪ੍ਰੰਤੂ ਰੇਣੂ ਦਾ ਭਾਈ ਭਰਤ ਅਤੇ ਭਾਈ ਵਿਨਿਤ ਹਮੇਸ਼ਾ ਰਾਸਤੇ ਵਿਚ ਰੋੜਾ ਬਣਦੇ ਸਨ। ਇਸ ਸਾਲ 15 ਮਾਰਚ ਨੂੰ ਗੋਵਿੰਦ ਪ੍ਰੇਮ ਨਗਰ ਸਥਿਤ ਆਪਣੀ ਸਹੁਰਿਆਂ ਵਿਚ ਪਤਨੀ ਅਤੇ ਬੱਚਿਆਂ ਨੂੰ ਲਿਆਉਣ ਗਿਆ ਸੀ। ਇਸ ਦੌਰਾਨ ਸਹੁਰੇ ਪਰਿਵਾਰ ਨੇ ਉਸਦੀ ਕੁੱਟਮਾਰ ਕੀਤੀ। ਫਿਰ ਰਿਕਸ਼ੇ ਉਤੇ ਲੱਦਕੇ ਲੈ ਗਏ ਅਤੇ ਉਸ ਨੂੰ ਨਾਲੇ ਵਿਚ ਸੁੱਟ ਦਿੱਤਾ। ਕਿਸੇ ਤਰ੍ਹਾਂ ਉਹ ਨਾਲੇ ਵਿਚੋਂ ਨਿਕਲਕੇ ਘਰ ਪਹੁੰਚਿਆ।

 

ਦੁਬਾਰਾ ਹਮਲਾ : 19 ਮਾਰਚ ਨੂੰ ਪੀੜਤ ਛੋਟਾ ਹਾਥੀ ਉਤੇ ਸਾਮਾਨ ਦੀ ਢੁਲਾਈ ਕਰਨ ਲਈ ਜਾ ਰਿਹਾ ਸੀ। ਨਾਂਗਲੋਈ ਵਿਚ ਉਹ ਗੱਡੀ ਰੋਕੇ ਖਾਣਾ ਖਾਹ ਰਿਹਾ ਸੀ। ਉਥੇ ਵੀ ਉਸਦਾ ਸਾਲ ਭਰਤ ਪਹੁੰਚ ਗਿਆ ਅਤੇ ਉਸਦੀ ਜੰਮਕੇ ਕੁੱਟਮਾਰ ਕੀਤੀ, ਪ੍ਰੰਤੂ ਇਸਦੀ ਸ਼ਿਕਾਇਤ ਗੋਵਿੰਦ ਨੇ ਪੁਲਿਸ ਨੂੰ ਨਹੀਂ ਕੀਤੀ।

 

ਸਮਝੌਤੇ ਲਈ ਬੁਲਾਇਆ : 22 ਮਾਰਚ ਨੂੰ ਦੁਪਹਿਰ ਕਰੀਬ ਢਾਈ ਵਜੇ ਭਰਤ ਨੇ ਫੋਨ ਕਰਕੇ ਗੋਵਿੰਦ ਨੂੰ ਸਮਝੌਤੇ ਲਈ ਘਰ ਬੁਲਾਇਆ, ਦੋਸ਼ ਹੈ ਕਿ ਗੱਲਾਂ–ਗੱਲਾਂ ਵਿਚ ਭਰਤ ਉਸਦੇ ਇਕ ਪਲਾਂਟ ਵਿਚ ਲੈ ਗਿਆ ਅਤੇ ਬੋਤਲ ਵਿਚ ਰੱਖਿਆ ਪੈਟਰੋਲ ਗੋਵਿੰਦ ਉਤੇ ਪਾ ਦਿੱਤਾ। ਇਸ ਤੋਂ ਬਾਅਦ ਉਸ ਨੂੰ ਅੱਗ ਦੇ ਹਵਾਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਅੱਗ ਦੀਆਂ ਲਪਟਾਂ ਵਿਚ ਘਿਰੇ ਗੋਵਿੰਦ ਨੂੰ ਬਚਾਉਣ ਲਈ ਕੋਈ ਨਹੀਂ ਆਇਆ। ਉਸਨੇ ਜਾਨ ਬਚਾਉਣ ਲਈ ਕੁਝ ਦੂਰ ਜਾ ਕੇ ਇਕ ਨਾਲੇ ਵਿਚ ਛਾਲ ਮਾਰ ਦਿੱਤੀ।

 

ਉਥੇ, ਮਹਾਵੀਰ ਅਤੇ ਉਨ੍ਹਾਂ ਦੀ ਪਤਨੀ ਸੋਮਵਤੀ ਨੂੰ ਗੁਆਂਢੀਆਂ ਨੇ ਇਕ ਲੜਕੇ ਦੇ ਸੜਨ ਦੀ ਖਬਰ ਦਿੱਤੀ। ਦੋਵੇਂ ਮੌਕੇ ਉਤੇ ਪਹੁੰਚੇ ਤਾਂ ਪਤਾ ਲੱਗਿਆ ਕਿ ਉਹ  ਗੋਵਿੰਦ ਹੀ ਹੈ। ਦੋਵੇਂ ਉਸ ਨੂੰ ਸਜੇ ਗਾਂਧੀ ਹਸਪਤਾਲ ਲੈ ਗਏ, ਪ੍ਰੰਤੂ ਹਾਲਤ ਗੰਭੀਰ ਹੋਦ ਉਤੇ ਐਲਐਨਜੇਪੀ ਹਸਪਤਾਲ ਭੇਜ ਦਿੱਤਾ ਗਿਆ, ਉਥੇ 2 ਅਪ੍ਰੈਲ ਨੂੰ ਉਸਦੀ ਮੌਤ ਹੋ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:a young boy Burnt alive Brother-In-law in delhi