ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਲਓਸੀ ਦੇ ਪਲਾਂਵਾਲਾ ਸੈਕਟਰ ’ਚ ਆਈਈਡੀ ਧਮਾਕਾ, ਜਵਾਨ ਸ਼ਹੀਦ, ਕਈ ਜ਼ਖਮੀ

ਐਲਓਸੀ ਉੱਤੇ ਪਲਾਂਵਾਲਾ ਸੈਕਟਰ ਵਿੱਚ ਫੈਨਸਿੰਗ ਨੇੜੇ ਪਾਕਿਸਤਾਨ ਵੱਲੋਂ ਲਾਏ ਗਏ ਆਈਈਡੀ ਧਮਾਕੇ ਚ ਗਸ਼ਤ ਕਰ ਰਹੇ ਇੱਕ ਫ਼ੌਜ ਦਾ ਜਵਾਨ ਸ਼ਹੀਦ ਹੋ ਗਿਆ ਜਦਕਿ ਦੋ ਹੋਰ ਜਵਾਨ ਗੰਭੀਰ ਜ਼ਖਮੀ ਹੋ ਗਏ।

 

ਇਸ ਧਮਾਕੇ ਚ ਫੌਜ ਦੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਘਟਨਾ ਤੋਂ ਬਾਅਦ ਪੂਰੀ ਐਲਓਸੀ 'ਤੇ ਚੌਕਸੀ ਵਧਾ ਦਿੱਤੀ ਗਈ ਹੈ। ਹਾਲਾਂਕਿ ਫ਼ੌਜ ਵੱਲੋਂ ਇਸ ਘਟਨਾ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ।

 

ਇਹ ਘਟਨਾ ਐਤਵਾਰ ਸਵੇਰੇ 11 ਵਜੇ ਵਾਪਰੀ। ਆਰਮੀ ਦੀ ਗੱਡੀ ਆਮ ਵਾਂਗ ਐਤਵਾਰ ਸਵੇਰੇ ਫੌਜੀਆਂ ਨੂੰ ਲੈ ਕੇ ਸਰਹੱਦੀ ਚੌਕੀਆਂ ਵੱਲ ਜਾ ਰਹੀ ਸੀ। ਇਸ ਵਿਚਾਲੇ ਕੱਚੀ ਸੜਕ 'ਤੇ ਪਾਕਿਸਤਾਨ ਵਲੋਂ ਆਈ.ਈ.ਡੀ. ਲਗਾਈ ਗਈ ਸੀ। ਇਸ 'ਤੇ ਚੜ੍ਹਦਿਆਂ ਹੀ ਵਾਹਨ ਦਾ ਅਗਲਾ ਟਾਇਰ ਫਟ ਗਿਆ, ਜਿਸ ਕਾਰਨ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

 

ਗੱਡੀ ਵਿਚ ਫ਼ੌਜ ਦੇ ਚਾਰ ਜਵਾਨ ਸਵਾਰ ਸਨ, ਜਿਨ੍ਹਾਂ ਚੋਂ ਤਿੰਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਗੰਭੀਰ ਰੂਪ ਨਾਲ ਜ਼ਖਮੀ ਹੋਏ ਦੋ ਫ਼ੌਜੀ, ਹੌਲਦਾਰ ਸੰਤੋਸ਼ ਅਤੇ ਨਾਇਕ ਜਿਮਰਾ ਰਾਮ ਨੂੰ ਹਵਾਈ ਫੌਜ ਦੇ ਕਮਾਂਡ ਹਸਪਤਾਲ ਉੱਧਮਪੁਰ ਲਿਜਾਇਆ ਗਿਆ।

 

ਕਮਾਂਡ ਹਸਪਤਾਲ ਉੱਧਮਪੁਰ ਵਿਖੇ ਤਾਇਨਾਤ ਡਾਕਟਰਾਂ ਨੇ ਹੌਲਦਾਰ ਸੰਤੋਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਜਿਮਰਾ ਰਾਮ ਦਾ ਇਲਾਜ ਚੱਲ ਰਿਹਾ ਹੈ, ਜਿਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਤੀਸਰਾ ਜਵਾਨ ਨਾਇਕ ਕ੍ਰਿਸ਼ਨਾ ਪ੍ਰਤਾਪ ਦਾ ਇਲਾਜ ਅਖਨੂਰ ਦੇ ਫੌਜੀ ਹਸਪਤਾਲ ਚ ਇਲਾਜ ਅਧੀਨ ਹੈ।

 

ਘਟਨਾ ਤੋਂ ਬਾਅਦ ਫ਼ੌਜ ਨੇ ਕੰਟਰੋਲ ਰੇਖਾ 'ਤੇ ਚੌਕਸੀ ਵਧਾਉਂਦੇ ਹੋਏ ਗਸ਼ਤ ਦੌਰਾਨ ਵਾਧੂ ਚੌਕਸ ਹੋਣ ਲਈ ਕਿਹਾ ਹੈ। ਪਾਕਿਸਤਾਨ ਦੇ ਨਾਪਾਕ ਕਾਰਨਾਮੇ ਦੇ ਮੱਦੇਨਜ਼ਰ ਕੰਟਰੋਲ ਰੇਖਾ 'ਤੇ ਤਲਾਸ਼ੀ ਮੁਹਿੰਮ ਵੀ ਚਲਾਈ ਗਈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਕਿਤੇ ਹੋਰ ਵੀ ਅਜਿਹਾ ਆਈਈਡੀ ਲਗਾਈ ਗਈ ਹੈ ਜਾਂ ਨਹੀਂ। ਕੰਟਰੋਲ ਰੇਖਾ 'ਤੇ ਇਸ ਘਟਨਾ ਕਾਰਨ ਸਰਹੱਦੀ ਲੋਕਾਂ 'ਚ ਡਰ ਦਾ ਮਾਹੌਲ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:a young martyr in IED blast in Palanwala sector of LOC