ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਲੌਕਡਾਊਨ ’ਚ ਬੇਰੁਜ਼ਗਾਰੀ ਤੋਂ ਨਿਰਾਸ਼ ਨੌਜਵਾਨ ਨੇ ਪਤਨੀ ਦਾ ਕਤਲ ਕਰ ਕੇ ਕੀਤੀ ਖੁਦਕੁਸ਼ੀ

​​​​​​​ਲੌਕਡਾਊਨ ’ਚ ਬੇਰੁਜ਼ਗਾਰੀ ਤੋਂ ਨਿਰਾਸ਼ ਨੌਜਵਾਨ ਨੇ ਪਤਨੀ ਦਾ ਕਤਲ ਕਰ ਕੇ ਕੀਤੀ ਖੁਦਕੁਸ਼ੀ

ਲੌਕਡਾਊਨ ਦੌਰਾਨ ਦਿਹਾੜੀਆਂ ਨਾ ਲੱਗਣ ਕਾਰਨ ਬੇਰੁਜ਼ਗਾਰ ਹੋਏ ਲਖਨ ਕੁਸ਼ਵਾਹਾ ਨਾਂਅ ਦੇ ਨੌਜਵਾਨ ਨੇ ਪਹਿਲਾਂ ਹਥੌੜਾ ਮਾਰ ਕੇ ਆਪਣੀ ਪਤਨੀ ਰਾਜਕੁਮਾਰੀ ਦਾ ਕਤਲ ਕੀਤਾ ਤੇ ਫਿਰ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਉੱਤਰ ਪ੍ਰਦੇਸ਼ ’ਚ ਝਾਂਸੀ ਲਾਗਲੇ ਕਸਬੇ ਮਊਰਾਨੀਪੁਰ ਦੇ ਪਿੰਡ ਖਿਲਾਰਾ ’ਚ ਵਾਪਰੀ।

 

 

ਮੌਕੇ ’ਤੇ ਪੁੰਜੀ ਪੁਲਿਸ ਨੇ ਛਾਣਬੀਣ ਪਿੱਛੋਂ ਇਸ ਕਤਲ ਤੇ ਖੁਦਕੁਸ਼ੀ ਕਾਂਡ ਦਾ ਮੁੱਖ ਕਾਰਨ ਘਰੇਲੂ ਝਗੜਾ ਦੱਸਿਆ। ਇਸ ਜੋੜੀ ਦੀਆਂ ਛੇ ਧੀਆਂ ਹਨ। ਵੱਡੀ ਧੀ ਨੇ ਦੱਸਿਆ ਕਿ ਉਸ ਦੇ ਪਿਤਾ ਕਿਸਾਨ ਸਨ। ਵਾਹੀਯੋਗ ਜ਼ਮੀਨ ਘੱਟ ਹੋਣ ਕਾਰਨ ਗੁਜ਼ਾਰਾ ਨਹੀਂ ਹੁੰਦਾ ਸੀ, ਇਸੇ ਲਈ ਮਜ਼ਦੂਰੀ ਵੀ ਕਰਦੇ ਸਨ।

 

 

ਲੌਕਡਾਊਨ ਕਾਰਨ ਇਨ੍ਹੀਂ ਦਿਨੀਂ ਕੋਈ ਕੰਮ ਨਹੀਂ ਮਿਲ ਰਿਹਾ ਸੀ, ਇਸ ਲਈ ਪੈਸੇ ਖੁਣੋਂ ਘਰ ’ਚ ਝਗੜੇ ਵਧ ਗਏ ਸਨ। ਹੁਣ ਲੌਕਡਾਊਨ ਕਾਰਨ ਤਾਂ ਘਰ ’ਚ ਰੋਟੀ ਪੱਕਣੀ ਵੀ ਔਖੀ ਹੋ ਗਈ ਸੀ।

 

 

ਕੱਲ੍ਹ ਸਨਿੱਚਰਵਾਰ ਨੂੰ ਝਗੜਾ ਕੁਝ ਜ਼ਿਆਦਾ ਵਧ ਗਿਆ ਸੀ ਤੇ ਲਖਨ ਨੇ ਗੁੱਸੇ ’ਚ ਆ ਕੇ ਆਪਣੀ ਪਤਨੀ ਉੱਤੇ ਹਥੌੜੇ ਨਾਲ ਹਮਲਾ ਕਰ ਦਿੱਤਾ ਤੇ ਫਿਰ ਕਮਰੇ ’ਚ ਜਾ ਕੇ ਖੁਦ ਨੂੰ ਫਾਹਾ ਲਾ ਲਿਆ।

 

 

ਧੀਆਂ ਜਦੋਂ ਤੱਕ ਕੁਝ ਸਮਝ ਸਕਦੀਆਂ, ਦੋਵਾਂ ਦੀ ਮੌਤ ਹੋ ਚੁੰਕੀ ਸੀ। ਚੀਕ–ਚਿਹਾੜਾ ਸੁਣ ਕੇ ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੁਤਾਬਕ ਆਰਥਿਕ ਤੰਗੀ ਕਾਰਨ ਪਤੀ–ਪਤਨੀ ’ਚ ਅਕਸਰ ਝਗੜਾ ਹੁੰਦਾ ਸੀ। ਕੋਈ ਕੰਮ–ਧੰਦਾ ਨਾ ਹੋਣ ਕਾਰਨ ਲਖਨ ਮਾਨਸਿਕ ਤਣਾਅ ’ਚੋਂ ਵੀ ਲੰਘ ਰਿਹਾ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Youth Disappointed due to Corona Lockdown Unemployemnt commits suicide after killing wife