ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: 900 ਕਿਲੋਮੀਟਰ ਪੈਦਲ ਚੱਲ ਕੇ ਅਕਸ਼ੇ ਕੁਮਾਰ ਨੂੰ ਮਿਲਣ ਪੁੱਜਾ ਨੌਜਵਾਨ

VIDEO: 900 ਕਿਲੋਮੀਟਰ ਪੈਦਲ ਚੱਲ ਕੇ ਅਕਸ਼ੇ ਕੁਮਾਰ ਨੂੰ ਮਿਲਣ ਪੁੱਜਾ ਨੌਜਵਾਨ

ਫ਼ਿਲਮੀ ਕਲਾਕਾਰਾਂ ਦੇ ਪ੍ਰਸ਼ੰਸਕ ਵੀ ਬਹੁਤ ਵਾਰ ਅਜਿਹਾ ਕੁਝ ਕਰ ਜਾਂਦੇ ਹਨ; ਜਿਸ ਬਾਰੇ ਆਮ ਵਿਅਕਤੀ ਕਦੇ ਸੋਚਦਾ ਵੀ ਨਹੀਂ। ਅਜਿਹਾ ਹੀ ਕੁਝ ਅਕਸ਼ੇ ਕੁਮਾਰ ਦੇ ਇੱਕ ਨੌਜਵਾਨ ਪ੍ਰਸ਼ੰਸਕ ਪ੍ਰਭਾਤ ਨੇ ਵੀ ਕਰ ਵਿਖਾਇਆ ਹੈ, ਜੋ ਅਕਸ਼ੇ ਨੂੰ ਮਿਲਣ ਲਈ ਦਵਾਰਕਾ (ਗੁਜਰਾਤ) ਤੋਂ 900 ਕਿਲੋਮੀਟਰ ਪੈਦਲ ਚੱਲ ਕੇ ਮੁੰਬਈ ਸਥਿਤ ਫ਼ਿਲਮ ਅਦਾਕਾਰ ਦੇ ਘਰ ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਪੁੱਜਾ।

 

 

ਪ੍ਰਭਾਤ ਤੋਂ ਜਦੋਂ ਅਕਸ਼ੇ ਕੁਮਾਰ ਨੇ ਖ਼ੁਦ ਪੁੱਛਿਆ ਕਿ ਉਹ ਇੰਨੀ ਦੂਰ ਪੈਦਲ ਕਿਉ਼ ਚੱਲਦਾ ਰਿਹਾ, ਤਾਂ ਉਸ ਨੇ ਜਵਾਬ ਦਿੱਤਾ ਕਿ ਉਹ ਕਿਉਂਕਿ ਉਨ੍ਹਾਂ ਦਾ ਸ਼ੁਰੂ ਤੋਂ ਹੀ ਫ਼ੈਨ ਹੈ, ਇਸ ਲਈ ਉਹ ਪੂਰੀ ਤਰ੍ਹਾਂ ਫ਼ਿੱਟ ਹੈ।

 

 

ਪ੍ਰਭਾਤ ਨੂੰ ਪਤਾ ਸੀ ਕਿ ਅਕਸ਼ੇ ਕੁਮਾਰ ਐਤਵਾਰ ਨੂੰ ਘਰ ’ਚ ਹੀ ਮਿਲਦੇ ਹਨ ਤੇ ਕਦੇ ਸ਼ੂਟਿੰਗ ’ਤੇ ਨਹੀਂ ਜਾਂਦੇ। ਇਸੇ ਲਈ ਉਹ ਪਿਛਲੀਆਂ ਕੁਝ ਰਾਤਾਂ ਵੀ ਲਗਾਤਾਰ ਚੱਲਦਾ ਰਿਹਾ। ਉਸ ਨੇ ਪਿਛਲੇ ਦੋ ਦਿਨ ਤਾਂ ਮੀਂਹਾਂ ਦੀ ਵੀ ਪਰਵਾਹ ਨਹੀਂ ਕੀਤੀ। ਉਂਝ ਉਹ ਰੋਜ਼ਾਨਾ 50 ਤੋਂ 55 ਕਿਲੋਮੀਟਰ ਪੈਦਲ ਚੱਲਦਾ ਸੀ। ਉਹ ਅੱਜ ਸਵੇਰੇ 10 ਕੁ ਵਜੇ ਅਕਸ਼ੇ ਕੁਮਾਰ ਦੀ ਰਿਹਾਇਸ਼ਗਾਹ ਉੱਤੇ ਪੁੱਜਾ। ਉਸ ਕੋਲ ਤਦ ਤਿਰੰਗਾ ਝੰਡਾ ਵੀ ਸੀ।

 

 

ਅਕਸ਼ੇ ਕੁਮਾਰ ਨੇ ਉਸ ਨੂੰ ਖਾਣਾ ਖੁਆਇਆ ਅਤੇ ਉਸ ਨੂੰ ਅੱਗੇ ਤੋਂ ਅਜਿਹਾ ਨਾ ਕਰਨ ਲਈ ਵਰਜਿਆ। ਅਕਸ਼ੇ ਨੇ ਪ੍ਰਭਾਤ ਨੂੰ ਸਮਝਾਇਆ ਕਿ ਹਾਈਵੇਅਜ਼ ਉੱਤੇ ਕਈ ਵਾਰ ਵਾਹਨ ਰਾਤਾਂ ਨੂੰ ਬਹੁਤ ਤੇਜ਼ ਚੱਲਦੇ ਹਨ ਤੇ ਪੈਦਲ ਚੱਲਣਾ ਬਹੁਤ ਖ਼ਤਰਨਾਕ ਹੁੰਦਾ ਹੈ।

 

 

 

ਪਰ ਪ੍ਰਭਾਤ ਦੇ ਚਿਹਰੇ ਉੱਤੇ ਝਲਕ ਰਹੀ ਖ਼ੁਸ਼ੀ ਦੱਸ ਰਹੀ ਸੀ ਕਿ ਉਸ ਦੀ ਸਾਰੀ ਥਕਾਵਟ ਆਪਣੇ ਮਨਪਸੰਦ ਅਦਾਕਾਰ ਅਕਸ਼ੇ ਕੁਮਾਰ ਨੂੰ ਵੇਖ ਕੇ ਲਹਿ ਗਈ ਸੀ। ਉਹ ਸਗੋਂ ਹੋਰ ਵੀ ਜ਼ਿਆਦਾ ਜੋਸ਼ ਵਿੱਚ ਵਿਖਾਈ ਦੇ ਰਿਹਾ ਸੀ।

 

 

ਅਕਸ਼ੇ ਕੁਮਾਰ ਨੇ ਆਪਣੇ ਟਵਿਟਰ ਅਕਾਊਂਟ ਉੱਤੇ ਪ੍ਰਭਾਤ ਨਾਲ ਸਬੰਧਤ ਦੋ ਪੋਸਟਾਂ ਸ਼ੇਅਰ ਕੀਤੀਆਂ। ਇੱਕ ਵਿੱਚ ਤਾਂ ਪ੍ਰਭਾਤ ਦੀ ਵਿਡੀਓ ਹੈ ਤੇ ਦੂਜੇ ਵਿੱਚ ਅਕਸ਼ੇ ਕੁਮਾਰ ਖ਼ੁਦ ਪ੍ਰਭਾਤ ਨਾਲ ਸੈਲਫ਼ੀ ਲੈਂਦੇ ਵਿਖਾਈ ਦੇ ਰਹੇ ਹਨ।

 

 

ਅਕਸ਼ੇ ਕੁਮਾਰ ਨੇ ਕਿਹਾ ਕਿ ਜੇ ਨੌਜਵਾਨ ਆਪਣੇ ਜੀਵਨ ਵਿੱਚ ਕੋਈ ਯੋਜਨਾ ਉਲੀਕ ਕੇ ਅੱਗੇ ਵਧਣ ਤੇ ਆਪਣੇ ਇਰਾਦੇ ਦ੍ਰਿੜ੍ਹ ਰੱਖਣ, ਤਾਂ ਉਹ ਯਕੀਨੀ ਤੌਰ ’ਤੇ ਆਪਣੇ ਟੀਚੇ ਹਾਸਲ ਕਰਨਗੇ ਤੇ ਕੋਈ ਉਨ੍ਹਾਂ ਨੂੰ ਰੋਕ ਨਹੀਂ ਸਕਦਾ। ਅਕਸ਼ੇ ਕੁਮਾਰ ਨੇ ਪ੍ਰਭਾਤ ਦਾ ਸ਼ੁਕਰੀਆ ਵੀ ਅਦਾ ਕੀਤਾ ਕਿ ਉਹ ਉਨ੍ਹਾਂ ਨੂੰ ਇੰਨਾ ਜ਼ਿਆਦਾ ਪਿਆਰ ਕਰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Youth fan meets Akshay Kumar after walking 900 Kilometers