ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਚਿੜੀਆਘਰ ’ਚ ਨੌਜਵਾਨ ਨੇ ਮਾਰੀ ਸ਼ੇਰ ਦੇ ਵਾੜੇ ’ਚ ਛਾਲ਼, ਫਿਰ…

ਦਿੱਲੀ ਚਿੜੀਆਘਰ ’ਚ ਨੌਜਵਾਨ ਨੇ ਮਾਰੀ ਸ਼ੇਰ ਦੇ ਵਾੜੇ ’ਚ ਛਾਲ਼, ਫਿਰ…

ਦਿੱਲੀ ਦੇ ਚਿੜੀਆਘਰ ਵਿੱਚ ਉਦੋਂ ਸਨਸਨੀ ਫੈਲ ਗਈ, ਅੱਜ ਵੀਰਵਾਰ ਨੂੰ ਜਦੋ਼ ਇੱਕ ਨੌਜਵਾਨ ਸ਼ੇਰ ਦੇ ਵਾੜੇ ਵਿੱਚ ਛਾਲ ਮਾਰ ਗਿਆ; ਜਦ ਕਿ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸ਼ੇਰ ਨੇ ਉਸ ਨੌਜਵਾਨ ਨੂੰ ਕੁਝ ਨਹੀਂ ਆਖਿਆ ਤੇ ਨੌਜਵਾਨ ਸਹੀ ਸਲਾਮਤ ਬਚ ਗਿਆ।

 

 

ਘਟਨਾ ਦੇ ਆਲੇ–ਦੁਆਲੇ ਖੜ੍ਹੇ ਲੋਕਾਂ ਨੇ ਨੌਜਵਾਨ ਨੂੰ ਰੋਕਣ ਦਾ ਜਤਨ ਕੀਤਾ ਪਰ ਨੌਜਵਾਨ ਨਹੀਂ ਮੰਨਿਆ ਤੇ ਉਹ ਸ਼ੇਰ ਦੇ ਵਾੜੇ ਵਿੱਚ ਛਾਲ ਮਾਰ ਗਿਆ। ਇਸ ਤੋਂ ਬਾਅਦ ਨੌਜਵਾਨ ਤੇ ਸ਼ੇਰ ਦੋਵੇਂ ਆਹਮੋ–ਸਾਹਮਣੇ ਹੋਏ ਪਰ ਮਾਮਲਾ ਇੱਥੇ ਹੀ ਖ਼ਤਮ ਨਹੀਂ ਹੋਇਆ। ਫਿਰ ਨੌਜਵਾਨ ਸ਼ੇਰ ਕੋਲ ਜਾ ਕੇ ਬਹਿ ਗਿਆ।

 

 

ਨੌਜਵਾਨ ਕਾਫ਼ੀ ਚਿਰ ਸ਼ੇਰ ਕੋਲ ਬੈਠਾ ਰਿਹਾ ਪਰ ਸ਼ੇਰ ਨੇ ਨੌਜਵਾਨ ਨੂੰ ਕੁਝ ਵੀ ਨਹੀਂ ਕਿਹਾ। ਇੰਨੇ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਵੀ ਤੁਰੰਤ ਵਾੜੇ ਵਿੱਚ ਛਾਲਾਂ ਮਾਰ ਦਿੱਤੀਆਂ ਤੇ ਉਸ ਨੌਜਵਾਨ ਦੀ ਜਾਨ ਬਚਾਈ।

 

 

ਪਤਾ ਲੱਗਾ ਹੈ ਕਿ ਨੌਜਵਾਨ ਮਾਨਸਿਕ ਤੌਰ ਉੱਤੇ ਥੋੜ੍ਹਾ ਕਮਜ਼ੋਰ ਹੈ। ਇਸ ਘਟਨਾ ਤੋਂ ਬਾਅਦ ਨੌਜਵਾਨ ਨੂੰ ਪੁਲਿਸ ਥਾਣੇ ਲੈ ਗਈ, ਜਿੱਥੇ ਉਸ ਤੋਂ ਪੁੱਛਗਿੱਛ ਜਾਰੀ ਹੈ।

 

 

ਡੀਸੀਪੀ (ਦੱਖਣ–ਪੂਰਬੀ) ਨੇ ਕਿਹਾ ਕਿ ਨੌਜਵਾਨ ਦਾ ਨਾਂਅ ਰੇਹਾਨ ਖ਼ਾਨ (28) ਹੈ, ਜੋ ਬਿਹਾਰ ਦਾ ਰਹਿਣ ਵਾਲਾ ਹੈ। ਉਹ ਮਾਨਸਿਕ ਤੌਰ ’ਤੇ ਅਸਥਿਰ ਜਾਪਦਾ ਹੈ। ਉਸ ਨੂੰ ਸਹੀ–ਸਲਾਮਤ ਬਾਹਰ ਲਿਜਾਂਦਾ ਗਿਆ। ਪੂਰਬੀ ਚੰਪਾਰਨ ਦਾ ਰਹਿਣ ਵਾਲਾ ਇਹ ਵਿਅਕਤੀ ਫ਼ਿਲਹਾਲ ਕਈ ਦਿਨਾਂ ਤੋਂ ਦਿੱਲੀ ਦੇ ਸੀਲਮਪੁਰ ’ਚ ਰਹਿ ਰਿਹਾ ਸੀ।

 

 

ਉਸ ਨੂੰ ਬਚਾਉਣ ਲਈ ਚਾਰ ਟੀਮਾਂ ਵਾੜੇ ਵਿੱਚ ਉੱਤਰੀਆਂ ਤੇ ਉਸ ਨੂੰ ਬਚਾ ਲਿਆ ਗਿਆ।

 

 

ਪੰਜ ਸਾਲ ਪਹਿਲਾਂ ਵੀ ਅਜਿਹੀ ਇੱਕ ਘਟਨਾ ਵਾਪਰੀ ਸੀ; ਜਦੋਂ ਇੱਕ ਨੌਜਵਾਨ ਸ਼ੇਰ ਦੇ ਵਾੜੇ ਵਿੱਚ ਛਾਲ ਮਾਰ ਗਿਆ ਸੀ। ਪਰ ਤਦ ਸ਼ੇਰ ਨੇ ਉਸ ਨੂੰ ਮਾਰ ਮੁਕਾਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Youth jumps into Lion s cage in Delhi Zoo then