ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਲਾਗਲੇ ਗ਼ਾਜ਼ੀਆਬਾਦ ’ਚ 50 ਰੁਪਏ ਪਿੱਛੇ ਨੌਜਵਾਨ ਦਾ ਕਤਲ

ਮਕਤੂਲ ਸ਼ਾਵੇਜ਼ ਦੀ ਪੁਰਾਣੀ ਫ਼ੋਟੋ

ਦਿੱਲੀ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਸ਼ਹਿਰ ਗ਼ਾਜ਼ੀਆਬਾਦ ਦੇ ਲੋਨੀ ਬਾਰਡਰ ਥਾਣਾ ਇਲਾਕੇ ’ਚ ਬੀਤੇ ਦਿਨੀਂ ਸ਼ਾਵੇਜ਼ ਨਾਂਅ ਦੇ ਇੱਕ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਪੁਲਿਸ ਨੇ ਦੱਸਿਆ ਹੈ ਕਿ ਬੀਤੀ 28 ਜਨਵਰੀ ਨੂੰ ਇਹ ਕਤਲ ਸਿਰਫ਼ 50 ਰੁਪਏ ਕਾਰਨ ਹੋਇਆ ਸੀ।

 

 

ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਇਸ ਮਾਮਲੇ ’ਚ ਹਿਰਾਸਤ ’ਚ ਲਿਆ ਹੈ; ਜਦ ਕਿ ਦੋ ਮੁਲਜ਼ਮ ਹਾਲੇ ਫ਼ਰਾਰ ਦੱਸੇ ਜਾ ਰਹੇ ਹਨ। ਹਿਰਾਸਤ ’ਚ ਲਏ ਗਏ ਵਿਅਕਤੀਆਂ ਕੋਲੋਂ ਕੁਝ ਨਾਜਾਇਜ਼ ਅਸਲਾ ਵੀ ਬਰਾਮਦ ਹੋਇਆ ਹੈ।

 

 

ਸ਼ੱਕੀ ਮੁਲਜ਼ਮਾਂ ਤੋਂ ਇੱਕ ਮੋਟਰਸਾਇਕਲ ਵੀ ਬਰਾਮਦ ਹੋਈ ਹੈ, ਜੋ ਕਤਲ ਵੇਲੇ ਉਨ੍ਹਾਂ ਵੱਲੋਂ ਵਰਤੀ ਗਈ ਸੀ।

 

 

ਪੁਲਿਸ ਮੁਤਾਬਕ ਸ਼ਾਵੇਜ਼ ਦਾ ਕਤਲ 50 ਰੁਪਏ ਦੇ ਖੁੱਲ੍ਹੇ ਪੈਸਿਆਂ ਨੂੰ ਲੈ ਕੇ ਸ਼ੁਰੂ ਹੋਏ ਝਗੜੇ ਕਾਰਨ ਹੋਇਆ ਸੀ। ਸ਼ੱਕੀ ਮੁਲਜ਼ਮਾਂ ਆਦਿਲ ਤੇ ਸ਼ਾਦਾਬ ਦੀਆਂ ਦੁਕਾਨਾਂ ਘਟਨਾ ਸਥਾਨ ਦੇ ਲਾਗੇ ਹੀ ਹਨ। ਸ਼ਾਦਾਬ ਨਾਂਅ ਦੇ ਵਿਅਕਤੀ ਨੇ ਦਰਅਸਲ ਆਦਿਲ ਤੋਂ 50 ਰੁਪਏ ਖੁੱਲ੍ਹੇ ਮੰਗ ਲਏ ਸਨ; ਜਿਸ ਕਾਰਨ ਦੋਵਾਂ ’ਚ ਝਗੜਾ ਹੋ ਗਿਆ।

 

 

ਇਸ ਝਗੜੇ ’ਚ ਸ਼ਾਵੇਜ਼ ਨੇ ਸ਼ਾਦਾਬ ਦਾ ਸਾਥ ਦਿੱਤਾ ਸੀ। ਆਦਿਲ ਤੇ ਉਸ ਦੇ ਦੋਸਤ ਦੀ ਸ਼ਾਵੇਜ਼ ਨਾਲ ਹੱਥੋਪਾਈ ਵੀ ਹੋਈ ਸੀ। ਇਸੇ ਗੱਲ ਤੋਂ ਖੋਰ ਖਾ ਕੇ ਆਦਿਲ ਨੇ ਆਪਣੇ ਦੋਸਤਾਂ ਨੂੰ ਸੱਦ ਕੇ ਸ਼ਾਦਾਬ ਨਾਲ ਮੁੜ ਕੁੱਟਮਾਰ ਕੀਤੀ ਸੀ। ਤਦ ਸ਼ਾਦਾਬ ਤੇ ਸ਼ਾਵੇਜ਼ ਨੇ ਆਦਿਲ ਤੇ ਉਸ ਦੇ ਦੋਸਤਾਂ ਨੂੰ ਮੁੜ ਕੁੱਟਿਆ।

 

 

ਦੋ ਵਾਰ ਹੋਈ ਕੁੱਟਮਾਰ ਦੀ ਘਟਨਾ ਤੋਂ ਬਾਅਦ ਮੁਲਜ਼ਮ ਆਦਿਲ ਨੇ ਆਪਣੇ ਦੋ ਹੋਰ ਸਾਥੀ ਸੁਮਿਤ ਤੇ ਬਾਦਲ ਵੀ ਸੱਦ ਲਏ। ਉਸੇ ਘਟਨਾ ਵਾਲੀ ਰਾਤ ਆਦਿਲ ਨੇ ਸ਼ਾਵੇਜ਼ ਨੂੰ ਫ਼ੋਨ ਕਰ ਕੇ ਸੱਦਿਆ ਤੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ।

 

 

ਇਸ ਘਟਨਾ ’ਚ ਆਦਿਲ, ਸੁਮਿਤ, ਅਭੇ, ਬਾਦਲ ਤੇ ਸੁਮਿਤ ਸ਼ਾਮਲ ਸਨ। ਇਨ੍ਹਾਂ ਵਿੱਚੋਂ ਤਿੰਨ ਨੌਜਵਾਨ ਆਦਿਲ, ਸੁਮਿਤ ਤੇ ਅਭੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

 

 

ਫੜੇ ਗਏ ਤਿੰਨੇ ਨੌਜਵਾਨ ਘੱਟ ਉਮਰ ਦੇ ਨਾਲ ਹੀ ਪੜ੍ਹੇ–ਲਿਖੇ ਵੀ ਹਨ। ਆਦਿਲ ITI ਦਾ ਵਿਦਿਆਰਥੀ ਹੈ ਤੇ ਸੁਮਿਤ ਪੋਸਟ–ਗ੍ਰੈਜੂਏਸ਼ਨ ਕਰ ਰਿਹਾ ਹੈ। ਅਭੇ 12ਵੀਂ ਜਮਾਤ ’ਚ ਪੜ੍ਹਦਾ ਹੈ। ਬਾਕੀ ਦੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Youth murdered due to Rs 50 in Ghaziabad near Delhi