ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PAN ਕਾਰਡ ਦੀ ਥਾਂ ਲੈ ਸਕਦਾ ਹੈ Aadhar, ਜਾਣੋ ਇਸ ਦੇ ਪਿੱਛੇ ਦੀ ਸੱਚਾਈ

12 ਅੰਕਾਂ ਦਾ ਵਿਲੱਖਣ ਪਛਾਣ ਨੰਬਰ 'ਆਧਾਰ' ਟੈਕਸ ਅਦਾ ਕਰਨ ਦੇ ਮਾਮਲੇ 'ਚ ਤੁਹਾਡੇ ਪੈਨ ਕਾਰਡ ਦੀ ਥਾਂ ਲੈ ਸਕਦਾ ਹੈ। ਪਰ ਜਿਹਾ ਕੁਝ ਸਮਾਂ ਲਈ ਹੋਵੇਗਾ। ਜਿਹਾ ਭਾਰਤ ਸਰਕਾਰ ਦੇ ਦੋ ਅਧਿਕਾਰੀਆਂ ਦਾ ਕਹਿਣਾ ਹੈ।
 

ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਕੋਲ ਪੈਨ ਕਾਰਡ ਨਹੀਂ ਹਨ ਅਤੇ ਉਹ ਆਪਣੀ ਆਈਟੀ ਰਿਟਰਨ ਜਮ੍ਹਾਂ ਕਰਾਉਣਾ ਚਾਹੁੰਦੇ ਹਨ, ਉਹ ਲੋਕ ਆਪਣੇ ਆਧਾਰ ਨੰਬਰ ਰਾਹੀਂ ਆਪਣੀ ਆਈਟੀ ਜਮ੍ਹਾਂ ਕਰ ਸਕਦੇ ਹਨ। 5 ਜੁਲਾਈ ਨੂੰ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੱਸਿਆ। ਇਸ ਦਾ ਉਦੇਸ਼ ਟੈਕਸਦਾਤਾਵਾਂ ਨੂੰ ਸਹੂਲਤ ਪ੍ਰਦਾਨ ਕਰਨਾ ਹੈ ਪਰ ਅਜੇ ਤੱਕ ਆਈ ਟੀ ਰਿਟਰਨ ਭਰਨ ਲਈ ਅਜੇ ਵੀ ਪੈਨ ਨੰਬਰ ਦੇਣਾ ਜ਼ਰੂਰੀ ਸੀ।
 

123 ਕਰੋੜ ਹਿੰਦੁਸਤਾਨੀਆ ਲਈ ਆਧਾਰ ਪਛਾਣ ਦਾ ਇਕ ਆਦਰਸ਼ ਅਤੇ ਅਨੋਖਾ ਪਛਾਣ ਨੰਬਰ ਬਣਾ ਚੁੱਕੀ ਹੈ। 130 ਕਰੋੜ ਭਾਰਤੀ ਨਾਗਰਿਕਾਂ ਵਿੱਚ ਹੁਣ ਤੱਕ 123 ਕਰੋੜ ਨਾਗਰਿਕਾਂ ਕੋਲ ਆਧਾਰ ਹੈ। ਇਸ ਵਾਰ ਦੇ ਬਜਟ ਵਿੱਚ ਇਸ ਨੂੰ ਪੈਨ ਦੇ ਵਿਕਲਪ ਵਜੋਂ ਪੇਸ਼ ਕੀਤਾ ਗਿਆ ਹੈ। ਇਹ ਪੈਨ ਦੀ ਥਾਂ ਲਵੇਗਾ ਜਾਂ ਨਹੀਂ ਇਹ ਕਰਦਾਤਾਵਾਂ ਉੱਤੇ ਨਿਰਭਰ ਕਰਦਾ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aadhar can replace PAN to filing IT Return for now