ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਚਿਨ ਤੇ ਗਵਾਸਕਰ ਦੀ ਸੁਰੱਖਿਆ ਵਾਪਸ ਲਈ, ਆਦਿਤਿਆ ਠਾਕਰੇ ਨੂੰ ਮਿਲੀ Z ਸੁਰੱਖਿਆ

ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਅਤੇ ਸਾਬਕਾ ਰਾਜ ਸਭਾ ਸੰਸਦ ਮੈਂਬਰ ਸਚਿਨ ਤੇਂਦੁਲਕਰ ਨੂੰ ਦਿੱਤੀ ਜਾਣ ਵਾਲੀ X ਸ਼੍ਰੇਣੀ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਮਹਾਰਾਸ਼ਟਰ ਸਰਕਾਰ ਦੀ ਸੁਰੱਖਿਆ ਤੈਅ ਕਰਨ ਵਾਲੀ ਕਮੇਟੀ ਨੇ ਮੰਗਲਵਾਰ ਨੂੰ ਵੱਡਾ ਫੈਸਲਾ ਲੈਂਦਿਆਂ 45 ਪ੍ਰਮੁੱਖ ਸ਼ਖਸੀਅਤਾਂ ਦੀ ਸੁਰੱਖਿਆ 'ਚ ਬਦਲਾਅ ਕੀਤਾ ਹੈ, ਜਿਸ 'ਚ ਸਚਿਨ ਤੇਂਦੁਲਕਰ ਅਤੇ ਸੁਨੀਲ ਗਵਾਸਕਰ ਦੇ ਨਾਂ ਵੀ ਸ਼ਾਮਿਲ ਹਨ। ਕਮੇਟੀ ਨੇ 97 ਪ੍ਰਸਿੱਧ ਆਗੂਆਂ, ਕਲਾਕਾਰਾਂ ਅਤੇ ਖਿਡਾਰੀਆਂ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਸੀ, ਜਿਸ ਤੋਂ ਬਾਅਹ ਇਹ ਫੈਸਲਾ ਲਿਆ ਗਿਆ।

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਸਚਿਨ ਅਤੇ ਗਵਾਸਕਰ ਨੂੰ X ਦਰਜੇ ਦੀ ਸੁਰੱਖਿਆ ਮਿਲੀ ਹੋਈ ਸੀ, ਜਿਸ ਨੂੰ ਹੁਣ ਹਟਾ ਲਿਆ ਗਿਆ ਹੈ। ਕੋਈ ਵੀ ਸਰਕਾਰ ਕਿਸੇ ਵੀ ਵਿਅਕਤੀ ਨੂੰ ਖਤਰੇ ਦੇ ਆਧਾਰ 'ਤੇ ਸੁਰੱਖਿਆ ਦਿੰਦੀ ਹੈ। ਉਧਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਬੇਟੇ ਆਦਿਤਿਆ ਠਾਕਰੇ ਦੀ ਸੁਰੱਖਿਆ ਵਧਾ ਦਿੱਤੀ ਹੈ। ਆਦਿਤਿਆ ਦੀ ਸੁਰੱਖਿਆ Y+ ਤੋਂ ਵਧਾ ਕੇ Z ਸ਼੍ਰੇਣੀ ਦੀ ਕਰ ਦਿੱਤੀ ਗਈ ਹੈ।

 


ਸਚਿਨ ਤੇਂਦੁਲਕਰ ਨੂੰ X ਕੈਟਾਗਰੀ ਦੀ ਸੁਰੱਖਿਆ ਦਿੱਤੀ ਜਾ ਰਹੀ ਸੀ ਜਿਸ ਤਹਿਤ 24 ਘੰਟੇ ਇੱਕ ਪੁਲਿਸ ਕਾਂਸਟੇਬਲ ਉਨ੍ਹਾਂ ਦੇ ਨਾਲ ਰਹਿੰਦਾ ਸੀ। ਹੁਣ ਇਸ ਕਵਰ ਨੂੰ ਹਟਾ ਲਿਆ ਗਿਆ ਹੈ। ਹਾਲਾਂਕਿ ਉਨ੍ਹਾਂ ਪੁਲਿਸ ਐਸਕਾਰਟ ਮੁਹੱਈਆ ਕਰਵਾਇਆ ਜਾ ਸਕਦਾ ਹੈ। ਉੱਥੇ ਹੀ ਭਾਜਪਾ ਆਗੂ ਏਕਨਾਥ ਖੜਸੇ ਨੂੰ ਮਿਲਣ ਵਾਲੀ Y ਸ਼੍ਰੇਣੀ ਦੀ ਸੁਰੱਖਿਆ ਵੀ ਹਟਾ ਲਈ ਗਈ ਹੈ। ਯੂਪੀ ਦੇ ਸਾਬਕਾ ਗਵਰਨਰ ਰਾਮ ਨਾਇਕ ਦੀ Z+ ਸੁਰੱਖਿਆ ਨੂੰ ਘਟਾ ਕੇ X ਸ਼੍ਰੇਣੀ ਦੀ ਕਰ ਦਿੱਤਾ ਗਿਆ ਹੈ। ਉੱਥੇ ਹੀ ਸੀਨੀਅਰ ਵਕੀਲ ਉੱਜਵਲ ਨਿਕਮ ਦੀ Z+ ਸ਼੍ਰੇਣੀ ਦੀ ਸੁਰੱਖਇਆ ਘਟਾ ਕੇ ਉਸ ਨੂੰ Y ਕਰ ਦਿੱਤਾ ਗਿਆ ਹੈ।
 

ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਦੀ ਸੁਰੱਖਿਆ Y+ ਤੋਂ ਵਧਾ ਕੇ Z ਕੈਟਾਗਰੀ ਦੀ ਕਰ ਦਿੱਤੀ ਗਈ ਹੈ। ਇਹ ਫ਼ੈਸਲਾ Threat Perception Committee ਵੱਲੋਂ ਲਿਆ ਗਿਆ ਹੈ। ਬੈਠਕ 'ਚ 97 ਲੋਕਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ। ਇਸ ਵਿਚ 29 ਲੋਕਾਂ ਦੀ ਸੁਰੱਖਿਆ ਘਟਾ ਦਿੱਤੀ ਗਈ ਹੈ, ਉੱਥੇ ਹੀ 16 ਲੋਕਾਂ ਦੀ ਸੁਰੱਖਿਆ ਹਟਾ ਲਈ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aaditya Thackeray security upgraded to Z category Sachin Tendulkar loses security cover