ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮ ਆਦਮੀ ਪਾਰਟੀ ਨੇ 7 ਲੋਕਸਭਾ ਸੀਟਾਂ ਜਿੱਤਣ ਲਈ ਭਰਿਆ ਸਿਆਸੀ ਬਾਰੂਦ

ਲੋਕਸਭਾ ਚੋਣਾਂ ਦੀ ਤਿਆਰੀਆਂ ਚ ਲੱਗੀ ਆਮ ਆਦਮੀ ਪਾਰਟੀ ਦਿੱਲੀ ਦੀਆਂ 7 ਸੀਟਾਂ ਤੇ ਜਿੱਤ ਦਰਜ ਕਰਨ ਲਈ ਆਪਣਾ ਸਿਆਸੀ ਬਾਰੂਦ ਭਰ ਚ ਰੁੱਝੀ ਹੈ। ਪਾਰਟੀ ਨੇ ਤੈਅ ਕੀਤਾ ਹੈ ਕਿ ਹਰੇਕ 10 ਘਰਾਂ ਤੇ ਇੱਕ ਪ੍ਰਧਾਨ ਬਣਾਵੇਗੀ। ਦੂਜੇ ਪਾਸੇ ਹਰੇਕ ਵਿਧਾਨਸਭਾ ਖੇਤਰ ਚ ਸਾਰਿਆਂ ਅਹੁੱਦੇਦਾਰਾਂ ਨੂੰ ਇੱਕ-ਇੱਕ ਬੂਥ ਦੀ ਜਿ਼ੰਮੇਦਾਰੀ ਦਿੱਤੀ ਜਾਵੇਗੀ।

 

ਚੋਣਾਂ ਦੀ ਤਿਆਰੀ ਦਾ ਜਾਇਜ਼ਾ ਲੈਣ ਲਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁੱਦ ਲੋਕਸਭਾ ਚੋਣਾਂ ਲਈ ਕੰਮਕਾਜ ਵਿਚ ਜੁਟੇ ਪਾਰਟੀ ਵਰਕਰਾਂ ਨਾਲ ਬੈਠਕ ਕਰ ਰਹੇ ਹਨ। ਇਸਦੀ ਸ਼ੁਰੂਆਤ ਵੀਰਵਾਰ ਨੂੰ ਦੱਖਣੀ ਦਿੱਲੀ ਲੋਕਸਭਾ ਦੇ ਵਰਕਰਾਂ ਨਾਲ ਹੋਈ। ਸ਼ੁੱਕਰਵਾਰ ਨੂੰ ਪੂਰਬੀ ਦਿੱਲੀ ਚ ਵੀ ਉਨ੍ਹਾਂ ਨੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਅਰਵਿੰਦ ਕੇਜਰੀਵਾਲ ਨੇ ਪਾਰਟੀ ਵਰਕਰਾਂ ਨੂੰ ਕਿਹਾ ਹੈ ਕਿ ਇਹ ਸਾਡੀ ਪਾਰਟੀ ਦੀ ਜਿ਼ੰਮੇਵਾਰੀ ਹੈ ਕਿ ਅਸੀਂ ਸਾਰੀਆਂ 7 ਸੀਟਾਂ ਤੇ ਭਾਜਪਾ ਨੂੰ ਹਰਾਈਏ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸਾਡੇ ਕੰਮਾਂ ਚ ਕੰਡੇ ਸੁੱਟੇ। ਅਸੀਂ ਸੱਤਾ ਚ ਆਏ ਤਾਂ ਅਧਿਕਾਰੀ ਤੋਂ ਲੈ ਕੇ ਕਰਮਚਾਰੀ ਸਾਰੇ ਡਰਦੇ ਸਨ। ਪਰ ਭਾਜਪਾ ਨੇ ਇੱਕ-ਇੱਕ ਕਰਕੇ ਸਾਡੇ ਸਾਰੇ ਹੱਕ ਖੋਹ ਲਏ। ਇਸਦੇ ਬਾਵਜੂਦ ਅਸੀਂ ਸਿੱਖਿਆ ਤੇ ਸਿਹਤ ਖੇਤਰ ਚ ਜਿਹੜਾ ਕੰਮ ਕੀਤਾ ਹੈ ਉਹ ਦੇਸ਼ ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਕੇਜਰੀਵਾਲ ਨੇ ਪਾਰਟੀ ਵਰਕਰਾਂ ਨੂੰ ਕਿਹਾ ਹੈ ਕਿ ਉਹ ਹਰੇਕ ਘਰ ਦੀ ਦਰਵਾਜੇ਼ ਤੇ ਜਾਣ ਤੇ ਇਹ ਪੱਕਾ ਕੀਤਾ ਜਾਵੇ ਕਿ ਉਸ ਘਰ ਦੀਆਂ ਸਾਰੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਹੀ ਪੈਣ। ਜਿਸ ਲਈ ਲੋਕਾਂ ਨੂੰ ਸਮਝਾਉਣਾ ਪਵੇਗਾ ਤੇ ਪਾਰਟੀ ਦੇ ਮਿਸ਼ਨ ਬਾਰੇ ਦੱਸਣਾ ਹੋਵੇਗਾ।

 

ਉਨ੍ਹਾਂ ਕਿਹਾ ਕਿ 2014 ਦੀ ਲੋਕਸਭਾ ਚੋਣਾਂ ਚ ਭਾਜਪਾ ਨੂੰ 46 ਫੀਸਦ, ਆਪ 33 ਫੀਸਦ ਤੇ ਕਾਂਗਰਸ ਨੂੰ 15 ਫੀਸਦ ਵੋਟਾਂ ਮਿਲੀਆਂ ਸਨ। ਉਨ੍ਹਾਂ ਕਿਹਾ ਕਿ ਸਾਡਾ ਹੁਣ ਤਾਜ਼ਾ ਸਰਵੇਖਣ ਕਹਿੰਦਾ ਹੈ ਕਿ ਭਾਜਪਾ ਨੂੰ 10 ਫੀਸਦ ਵੋਟਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮਝਾਉਣਾ ਪਵੇਗਾ ਕਿ ਕਾਂਗਰਸ ਨੂੰ ਵੋਟ ਦੇਣ ਦਾ ਮਤਲਬ ਹੈ ਭਾਜਪਾ ਨੂੰ ਜਿਤਾਉਣਾ।

 

 

 

/
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aam Aadmi Party has filled up the political spectrum to win 7 Lok Sabha seats