ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਆਪ’ ਵੱਲੋਂ ਹਰਿਆਣਾ ’ਚ 22 ਉਮੀਦਵਾਰ ਦਾ ਐਲਾਨ

‘ਆਪ’ ਵੱਲੋਂ ਹਰਿਆਣਾ ’ਚ 22 ਉਮੀਦਵਾਰ ਦਾ ਐਲਾਨ

ਆਮ ਆਦਮੀ ਪਾਰਟੀ (ਆਪ) ਨੇ ਹਰਿਆਣਾ ਵਿਚ ਅਗਲੇ ਮਹੀਨੇ ਹੋਦ ਵਾਲੀਆਂ ਵਿਧਾਨ ਸਭਾ ਚੋਣਾਂ ਲਈ 22 ਉਮੀਦਵਾਰਾਂ ਦੀ ਇਕ ਸੂਚੀ ਜਾਰੀ ਕੀਤੀ ਹੈ। ਆਮ ਆਦਮੀ ਪਾਰਟੀ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਨਵੀਨ ਜੈਹਿੰਦ ਨੇ ਸੂਚੀ ਜਾਰੀ ਕੀਤੀ, ਜਿਸ ਵਿਚ ਤਿੰਨ ਮਹਿਲਾਵਾਂ ਦੇ ਨਾਮ ਸ਼ਾਮਲ ਹਨ।

 

ਲੋਕ ਸਭਾ ਚੋਣਾਂ ਵਿਚ ‘ਆਪ’ ਨੇ ਇੰਡੀਅਨ ਨੈਸ਼ਨ ਲੋਕ ਦਲ ਨਾਲੋਂ ਟੁੱਟਕੇ ਬਣੀ ਜਨਨਾਇਕ ਜਨਤਾ ਪਾਰਟੀ ਨਾਲ ਗਠਜੋੜ ਕੀਤਾ ਸੀ। ਲੋਕ ਸਭਾ ਚੋਣਾਂ ਵਿਚ ਇਕ ਵੀ ਸੀਟ ਨਾ ਜਿੱਤਣ ਬਾਅਦ ਦੋਵੇਂ ਪਾਰਟੀਆਂ ਦਾ ਗਠਜੋੜ ਟੁੱਟ ਗਿਆ। ਆਮ ਆਦਮੀ ਪਾਰਟੀ ਨੇ ਯੋਗੇਸ਼ਵਰ ਸ਼ਰਮਾ (ਪੰਚਕੂਲਾ, ਅੰਸ਼ੁਲ ਕੁਮਾਰ ਅਗਰਵਾਲ (ਅੰਬਾਲਾ ਸਿਟੀ), ਗੁਰਦੇਵ ਸਿੰਘ ਸੂਰਾ (ਲਾਡਵਾ), ਅਨੂਪ ਸੰਧੂ (ਅਸੰਧ), ਰਾਜ ਕੁਮਾਰ ਪਹਲ (ਜੁਲਾਨਾ), ਲਕਸ਼ ਗਰਗ (ਫਤਿਹਾਬਾਦ), ਮਨਜੀਤ ਰੰਗਾ (ਉਕਲਾਨਾ), ਸੰਦੀਪ ਲੋਹੜਾ (ਨਾਰਨੌਂਦ), ਮਨੋਜ ਰਾਠੀ (ਹਾਂਸੀ), ਅਨੂਪ ਸਿੰਘ (ਬਰਵਾਲਾ) ਅਤੇ ਪਵਨ ਹਿੰਦੁਸਤਾਨ (ਤੋਸ਼ਾਮ) ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।

 

ਇਸ ਤੋਂ ਇਲਾਵਾ ਮੁਨੀਪਾਲ ਅੱਤਰੀ (ਗੜ੍ਹੀ ਸਾਂਪਲਾ ਕਿਲੋਈ), ਅਨੀਤਾ ਛਿਕਾਰਾ (ਬਹਾਦਰਗੜ੍ਹ), ਅਸ਼ਵਨੀ ਦੁਲਹੇਰਾ (ਬੇਰੀ), ਅਜੈ ਸ਼ਰਮਾ (ਮਹਿੰਦਰਗੜ੍ਹ), ਰਣਬੀਰ ਸਿੰਘ ਰਾਠੀ (ਗੁਰੂਗ੍ਰਾਮ), ਕਰਨ ਸਿੰਘ ਡਾਗਰ (ਹੋਡਲ), ਕੁਲਦੀਪ ਕੌਸ਼ਿਕ (ਪਲਵਲ), ਸੰਤੋਸ਼ ਯਾਦਵ (ਫਰੀਦਾਬਾਦ ਐਨਆਈਟੀ), ਧਰਮਵੀਰ ਭੜਾਨਾ (ਬੜਖਲ), ਹਰੇਂਦਰ ਭਾਟੀ (ਬਲਬਗੜ੍ਹ) ਅਤੇ ਕੁਮਾਰੀ ਸੁਲਨਲਤਾ ਵਸ਼ਿਸ਼ਟ (ਫਰੀਦਾਬਾਦ) ਤੋਂ ਆਮ ਆਦਮੀ ਪਾਰਟੀ ਦੇ ਉਦੀਮਵਾਰ ਹੋਣਗੇ।

 

ਆਮ ਆਦਮੀ ਪਾਰਟੀ ਨੇ 2014 ਦਾ ਹਰਿਆਣਾ ਵਿਧਾਨ ਸਭਾ ਚੋਣ ਨਹੀਂ ਲੜੀ ਸੀ, ਜਿੱਥੇ ਭਾਜਪਾ ਪਹਿਲੀ ਵਾਰ ਸੱਤਾ ਵਿਚ ਆਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aam Aadmi Party released list of 22 candidates for Haryana assembly elections 2019