ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਚੋਣਾਂ ਲਈ AAP ਦਾ ਚੋਣ ਮੈਨੀਫ਼ੈਸਟੋ ਜਾਰੀ, ਕੀਤੇ ਕਈ ਵਾਅਦੇ

ਆਮ ਆਦਮੀ ਪਾਰਟੀ ਨੇ ਅੱਜ ਮੰਗਲਵਾਰ ਨੂੰ ਦਿੱਲੀ ਚੋਣਾਂ ਲਈ ਆਪਣਾ ਚੋਣ ਮੈਨੀਫ਼ੈਸਟੋ ਜਾਰੀ ਕਰ ਦਿੱਤਾ ਹੈ। ਭਾਜਪਾ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫ਼ੈਸਟੋ 'ਚ ਕਈ ਵਾਅਦੇ ਕੀਤੇ ਹਨ।
 

 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਕਈ ਦਿੱਗਜ ਆਗੂਆਂ ਦੀ ਹਾਜ਼ਰੀ 'ਚ ਦਿੱਲੀ ਚੋਣਾਂ 2020 ਲਈ ਆਪਣਾ ਮੈਨੀਫ਼ੈਸਟੋ ਜਾਰੀ ਕੀਤਾ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੋਣ ਮੈਨੀਫ਼ੈਸਟੋ 'ਚ ਸਾਰੇ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ।
 

 

ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਦਿੱਲੀ ਦੇ ਸਕੂਲਾਂ 'ਚ ਦੇਸ਼ ਭਗਤੀ ਦਾ ਪਾਠਕ੍ਰਮ ਸ਼ੁਰੂ ਕੀਤਾ ਜਾਵੇਗਾ। ਨਾਲ ਹੀ ਦਿੱਲੀ ਅਤੇ ਯਮੁਨਾ ਨੂੰ ਸਾਫ ਕੀਤਾ ਜਾਵੇਗਾ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਸੀਂ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਬਣਾਵਾਂਗੇ ਅਤੇ ਸਾਰਿਆਂ ਨੂੰ ਚੰਗੀ ਸਿਹਤ ਸਹੂਲਤਾਂ ਪ੍ਰਦਾਨ ਕਰਾਂਗੇ। 
 

 

'ਆਪ' ਮੈਨੀਫ਼ੈਸਟੋ ਦੀਆਂ ਖ਼ਾਸ ਗੱਲਾਂ -

 

ਹਰੇਕ ਘਰ 'ਚ ਸਿੱਧਾ ਰਾਸ਼ਨ ਪਹੁੰਚਾਵਾਂਗੇ


ਆਮ ਆਦਮੀ ਪਾਰਟੀ ਦੀ ਸਰਕਾਰ 10 ਲੱਖ ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਵਾਏਗੀ


ਸਕੂਲਾਂ 'ਚ ਦੇਸ਼ ਭਗਤੀ ਕੋਰਸ ਸ਼ੁਰੂ ਕੀਤਾ ਜਾਏਗਾ। ਜਿਸ ਤਰ੍ਹਾਂ ਹੈੱਪੀਨੈਸ ਕੋਰਸ ਸ਼ੁਰੂ ਕੀਤਾ, ਉਂਜ ਹੀ ਦੇਸ਼ਭਗਤੀ ਕੋਰਸ ਸ਼ੁਰੂ ਕੀਤਾ ਜਾਵੇਗਾ।


ਜੇਕਰ ਕਿਸੇ ਸੀਵਰੇਜ ਸਫਾਈ ਕਰਮਚਾਰੀ ਦੀ ਡਿਊਟੀ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ।


ਦਿੱਲੀ ਦੇ ਬਾਜ਼ਾਰਾਂ ਅਤੇ ਉਦਯੋਗਿਕ ਖੇਤਰਾਂ ਦੇ ਵਿਕਾਸ ਲਈ ਪੈਸਿਆਂ ਦਾ ਪ੍ਰਬੰਧ ਕੀਤਾ ਜਾਵੇਗਾ।


ਯਮੁਨਾ ਨੂੰ ਪੂਰੀ ਤਰ੍ਹਾਂ ਸਾਫ ਕਰਾਂਗੇ।


ਭੋਜਪੁਰੀ ਭਾਸ਼ਾ ਨੂੰ 8ਵੀਂ ਅਨੁਸੂਚੀ 'ਚ ਸ਼ਾਮਲ ਕਰਨ ਲਈ ਕੇਂਦਰ ਸਰਕਾਰ 'ਤੇ ਦਬਾਅ ਬਣਾਇਆ ਜਾਵੇਗਾ।


1984 ਸਿੱਖ ਦੰਗਿਆਂ ਦੇ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਆਵਾਜ਼ ਬੁਲੰਦ ਕਰਾਂਗੇ।


ਕਿਸਾਨਾਂ ਦੇ ਹੱਕ 'ਚ ਭੂਮੀ ਅਧਿਗ੍ਰਹਿਣ ਐਕਟ 'ਚ ਸੋਧ ਕਰਾਂਗੇ।


ਫਸਲਾਂ ਦੇ ਨੁਕਸਾਨ 'ਤੇ ਕਿਸਾਨਾਂ ਨੂੰ ਮੁਆਵਜ਼ਾ ਮਿਲਦਾ ਰਹੇਗਾ।


ਦਿੱਲੀ ਨੂੰ ਪੂਰਨ ਸੂਬੇ ਦਾ ਦਰਜ਼ਾ ਦਿਵਾਉਣ ਲਈ ਕੋਸ਼ਿਸ਼ਾਂ ਜਾਰੀ ਰਹਿਣਗੀਆਂ।
 

ਮਾਰਕੀਟਾਂ ਨੂੰ 24 ਘੰਟੇ ਖੋਲ੍ਹਣ ਲਈ ਇੱਕ ਪਾਇਲਟ ਪ੍ਰਾਜੈਕਟ ਚਲਾਇਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aam aadmi party releases manifesto Manish sisodia Arvind Kejriwal delhi election 2020