ਅਗਲੀ ਕਹਾਣੀ

ਕੇਜਰੀਵਾਲ ਦੀ ਪਾਰਟੀ ਨੇ ਨੀਦਰਲੈਂਡ ਦੇ ਪੁਲ ਨੂੰ ਦੱਸਿਆ ਦਿੱਲੀ ਦਾ ਪੁਲ

ਨੀਦਰਲੈਂਡ ਦੇ ਪੁਲ ਨੂੰ ਦੱਸਿਆ ਦਿੱਲੀ ਦਾ ਪੁਲ

11 ਸਾਲਾਂ ਦੀ ਲੰਮੀ ਉਡੀਕ ਦੇ ਬਾਅਦ ਦਿੱਲੀ ਦਾ ਸਿਗਨੇਚਰ ਬ੍ਰਿਜ ਅੱਜ ਜਨਤਾ ਲਈ ਖੁੱਲ੍ਹ ਜਾਵੇਗਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਪੁੱਲ ਦਾ ਉਦਘਾਟਨ ਕਰਨਗੇ. ਜਨਤਾ 5 ਨਵੰਬਰ ਤੋਂ ਪੁਲ ਵਰਤੋਂ ਕਰ ਸਕੇਗੀ।  ਇਸ ਪੁਲ ਦੀ ਦਿੱਲੀ ਦੇ ਲੋਕ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਆਮ ਆਦਮੀ ਪਾਰਟੀ ਨੇ ਵੀ ਇਸਦਾ ਪੁਰਚਾਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਦਘਾਟਨ ਤੋਂ ਪਹਿਲਾਂ, ਪਾਰਟੀ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਪੁਲ ਦੀਆਂ ਕੁਝ ਸੁੰਦਰ ਤਸਵੀਰਾਂ ਪੋਸਟ ਕੀਤੀਆਂ,  ਤੇ ਲਿਖਿਆ, ਇਹ ਰਿਹਾ ਤੁਹਾਡਾ ਮਾਣ, ਸਿਗਨੇਚਰ ਬ੍ਰਿਜ. ਅਸੀਂ ਉਦਘਾਟਨੀ ਸਮਾਰੋਹ ਵਿੱਚ ਤੁਹਾਡਾ ਸਵਾਗਤ ਕਰਨ ਲਈ ਤਿਆਰ ਹਾਂ. ਐਤਵਾਰ 4 ਨਵੰਬਰ ਨੂੰ ਸ਼ਾਮ ਚਾਰ ਵਜੇ।

 

ਆਪ ਨੇ ਜਿਹੜੀਆਂ ਤਸਵੀਰਾਂ ਪੋਸਟ ਕੀਤੀਆਂ, ਉਨ੍ਹਾਂ ਵਿੱਚ ਇੱਕ ਗਲਤੀ ਕੀਤੀ. ਉਨ੍ਹਾਂ ਦੀ ਗਲਤੀ ਦਿੱਲੀ ਭਾਜਪਾ ਦੇ ਬੁਲਾਰੇ ਤੇਜਿੰਦਰਪਾਲ ਸਿੰਘ ਬੱਗਾ ਨੇ ਫੜੀ। ਅਸਲ ਵਿੱਚ ਪੁਲ ਦੀਆਂ ਜੋ ਫੋਟੋ ਆਪ ਨੇ ਸਾਂਝੀਆਂ ਕੀਤੀਆਂ ਉਹ ਨੀਦਰਲੈਂਡਜ਼ ਵਿੱਚ ਸਥਿਤ ਇੱਕ ਪੁਲ ਦੀਆਂ ਹਨ।  ਭਾਜਪਾ ਦੇ ਬੁਲਾਰੇ ਨੇ ਟਵੀਟ ਕੀਤਾ ਕਿ ਅਰਵਿੰਦ ਕੇਜਰੀਵਾਲ ਸਾਹਿਬ ਨੇ ਵਿਕਾਸ ਕੀਤਾ ਹੁੰਦਾ ਤਾਂ ਫਿਰ ਨੀਦਰਲੈਂਡਜ਼ ਦੇ ਇਰਾਸਮਸ ਬ੍ਰਿਜ ਦੀ ਫੋਟੋ ਚੋਰੀ ਕਰਨ ਦੀ ਕੋਈ ਲੋੜ ਨਾ ਪੈਂਦੀ। ਇਹਦੇ ਨਾਲ ਹੀ ਬੱਗਾ ਨੇ ਇੱਕ ਯੂਟਿਊਬ ਲਿੰਕ ਵੀ ਸਾਂਝਾ ਕੀਤਾ ਜਿਸ ਵਿੱਚ ਤੁਸੀਂ ਨੀਦਰਲੈਂਡ ਦਾ ਪੁਲ ਵੇਖ ਸਕਦੇ ਹੋ। https://youtu.be/_IzD8ktVq18

 


 

ਪੁਲ ਖੋਲ੍ਹਣ ਤੋਂ ਪਹਿਲਾਂ ਸਿਆਸਤ ਤੇਜ਼

 

ਸਿਗਨੇਚਰ ਬ੍ਰਿਜ ਅੱਜ ਐਤਵਾਰ ਨੂੰ ਖੁੱਲ੍ਹ ਰਿਹਾ ਹੈ, ਪਰ ਇਸ ਤੋਂ ਪਹਿਲਾਂ ਹੀ ਸਿਆਸਤ ਤੇਜ਼ ਹੋ ਗਈ ਹੈ। ਪੁਲ ਦੇ ਉਦਘਾਟਨ ਮੌਕੇ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੀ ਪੂਰੀ ਕੈਬਨਿਟ ਸਮੇਤ ਮੌਜੂਦ ਰਹਿਣਗੇ, ਪਰ ਸਥਾਨ ਲੋਕ ਸਭਾ ਮੈਂਬਰ ਤੇ ਭਾਜਪਾ ਦੇ ਸੂਬਾ ਪ੍ਰਧਾਨ ਮਨੋਜ ਤਿਵਾੜੀ ਨੂੰ ਬੁਲਾਇਆ ਨਹੀਂ ਗਿਆ। ਦੂਜੇ ਪਾਸੇ, ਤਿਵਾੜੀ ਨੇ ਐਲਾਨ ਕੀਤਾ ਕਿ ਉਹ ਮੌਕੇ ਉੱਤੇ ਕੇਜਰੀਵਾਲ ਤੋਂ ਪਹਿਲਾ ਹੀ ਪਹੁੰਚ ਜਾਣਗੇ। ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਵੀ ਇਸ ਪ੍ਰੋਗਰਾਮ ਲਈ ਨਹੀਂ ਬੁਲਾਇਆ ਗਿਆ। ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਉਦਘਾਟਨ ਲਈ ਕਿਸੇ ਵਿਸ਼ੇਸ਼ ਸੱਦੇ ਦੀ ਕੋਈ ਲੋੜ ਨਹੀਂ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aam aadmi party tweet wrong photo of signature bridge