ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਧਰਨਾ LIVE: ਕੇਜਰੀਵਾਲ ਨੂੰ ਮਿਲਿਆ ਕਾਮਰੇਡਾਂ ਦਾ ਸਾਥ, ਕਈ ਥਾਈਂ ਧਾਰਾ 144 ਲਾਗੂ

ਦਿੱਲੀ ਧਰਨਾ

1 / 3ਦਿੱਲੀ ਧਰਨਾ

ਦਿੱਲੀ ਧਰਨਾ

2 / 3ਦਿੱਲੀ ਧਰਨਾ

ਦਿੱਲੀ ਆਪ ਧਰਨਾ

3 / 3ਦਿੱਲੀ ਆਪ ਧਰਨਾ

PreviousNext

LIVE ਅਪਡੇਟ

05:30- ਆਪ ਨੇਤਾਵਾਂ 'ਤੇ ਸਮਰਥਕਾਂ ਨੇ ਮੰਡੀ ਹਾਊਸ ਤੋਂ ਪ੍ਰਧਾਨ ਮੰਤਰੀ ਹਾਊਸ ਤੱਕ ਦੀ ਯਾਤਰਾ ਸ਼ੁਰੂ ਕੀਤੀ.

 

04:50- ਆਈਏਐੱਸ ਐਸੋਸੀਏਸ਼ਨ ਨੇ ਪ੍ਰੈੱਸ ਕਾਨਫਰੰਸ ਕਰਕੇ ਸਪਸ਼ਟ ਕੀਤਾ ਹੈ ਕਿ ਸਾਡੀ ਕੋਈ ਹੜਤਾਲ ਨਹੀਂ ਹੈ. ਜੋ ਵੀ ਇਹ ਕਹਿ ਰਿਹਾ ਹੈ ਕਿ ਦਿੱਲੀ ਦੇ ਆਈਏਐੱਸ ਅਫਸਰ ਕੰਮ ਨਹੀਂ ਕਰ ਰਹੇ ,ਉਹ ਸਾਡੇ ਬਾਰੇ ਅਫਵਾਹਾਂ ਫੈਲਾ ਰਿਹਾ ਹੈ.

04:20 -ਆਈਏਐੱਸ ਐਸੋਸੀਏਸ਼ਨ ਦੀ ਤਰਫੋਂ ਮਨੀਸ਼ਾ ਸਕਸੈਨਾ ਨੇ ਕਿਹਾ ਕਿ ਅਸੀਂ ਸਾਰੀਆਂ ਮੀਟਿੰਗਾਂ ਚ ਹਿੱਸਾ ਲੈ ਰਹੇ ਹਾਂ, ਹਰ ਤਰਾਂ ਦੇ ਕੰਮ ਕੀਤੇ ਜਾ ਰਹੇ ਹਨ. ਸਿਰਫ ਇਨ੍ਹਾਂ ਹੀ ਨਹੀਂ ਕਈ ਵਾਰ ਅਸੀਂ ਛੁੱਟੀਆਂ ਚ ਵੀ ਕੰਮ ਕਰ ਰਹੇ ਹਾਂ.

IAS ਅਧਿਕਾਰੀਆਂ ਦੀ ਹੜਤਾਲ ਦੇ ਵਿਰੋਧ ਚ ਆਮ ਆਦਮੀ ਪਾਰਟੀ ਅੱਜ ਮੰਡੀ ਹਾਊਸ ਤੋਂ ਪ੍ਰਧਾਨ ਮੰਤਰੀ ਦੇ ਦਫਤਰ ਤੱਕ ਮਾਰਚ ਕਰ ਰਹੀ ਹੈ. ਇਸ ਸਬੰਧ ਚ ਦਿੱਲੀ ਪੁਲਸ ਨੇ ਲੁਟੀਅਨਜ ਜ਼ੋਨ ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ ਤੇ ਕੁਝ ਹਿੱਸਿਆਂ ਚ ਧਾਰਾ 144 ਲਗਾਈ ਗਈ ਹੈ.

ਆਮ ਆਦਮੀ ਪਾਰਟੀ ਦੇ ਸਮਰਥਕ ਮੰਡੀ ਹਾਊਸ ਕੋਲ ਜਮ੍ਹਾ ਹੋ ਰਹੇ ਹਨ. ਸੀਪੀਐੱਮ ਦੇ ਸਮਰਥਕ ਵੀ ਮੰਡੀ ਹਾਊਸ ਚ ਆਪ ਦੇ ਸਮਰਥਨ ਲਈ ਪਹੁੰਚੇ ਹਨ. ਵੱਡੀ ਗਿਣਤੀ ਚ ਵਰਕਰ ਮਾਰਚ ਕਰ ਵਾਲੇ ਹਨ. ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਸੀਪੀਆਈ (ਐੱਮ) ਦੇ ਸੀਤਾਰਾਮ ਯੇਚੁਰੀ ਵੀ ਉੱਥੇ ਮੌਜੂਦ ਹਨ.

 

ਸਮਰਥਕਾਂ ਦੁਆਰਾ ਅਰਵਿੰਦ ਕੇਜਰੀਵਾਲ ਨੂੰ ਫਿਲਮ ਨਾਇਕ ਦਾ ਅਨਿਲ ਕਪੂਰ ਕਿਹਾ ਜਾਂ ਰਿਹਾ ਹੈ.  ਪ੍ਰਦਰਸ਼ਨਕਾਰੀਆਂ ਨੇ ਮੈਟਰੋ ਗੇਟ ਨੰਬਰ 4 'ਤੇ ਰੌਲਾ ਪਾਇਆ . ਕੁਝ ਦੇਰ ਚ ਉਹ ਆਪਣੀ ਰੈਲੀ ਸ਼ੁਰੂ ਕਰਨਗੇ ਤਕਰੀਬਨ ਇਕ ਹਜ਼ਾਰ ਦੇ ਕਰੀਬ ਸਮਰਥਕ 4:20 ਤੱਕ ਮੌਜੂਦ ਸਨ ਹੁਣ ਉਨ੍ਹਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ. ਦੇਸ਼ ਭਗਤੀ ਦੇ ਗੀਤ ਵਜਾਉਂਦੇ ਹੋਏ ਕਈ ਬੱਸਾਂ ਮੰਡੀ ਹਾਊਸ ਤੋਂ ਕੁਝ ਦੂਰੀ 'ਤੇ ਪਹੁੰਚ ਗਈਆਂ ਹਨ.

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aam aadmi party workers march in delhi live updates