ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨਿੱਚਰਵਾਰ ਨੂੰ ਭਾਜਪਾ ਨੂੰ ਚੁਣੌਤੀ ਦਿੱਤੀ ਕਿ ਉਹ ਤਿੰਨ ਦਿਨਾਂ ਦੇ ਅੰਦਰ-ਅੰਦਰ ਦਿੱਲੀ ਦੀਆਂ ਮਿਊਂਸਪਲ ਕਾਰਪੋਰੇਸ਼ਨਾਂ ਬਾਰੇ ਰਿਪੋਰਟ ਜਾਰੀ ਕਰੇ ਤੇ ਕਿਹਾ ਕਿ ਇਸ ਨਾਲ ਭਗਵਾ ਪਾਰਟੀ ਦੁਆਰਾ ਸ਼ਾਸਨ ਵਾਲੇ ਇਨ੍ਹਾਂ ਨਗਰ ਨਿਗਮ ਦੇ ਭ੍ਰਿਸ਼ਟਾਚਾਰ ਅਤੇ ਜ਼ਬਰੀ ਵਸੂਲੀ ਦਾ ਪਰਦਾਫਾਸ਼ ਹੋਏਗਾ।
ਸਿਸੋਦੀਆ ਦੀ ਚੁਣੌਤੀ ਉਸ ਦਿਨ ਆਈ ਹੈ ਜਦੋਂ ਭਾਜਪਾ ਨੇ ਅਰਵਿੰਦ ਕੇਜਰੀਵਾਲ ਸਰਕਾਰ ਦੇ ਖਿਲਾਫ ਪਿਛਲੇ ਪੰਜ ਸਾਲਾਂ ਦੌਰਾਨ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਬੇਵਕੂਫ ਬਣਾਉਣ ਅਤੇ ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੀਤੇ ਵਾਅਦੇ ਪੂਰੇ ਨਾ ਕਰਨ ਲਈ ‘ਦੋਸ਼-ਪੱਤਰ’ਜਾਰੀ ਕੀਤੀ ਹੈ।
ਉਪ ਮੁੱਖ ਮੰਤਰੀ ਨੇ ਇੱਕ ਪ੍ਰੈਸ ਕਾਨਫਰੰਸ ਚ ਕਿਹਾ, ਮੈਂ ਭਾਜਪਾ ਨੂੰ ਚੁਣੌਤੀ ਦੇਣਾ ਚਾਹੁੰਦਾ ਹਾਂ ਕਿ ਤਿੰਨ ਦਿਨਾਂ ਦੇ ਅੰਦਰ ਐਮਸੀਡੀ ‘ਤੇ ਰਿਪੋਰਟ ਕਾਰਡ ਜਾਰੀ ਕਰੇ ਨਹੀਂ ਤਾਂ ਆਮ ਆਦਮੀ ਪਾਰਟੀ 7 ਦਿਨਾਂ ਦੇ ਅੰਦਰ ਉਨ੍ਹਾਂ ਦਾ ਰਿਪੋਰਟ ਕਾਰਡ ਜਾਰੀ ਕਰੇਗੀ।
ਉਨ੍ਹਾਂ ਕਿਹਾ, ‘ਅਸੀਂ ਆਪਣੇ ਪੰਜ ਸਾਲਾਂ ਦੇ ਕੰਮ ਬਾਰੇ ਰਿਪੋਰਟ ਕਾਰਡ ਤਿਆਰ ਕੀਤਾ ਹੈ ਤੇ ਹੁਣ ਮੈਂ ਭਾਜਪਾ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਐਮਸੀਡੀ ਵਿੱਚ ਆਪਣੇ 12 ਸਾਲਾਂ ਦੇ ਕੰਮ ਬਾਰੇ ਰਿਪੋਰਟ ਬਣਾਵੇ। ਭਾਜਪਾ ਅਜਿਹੀ ਰਿਪੋਰਟ ਪੇਸ਼ ਨਹੀਂ ਕਰ ਸਕੇਗੀ ਕਿਉਂਕਿ ਇਸ ਨੇ 12 ਸਾਲਾਂ ਚ ਕੋਈ ਕੰਮ ਨਹੀਂ ਕੀਤਾ ਹੈ। ਜੇ ਭਾਜਪਾ ਅਜਿਹਾ ਰਿਪੋਰਟ ਕਾਰਡ ਪੇਸ਼ ਕਰਦੀ ਹੈ ਤਾਂ ਭ੍ਰਿਸ਼ਟਾਚਾਰ ਅਤੇ ਜਬਰੀ-ਵਸੂਲੀ ਹੀ ਸਾਹਮਣੇ ਆਵੇਗੀ।
ਸਿਸੋਦੀਆ ਨੇ ਅੱਗੇ ਕਿਹਾ ਕਿ ਭਾਜਪਾ ਐਮਸੀਡੀ ਦੀ ਸਰਕਾਰ ਚ 12 ਸਾਲਾਂ ਤੋਂ ਰਹੀ ਹੈ। ਉਨ੍ਹਾਂ ਨੇ ਭਾਜਪਾ ਨੂੰ ਇਹ ਸਵਾਲ ਪੁੱਛਿਆ ਕਿ ਆਖਰਕਾਰ ਭਾਜਪਾ ਦੀ ਦਿੱਲੀ ਚ ਇੰਨਾ ਕੂੜਾ-ਕਰਕਟ ਕਿਉਂ ਹੈ? ਉਨ੍ਹਾਂ ਨੇ ਭਾਜਪਾ ਨੂੰ ਸਕੂਲਾਂ ਦੀ ਸਥਿਤੀ ਬਾਰੇ ਵੀ ਪੁੱਛਿਆ, ਐਮਸੀਡੀ ਸਕੂਲਾਂ ਦੀ ਹਾਲਤ ਇੰਨੀ ਮਾੜੀ ਕਿਉਂ ਹੈ।